ਹਿਸਾਰ ਵਿੱਚ ਕਿਸਾਨਾਂ ਅਤੇ ਬੀਬੀਆਂ ਤੇ ਲਾਠੀਚਾਰਜ ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਖ਼ਤ ਨਿਦਾ ਕਰਦੀ ਹੈ: ਕਰਨੈਲ ਸਿੰਘ ਨਿਮਨਾਬਾਦ
ਫੋਟੋ ਨੰ 02
ਗੁਹਲਾ ਚੀਕਾ 18 ਮਈ(ਸੁਖਵੰਤ ਸਿੰਘ ) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਕਰਨੈਲ ਸਿੰਘ ਨਿਮਨਾਬਾਦ ਨੇ ਕਿਹਾ ਕਿ ਹਰਿਆਣਾ ਕਮੇਟੀ ਹਿਸਾਰ ਵਿੱਚ ਕਿਸਾਨ ਤੇ ਬੀਬੀਆਂ ਤੇ ਸਰਕਾਰ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਘੋਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਇਸ ਦੁੱਖ ਦੀ ਘੜੀ ਵਿੱਚ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੀ ਹੈ ਜਦੋਂ ਤਕ ਸਰਕਾਰ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਅਸੀਂ ਕਿਸਾਨਾਂ ਦੇ ਨਾਲ ਡੱਟ ਕੇ ਖੱੜੇ ਰਹਾਂਗੇ।ਉਨ੍ਹਾਂ ਕਿਹਾ ਕਿ ਜਨਤਾ ਤੇ ਅੱਥਰੂ ਗੈਸ ਇਟਾਂ ਤੇ ਲਾਠੀਚਾਰਜ ਕਰਨ ਨਾਲ ਵੋਟਾਂ ਨਹੀਂ ਮਿਲਿਆ ਕਰਦੀਆਂ। ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਤਾਨਾਸ਼ਾਹ ਨਹੀਂ ਤੇ ਲੋਕਤੰਤਰ ਦੇਸ਼ ਵਿੱਚ ਜਨਤਾ ਦੀ ਆਵਾਜ਼ ਨੂੰ ਲਾਠੀਆਂ ਨਾਲ ਨਹੀਂ ਦਬਾਇਆ ਜਾ ਸਕਦਾ ।ਹਰ ਦੇਸ਼ਵਾਸੀ ਨੂੰ ਆਪਣੀ ਆਵਾਜ਼ ਉਠਾਉਣ ਦਾ ਹੱਕ ਹੈ ਉਨ੍ਹਾਂ ਕਿਹਾ ਕਿ ਸਰਕਾਰ ਦੀ ਗਾਈਡਲਾਈਨ ਹੈ ਕੀ ਅਕੱਠ ਨਹੀਂ ਕਰਨਾ ਕੀ ਇਹ ਗਾਈਡਲਾਈਨ ਸਰਕਾਰ ਤੇ ਵੀ ਲਾਗੂ ਹੁੰਦੀ ਹੈ । ਸਰਕਾਰ ਵੱਲੋਂ ਕੀਤੇ ਇਕੱਠ ਵਿੱਚ ਕੋਰੋਨਾ ਨਹੀਂ ਫੈਲ ਸਕਦਾ ਬਿਨਾਂ ਕਿਸੇ ਉਦਘਾਟਨ ਤੋਂ ਹਸਪਤਾਲ ਵਿੱਚ ਇਲਾਜ ਨਹੀਂ ਹੋ ਸਕਦਾ । ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਟਕਰਾਅ ਦੀ ਸਥਿਤੀ ਤੋਂ ਬਚਿਆ ਜਾਵੇ ।
ਫੋਟੋ ਨੰ 02
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਕਰਨੈਲ ਸਿੰਘ ਨਿਮਨਾਬਾਦ