ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ਤੋਂ ਕਿਸਾਨਾਂ ਵੱਲੋਂ ਕਾਲਾ ਦਿਨ ਮਨਾਇਆ ਗਿਆ
ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਦੁਸ਼ਅੰਤ ਚੌਟਾਲਾ ਦਾ ਪੁਤਲਾ ਪੁੱਠਾ ਕਰਕੇ ਸਾੜਿਆ ਗਿਆ
ਕਰਨਾਲ 26 ਮਈ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਖੇ ਕਿਸਾਨਾਂ ਵੱਲੋਂ ਆਪਣੇ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਤੇ ਅੱਜ ਦੇ ਦਿਨ ਨੂੰ ਕਾਲਾ ਦਿਨ ਦੇ ਰੂਪ ਵਿਚ ਮਨਾਇਆ ਕਿਸਾਨਾਂ ਵੱਲੋਂ ਕਰਨਾਲ ਦੇ ਵੱਖ-ਵੱਖ ਬਜਾਰਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਦੀ ਅਰਥੀ ਨਾਲ ਜਲੂਸ ਕੱਢਿਆ ਅਤੇ ਰੋਸ ਮੁਜ਼ਾਹਰਾ ਕੀਤਾ ਕਿਸਾਨ ਰੋਸ ਮੁਜ਼ਾਹਰਾ ਕਰਦੇ ਹੋਏ ਕਰਨਾਲ ਦੇ ਮੇਨ ਬਾਜ਼ਾਰ ਵਿਚ ਬਣੇ ਕਮੇਟੀ ਚੌਂਕ ਤੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਤੇ ਚੌਕ ਵਿਚ ਤਿੰਨਾਂ ਨੇਤਾਵਾਂ ਦਾ ਪੁਤਲਾ ਰੱਖ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਇਸ ਮੌਕੇ ਕਿਸਾਨ ਨੇਤਾਵਾਂ ਨੇ ਕਿਹਾ ਅੱਗੇ ਜਦੋਂ ਤੱਕ ਤਿਨ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਸਾਡੀ ਫ਼ਸਲ ਦਾ ਘੱਟੋ ਘੱਟ ਮੁੱਲ ਦੀ ਗਰੰਟੀ ਨਹੀਂ ਮਿਲਦੀ ਉਸ ਸਮੇਂ ਤੱਕ ਸਾਡਾ ਅੰਦੋਲਨ ਚਲਦਾ ਰਹੇਗਾ ਕਿਸਾਨ ਨੇਤਾਵਾਂ ਨੇ ਕਿਹਾ ਮੋਦੀ ਜਦੋਂ ਦਾ ਦੇਸ਼ ਦੇ ਪ੍ਰਧਾਨ ਮੰਤਰੀ ਬਣਿਆ ਹੈ ਉਸ ਨੇ ਹਮੇਸ਼ਾ ਹੀ ਉਲਟੇ ਕੰਮ ਕੀਤੇ ਹਨ ਇਸ ਲਈ ਅੱਜ ਕਮੇਟੀ ਚੌਂਕ ਵਿੱਚ ਮੋਦੀ ਸਰਕਾਰ ਦਾ ਅਤੇ ਮੋਦੀ ਦਾ ਪੁੱਠਾ ਟੰਗ ਕੇ ਪੁਤਲੇ ਨੂੰ ਫੂਕਿਆ ਗਿਆ ਹੈ ਹੁਣ ਸਰਕਾਰ ਦੇ ਪੁੱਠੇ ਦਿਨ ਸ਼ੁਰੂ ਹੋ ਗਏ ਹਨ ਜਲਦ ਹੀ ਸਰਕਾਰ ਨੂੰ ਆਪਣੀ ਮੂੰਹ ਦੀ ਖਾਣੀ ਪਵੇਗੀ ਅਤੇ ਕਿਸਾਨਾਂ ਦੀ ਜਿੱਤ ਹੋਵੇਗੀ ਕਿਉਂਕਿ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹਨ ਕਿਸਾਨ ਦਿਨ ਨੂੰ ਕਾਲੇ ਕਾਨੂੰਨ ਰੱਦ ਕਰ ਕਰਵਾ ਕੇ ਫ਼ਿਰ ਆਪਣੇ ਘਰ ਵਾਪਸ ਮੁੜਨਗੇ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਐਨੀਆਂ ਔਕੜਾਂ ਤੋਂ ਬਾਅਦ ਵੀ ਕਿਸਾਨ ਮੋਰਚੇ ਤੇ ਡਟੇ ਹੋਏ ਹਨ ਅਤੇ ਅੱਗੇ ਵੀ ਡੱਟੇ ਰਹਿੱਣਗੇ ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਲੀਡਰ ਅਤੇ ਕਿਸਾਨ ਮੌਜੂਦ ਸਨ