ਜੱਸਾ ਸਿੰਘ ਰਾਮਗੜ੍ਹੀਆ ਚੌਂਕ ਦੀ ਸਾਫ ਸਫਾਈ ਨਾ ਹੋਣ ਕਾਰਨ ਬਦਹਾਲੀ ਦੀ ਹਾਲਤ ਵਿਚ
ਕਰਨਾਲ 20 ਮਈ (ਪਲਵਿੰਦਰ ਸਿੰਘ ਸੱਗੂ)
ਕਰਨਾਲ ਵਿਚ ਬਣਿਆ ਜੱਸਾ ਸਿੰਘ ਰਾਮਗੜ੍ਹੀਆ ਚੌਂਕ ਜੋ ਕਿ ਰਾਮਗੜੀਆ ਸਭਾ ਵੱਲੋਂ ਉਤਸ਼ਾਹ ਸ਼ਰਧਾ ਨਾਲ ਬਣਇਆ ਗਿਆ ਅਤੇ ਇਸ ਚੌਕ ਵਿਚ ਸਿੱਖੀ ਦਾ ਪ੍ਰਤੀਕ ਖੰਡਾ ਸਾਹਿਬ ਸੁਸ਼ੋਭਿਤ ਕੀਤਾ ਗਿਆ ਸੀ ਪਰ ਅੱਜ ਕੱਲ ਇਹ ਚੌਂਕ ਜੋ ਰਾਮਗੜ੍ਹੀਆ ਬਿਰਾਦਰੀ ਅਤੇ ਸਿੱਖਾਂ ਦੀ ਸ਼ਾਨ ਦਰਸਾਉਂਦੀ ਹੈ ਪਰ ਸਾਨੂੰ ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਕਰਨਾਲ ਵਿਚ 2 ਰਾਮਗੜੀਆਂ ਦੀਆਂ ਸਭਾ ਹਨ ਇਕ ਤਾਂ ਸਭ ਤੋਂ ਪੁਰਾਣੀ ਰਾਮਗੜ੍ਹੀਆ ਸਭਾ ਹੈ ਅਤੇ ਦੂਜੀ ਦੋ ਸਾਲ ਤੋਂ ਬਣੀ ਰਾਮਗੜ੍ਹੀਆ ਵੈਲਫੇਅਰ ਐਸੋਸੀਏਸ਼ਨ ਹੈ ਇਨ੍ਹਾ ਦੋਨਾਂ ਸਭਾਵਾਂ ਦੇ ਸੈਂਕੜਾ ਮੈਂਬਰ ਹਨ ਅਤੇ ਦੋਨਾਂ ਸਭਾਵਾਂ ਦੇ ਆਗੂ ਸਿਰਫ ਆਪਣੀਆਂ ਪ੍ਰਧਾਨਗੀਆਂ ਵਾਸਤੇ ਹੀ ਇਕ ਦੂਜੇ ਦੀਆਂ ਲੱਤਾਂ ਖਿਚਦੇ ਰਹਿੰਦੇ ਹਨ ਪਰ ਸਿੱਖੀ ਅਤੇ ਰਾਮਗੜ੍ਹੀਆਂ ਬਿਰਾਦਰੀ ਦੀ ਸ਼ਾਨ ਵਿੱਚ ਬਣੇ ਇਸ ਚੌਕ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਜਾ ਰਿਹਾ ਇਸ ਚੋਂਕ ਤੇ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਜਾਣ-ਬੁੱਝ ਕੇ ਜਾਂ ਸ਼ਰਾਰਤ ਵਜੋਂ ਰਾਮ ਮੰਦਰ ਦਾ ਬੈਨਰ ਲਗਾਇਆ ਗਿਆ ਹੈ ਜਿਸ ਨੂੰ ਵੇਖ ਕੇ ਉਥੋਂ ਲੰਘਦੇ ਸਿੱਖੀ ਨੂੰ ਪਿਆਰ ਕਰਨ ਵਾਲੇ ਸਿੱਖਾਂ ਦੇ ਹਿਰਦਿਆਂ ਨੂੰ ਗਹਿਰੀ ਸੱਟ ਵੱਜਦੀ ਹੈ ਅਤੇ ਖੰਡੇ ਦੀ ਸਫ਼ਾਈ ਨਾ ਹੋਣ ਕਾਰਨ ਸਿੱਖਾਂ ਨੂੰ ਕਾਫੀ ਮਾਯੂਸੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਚੌਂਕ ਦੀ ਸਾਫ ਸਫਾਈ ਹਰ ਸਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਤੋਂ ਪਹਿਲਾਂ ਰਾਮਗੜੀਆ ਸਭਾ ਦੇ ਮੈਂਬਰ ਕਰਦੇ ਸਨ ਪਰ ਇਸ ਵਾਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਵੀ ਲੰਘ ਚੁੱਕਿਆ ਹੈ ਪਰ ਦੋਨੋ ਜਥੇਬੰਦੀਆਂ ਵਿੱਚੋਂ ਕਿਸੇ ਵੀ ਸਭਾ ਮੈਂਬਰਾਂ ਨੇ ਇਸ ਚੌਕ ਦੀ ਸਾਫ਼-ਸਫ਼ਾਈ ਨਹੀਂ ਕੀਤੀ ਜਿਸ ਕਾਰਨ ਸਿੱਖੀ ਦੀ ਸ਼ਾਨ ਦਾ ਪ੍ਰਤੀਕ ਚੌਂਕ ਬਦਹਾਲੀ ਹਾਲਤ ਵਿੱਚ ਹੈ ਇਸ ਚੌਂਕ ਤੋਂ ਲੰਘ ਰਹੇ ਸਿੱਖ ਰਾਹਗੀਰਾਂ ਨੇ ਕਿਹਾ ਸਾਡੇ ਸਿੱਖ ਭਰਾਵਾਂ ਵੱਲੋਂ ਚੌਕ ਤਾਂ ਬਣਾ ਲਿਆ ਗਿਆ ਹੈ ਪਰ ਇਸ ਦੀ ਸਾਫ਼-ਸਫ਼ਾਈ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਾ ਰਿਹਾ ਇਸ ਚੋਂਕ ਦੀ ਸਾਫ ਸਫਾਈ ਕਰਨੀ ਚਾਹੀਦੀ ਹੈ ਅਤੇ ਸਿੱਖੀ ਦਾ ਪ੍ਰਤੀਕ ਨਿਸ਼ਾਨ ਖੰਡਾ ਜਿਸ ਦਾ ਇਸ ਸਮੇਂ ਬੁਰਾ ਹਾਲ ਹੈ ਇਹਦੀ ਪੂਰੀ ਤਰ੍ਹਾਂ ਸਾਫ਼ ਸਫ਼ਾਈ ਕਰਨੀ ਚਾਹੀਦੀ ਹੈ ਇਹ ਦੀ ਸਾਫ਼-ਸਫ਼ਾਈ ਹਰ ਸਿੱਖ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਇਕ ਬਿਰਾਦਰੀ ਦੀ ਸਾਨੂੰ ਸਭ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ