ਸਬਜੀ ਉਗਾਉਣ ਵਾਲੇ ਕਿਸਾਨਾਂ ਨੂੰ ਸਰਕਾਰ ਵਿਸ਼ੇਸ਼ ਆਰਥਿਕ ਪੈਕੇਜ ਦੇਵੇ ਇੰਦਰਜੀਤ ਸਿੰਘ ਗੁਰਾਇਆ
ਕਰਨਾਲ 19 ਮਈ (ਪਲਵਿੰਦਰ ਸਿੰਘ ਸੱਗੂ )
ਕਿਸਾਨ ਅੰਦੋਲਨ ਦੇ ਚਲਦੇ ਜੇਜੇਪੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਦ ਤੋਂ ਅਸਤੀਫਾ ਦੇ ਚੁਕੇ ਹਨ ਇੰਦਰਜੀਤ ਸਿੰਘ ਗੋਰਾਇਆ ਨੇ ਕਿਹਾ ਕਿ ਤਾਲਾਬੰਦੀ ਦੇ ਚਲਦੇ ਸਬਜ਼ੀ ਉਗਾਉਣ ਵਾਲੇ ਕਿਸਾਨਾਂ ਨੂੰ ਭਾਰੀ ਘਾਟਾ ਪਿਆ ਹੈ ਕਿਉਂਕਿ ਸਬਜ਼ੀ ਮੰਡੀ ਬੰਦ ਹੋਣ ਕਾਰਨ ਕਿਸਾਨ ਆਪਣੀ ਸਬਜ਼ੀ ਦੀ ਫਸਲ ਮੰਡੀਆਂ ਵਿੱਚ ਨਹੀਂ ਵੇਚ ਸਕੇ ਜਿਸ ਕਾਰਨ ਕਿਸਾਨਾਂ ਦੀ ਸਬਜ਼ੀਆਂ ਖੇਤਾਂ ਵਿੱਚ ਹੀ ਸੜ ਗਈਆਂ ਹਨ ਅਤੇ ਕਿਸਾਨਾਂ ਨੂੰ ਭਾਰੀ ਘਾਟਾ ਪਿਆ ਹੈ ਅੱਜ ਇੰਦਰਜੀਤ ਸਿੰਘ ਗੋਰਾਇਆ ਨੇ ਕਰਨਾਲ ਜ਼ਿਲੇ ਦੇ ਪਿੰਡ ਭਦਾਣਾ, ਗਾਗਰ, ਸੰਧੀਰ ,ਖੇੜੀ ਮਾਨ ਸਿੰਘ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਤਾਲਾਬੰਦੀ ਦੀ ਵਜ੍ਹਾ ਕਾਰਨ ਜ਼ਿਆਦਾਤਰ ਸਬਜ਼ੀ ਮੰਡੀ ਬੰਦ ਸਨ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਦੂਜਾ ਵਿਕਲਪ ਨਹੀਂ ਦਿੱਤਾ ਕੀ ਕਿਸਾਨਾਂ ਨੂੰ ਆਪਣੀ ਸਬਜ਼ੀ ਦੀ ਫਸਲ ਦਾ ਪੂਰਾ ਮੁੱਲ ਮਿਲ ਸਕਦਾ ਜਿਸ ਕਾਰਨ ਕਿਸਾਨਾਂ ਨੂੰ ਵੱਡਾ ਘਾਟਾ ਪੈ ਰਿਹਾ ਹੈ ਹਾਲਾਤ ਇਥੋਂ ਤਕ ਖਰਾਬ ਹਨ ਕਿ ਕਿਸਾਨ ਦੇ ਪ੍ਰਤੀ ਏਕੜ 40 ਤੋਂ 50 ਹਜ਼ਾਰ ਦੀ ਲਾਗਤ ਆਉਂਦੀ ਹੈ ਪਰ ਮਜਬੂਰ ਹੋ ਕੇ ਕਿਸਾਨਾਂ ਨੂੰ ਆਪਣੀ ਸਬਜ਼ੀ ਦੀ ਫਸਲ ਅਪਨੀ ਹੀ ਜ਼ਮੀਨ ਵਿਚ ਦਫ਼ਨ ਕਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਸਰਕਾਰ ਨੂੰ ਸਬਜ਼ੀ ਉਗਾਉਣ ਵਾਲੇ ਕਿਸਾਨਾਂ ਵੱਲ ਵਿਸ਼ੇਸ਼ ਧਿਆਨ ਦੇਵੇ ਆਰਥਿਕ ਪੈਕੇਜ ਦੇਣਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਿ ਕੋਈ ਦਿਨ ਪਹਿਲਾਂ ਅਸੀਂ ਸਬਜੀ ਕਿਸਾਨਾਂ ਦੀ ਮਦਦ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕੀ ਸਰਕਾਰ ਇਹਨਾਂ ਕਿਸਾਨਾਂ ਦੀ ਸੁੱਧ ਲਵੇ ਅਤੇ ਹਰ ਕਿਸਾਨ ਨੂੰ 40 ਹਜ਼ਾਰ ਪਰ ਏਕੜ ਦੇ ਹਿਸਾਬ ਨਾਲ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਤਾਂ ਕਿ ਕਿਸਾਨ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ ਅਤੇ ਆਪਣੇ ਘਾਟੇ ਨੂੰ ਪੂਰਾ ਕਰ ਸਕਣ ਪਰ ਹਾਲੇ ਤੱਕ ਸਰਕਾਰ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦਾ ਇਨ੍ਹਾਂ ਸਬਜੀ ਉਗਾਉਣ ਵਾਲੇ ਕਿਸਾਨਾਂ ਪ੍ਰਤੀ ਅਸ਼ਵਾਸਨ ਨਹੀਂ ਦਿੱਤਾ ਅਤੇ ਨਾ ਹੀ ਸਰਕਾਰ ਵੱਲੋਂ ਕਿਸੇ ਵੀ ਯੋਜਨਾ ਦਾ ਇਹਨਾਂ ਕਿਸਾਨਾਂ ਨੂੰ ਫਾਇਦਾ ਮਿਲਿਆ ਹੈ ਉਹਨਾਂ ਨੇ ਕਿਹਾ ਸਰਕਾਰ ਦੀਆਂ ਇਹ ਯੋਜਨਾਵਾਂ ਵੱਡੇ ਵਪਾਰੀ ਅਤੇ ਸਰਕਾਰੀ ਅਫਸਰ ਹੀ ਡਕਾਰ ਜਾਂਦੇ ਹਨ ਉਨ੍ਹਾਂ ਨੇ ਕਿਹਾ ਕਿ ਟਮਾਟਰ ਦੀ ਤੁਲਾਈ ਪਰ ਕਰੇਟ 70 ਰੁਪਏ ਹੈ ਪਰ ਕਿਸਾਨਾਂ ਨੂੰ ਮੰਡੀ ਵਿੱਚ 50 ਰੁਪਏ ਰੇਟ ਮਿਲ ਰਿਹਾ ਹੈ ਇਹੀ ਹਾਲ ਸ਼ਿਮਲਾ ,ਮਿਰਚ, ਕੱਦੂ ,ਗੋਭੀ ,ਖਰਬੂਜਾ ਅਤੇ ਹੋਰ ਸਬਜ਼ੀਆਂ ਦਾ ਹੈ ਸਰਕਾਰ ਨੂੰ ਸਾਰੇ ਹਾਲਾਤ ਤੋਂ ਫੌਰਨ ਪੜਤਾਲ ਕਰਕੇ ਕਿਸਾਨਾਂ ਨੂੰ 40 ਹਜ਼ਾਰ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਹਾਂ ਕਿ ਕਿਸਾਨ ਆਪਣੀ ਅਗਲੀ ਫਸਲ ਅੱਗੋਂ ਦੀ ਹਿੰਮਤ ਕਰ ਸਕੇ ਜਨਤਾ ਨੂੰ ਸਬਜ਼ੀਆਂ ਕਰਵਾ ਸਕੇ ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ