ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੁਵਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਅਰੋੜਾ ਦਾ ਪਿੰਡ ਬੋੜਸਿਆਮ ਜੋਰਦਾਰ ਸਵਾਗਤ
ਕਰਨਾਲ 2 ਮਈ ( ਪਲਵਿੰਦਰ ਸਿੰਘ ਸੱਗੂ)
ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੁਵਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਅਰੋੜਾ ਹੁੰਦੇ ਨੀਲੋਖੇੜੀ ਹਲਕੇ ਦੇ ਪਿੰਡ ਬੋੜਸ਼ਾਮ ਦੇ ਗੁਰਦੁਆਰੇ ਵਿੱਚ ਪਹੁੰਚਣ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਮੈਂਬਰ ਪਲਵਿੰਦਰ ਸਿੰਘ ਗੁਰਾਇਆ ਅਤੇ ਇਲਾਕੇ ਦੀਆਂ ਸਿੱਖ ਜਥੇਬੰਦੀਆਂ ਦੇ ਮੈਂਬਰਾਂ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਪਲਵਿੰਦਰ ਸਿੰਘ ਗੁਰਾਇਆ ਨੇ ਸ ਅਮਰਿੰਦਰ ਸਿੰਘ ਅਰੋੜਾ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ ਇਸ ਮੌਕੇ ਅਰੋੜਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਦਾਸ ਨਵੇਂ ਮੈਂਬਰ ਬਣਾਏ ਗਏ ਹਨ ਇਹ ਸਾਰੇ ਨਵੇਂ ਮੈਂਬਰ ਸੰਘਰਸ਼ਸੀਲ ਜੁਝਾਰੂ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਹਨ ਸਰਦਾਰ ਅਰੋੜਾ ਨੇ ਕਿਹਾ ਕਿ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੀ ਪ੍ਰਧਾਨਗੀ ਵਿਚ ਦਸ ਨਵੇਂ ਮੈਂਬਰਾਂ ਨੂੰ ਨਾਲ ਲੈ ਕੇ ਜਲਦ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲ ਕੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਨਗੇ ਅਤੇ ਗੁਰਦੁਆਰਾ ਕਮੇਟੀ ਦਾ ਜੋ ਕੇਸ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ ਉਸ ਬਾਰੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਜਾਏਗੀ ਕਿ ਹਰਿਆਣਾ ਸਰਕਾਰ ਇਸ ਕੇਸ ਦੀ ਸੁਪਰੀਮ ਕੋਰਟ ਵਿੱਚ ਪੈਰਵੀ ਕਰੇ ਹਰਿਆਣਾ ਸਰਕਾਰ ਵਕੀਲਾਂ ਦਾ ਇਕ ਪੈਨਲ ਤਿਆਰ ਕਰਕੇ ਇਸ ਕੇਸ ਨੂੰ ਹਰਿਆਣਾ ਦੇ ਸਿੱਖਾਂ ਦੇ ਹੱਕ ਵਿੱਚ ਹੈ ਤਾਂ ਜੋ ਹਰਿਆਣਾ ਦੇ ਹੱਕ ਵਿੱਚ ਇਸ ਕਮੇਟੀ ਦਾ ਫੈਸਲਾ ਹੋ ਸਕੇ ਕਿਉਂਕਿ ਇਹ ਕੇਸ ਕਾਫੀ ਲੰਬੇ ਸਮੇਂ ਤੋਂ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ ਅਤੇ ਇਸ ਦਾ ਹੱਲ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਹੋ ਸਕਿਆ ਅਮਰਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਕਰੋਨਾ ਮਹਾਮਾਰੀ ਦੋਰਾਨ ਹਰਿਆਣੇ ਦੇ ਹਰ ਹਲਕੇ ਦਾ ਦੌਰਾ ਕੀਤਾ ਅਤੇ ਲੋਕਾਂ ਦੀ ਸੁਵਿਧਾ ਲਈ ਕੋਵਿਡ ਸੈਂਟਰ ਖੁਲਵਾਏ ਤਾਂ ਜੋ ਕਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਤੋਂ ਇਲਾਵਾ ਹਰਿਆਣਾ ਦੇ ਲਗਭਗ 70 ਫੀਸਦੀ ਲੋਕਾਂ ਨੂੰ ਕਰੋਨਾ ਦਾ ਟੀਕਾ ਲੱਗ ਚੁੱਕਾ ਹੈ ਅਸੀਂ ਆਮ ਲੋਕਾਂ ਨੂੰ ਅਪੀਲ ਕਰਾਂਗੇ ਜੋ ਲੋਕ ਰਹਿ ਗਏ ਹਨ ਉਹ ਜਲਦ ਤੋਂ ਜਲਦ ਕਰੋਨਾ ਤੋਂ ਬਚਾਅ ਦਾ ਟੀਕਾ ਜ਼ਰੂਰ ਲਗਵਾਓ ਹਰਿਆਣਾ ਸਰਕਾਰ ਨੇ ਕਰੋਨਾ ਮਾਹਵਾਰੀ ਦੌਰਾਨ ਜਿਨ੍ਹਾਂ ਬੱਚਿਆਂ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉੱਠ ਗਿਆ ਹੈ ਉਹਨਾਂ ਬੱਚਿਆਂ ਦੇ ਰਹਿਣ-ਸਹਿਣ ਖਾਣ-ਪੀਣ ਸਿੱਖਿਆ ਹਰ ਤਰ੍ਹਾਂ ਦੀ ਜ਼ਿੰਮੇਦਾਰੀ ਸਰਕਾਰ ਨੇ ਆਪਣੇ ਸਿਰ ਲਈ ਹੈ ਹੇ ਸਰਕਾਰ ਦਾ ਬਹੁਤ ਹੈ ਚੰਗਾ ਕਦਮ ਹੈ ਇਸੇ ਦੀ ਅਸੀਂ ਪ੍ਰਸੰਸਾ ਕਰਦੇ ਹਾਂ ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਮੈਂਬਰ ਪਲਵਿੰਦਰ ਸਿੰਘ ਗੁਰਾਇਆ, ਬਲਿਹਾਰ ਸਿੰਘ ਸਾਬਕਾ ਸਰਪੰਚ ਬੋੜਸ਼ਾਮ , ਗੁਰਵਿੰਦਰ ਸਿੰਘ ਵਿਰਸਾ ਸਿੰਘ ਮਹਿੰਦਰ ਸਿੰਘ ਧੁਲੂ ਪ੍ਰਧਾਨ ਗੁਰਦੁਆਰਾ ਪਿੰਡ ਬੋੜਸ਼ਾਮ, ਜੋਗਾ ਸਿੰਘ ਅਤੇ ਹੋਰ ਸਿੱਖ ਸੰਗਤਾਂ ਮੌਜੂਦ ਸਨ