ਪਿੰਡ ਕਾਲਾਂਵਾਲੀ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ
ਕਾਲੇ ਕਨੂੰਨ ਰੱਦ ਕਰਵਾਉਣ ਤੱਕ ਅੰਦੋਲਨ ਵਿੱਚ ਡਟੇ ਰਹਾਂਗੇ – ਸੱਤਾ ਚਹਿਲ
ਕਾਲਾਂਵਾਲੀ 26 ਮਈ (ਗੁਰਮੀਤ ਸਿੰਘ ਖਾਲਸਾ)- ਕਿਸਾਨ ਆਗੂਆਂ ਵੱਲੋਂ 26 ਮਈ ਨੂੰ ਕਾਲਾ ਦਿਨ ਵਜੋਂ ਮਨਾਉਣ ਦੇ ਆਦੇਸ਼ ਦਿੱਤੇ
ਗਏ ਸਨ ਜਿਸ ਕਰਕੇ ਕਿਸਾਨਾਂ ਵੱਲੋਂ ਪਿੰਡਾਂ ਵਿਚ ਕਾਲੇ ਝੰਡੇ ਲਗਾ ਕੇ ਰੋਸ਼ ਜਾਹਰ ਕੀਤਾ ਗਿਆ ਅਤੇ ਪੁਤਲੇ ਫੂਕੇ ਗਏ । ਪਿੰਡ
ਕਾਲਾਂਵਾਲੀ ਦੇ ਪੰਚਾਇਤ ਘਰ ਦੇ ਨਜ਼ਦੀਕ ਇੱਕਤਰ ਹੋ ਕੇ ਪਿੰਡ ਦੇ ਕਿਸਾਨਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਪਿੰਡ ਦੀਆਂ ਔਰਤਾਂ ਵੱਲੋਂ ਵੀ ਸਰਕਾਰ ਖਿਲਾਫ ਭੜਾਸ
ਕੱਢਦਿਆਂ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਮੌਜੂਦ ਪਿੰਡਵਾਸੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਨੌਜਵਾਨ ਕਿਸਾਨ ਆਗੂ
ਸਤਵਿੰਦਰ ਸਿੰਘ ਸੱਤਾ ਚਹਿਲ ਨੇ ਕਿਹਾ ਕਿ ਅਸੀਂ ਕਿਸਾਨ ਅੰਦੋਲਨ ਨੂੰ ਮਜਬੂਤ ਕਰਨ ਲਈ ਹਰ ਤਰਾਂ ਦੇ ਯਤਨ ਕਰਾਂਗੇ ਅਤੇ
ਲਗਾਤਾਰ ਅੰਦੋਲਨ ਵਿਚ ਸ਼ਮਿਲ ਹੁੰਦੇ ਰਹਾਂਗੇ । ਉਹਨਾਂ ਕਿਹਾ ਕਿ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਤੱਕ ਅੰਦੋਲਨ ਵਿਚ ਡਟੇ
ਰਹਾਂਗੇ ਅਤੇ ਕਿਸਾਨ ਨੇਤਾਵਾਂ ਵੱਲੋਂ ਦਿੱਤੇ ਗਏ ਆਦੇਸ਼ਾਂ ਮੁਤਾਬਕ ਲੜਾਈ ਲੜਦੇ ਰਹਾਂਗੇ । ਇਸ ਮੌਕੇ ਨੌਜਵਾਨ ਕਿਸਾਨ ਆਗੂ
ਗੁਰਦੀਪ ਸਿੰਘ ਬੱਬੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਕਾਮਯਾਬ ਕਰਨ ਦੇ ਬਜਾਏ ਅੰਬਾਨੀ ਅਤੇ
ਅੜਾਨੀ ਦੀ ਆਮਦਨ ਵਧਾਉਣ ਦਾ ਕੰਮ ਕਰ ਰਹੀ ਹੈ । ਉਹਨਾਂ ਪਿੰਡ ਵਾਸੀਆਂ ਨੂੰ ਕਿਸਾਨ ਅੰਦੋਲਨ ਵਿਚ ਲਗਾਤਾਰ ਸ਼ਮਿਲ ਹੁੰਦੇ
ਰਹਿਣ ਦੀ ਅਪੀਲ ਕੀਤੀ । ਇਸ ਮੌਕੇ ਮੇਜਰ ਸਿੰਘ , ਇਕਬਾਲ ਸਿੰਘ ਨੰਬਰਦਾਰ, ਦਾਰਾ ਸਿੰਘ , ਗੁਰਮੇਲ ਸਿੰਘ, ਸਿਕੰਦਰ ਸਿੰਘ