ਕਰੋਨਾ ਪ੍ਰਤੀ ਜਾਗਰੂਕਤਾ ਲਈ ਆਨਲਾਈਨ ਸੈਮੀਨਾਰ ਕਰਵਾਇਆ
ਕਾਲਾਂਵਾਲੀ 18 ਮਈ (ਗੁਰਮੀਤ ਸਿੰਘ ਖਾਲਸਾ) ਖੇਤਰ ਦੇ ਪਿੰਡ ਤਾਰੂਆਣਾ ਵਿਖੇ ਸਥਿਤ ਸਰਾਕਰੀ ਕਾਲਜ ਲੜਕੀਆਂ ਵਿਖੇ ਬੀਤੇ ਦਿਨ ਰਾਮਲਾਲ ਬਲਜੋਤ ਅਤੇ ਪ੍ਰੋਫੈਸਰ ਸੁਸ਼ਮਾ ਦੇਵੀ ਦੇ ਅਗਵਾਈ ਵਿਚ ਵਿੱਚ ਆਨਲਾਈਨ ਸੈਮੀਨਾਰ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪ੍ਰੋਫੈਸਰ ਸੁਸ਼ਮਾ ਦੇਵੀ ਨੇ ਕਿਹਾ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਕੋਰੋਨਾ ਮਹਾਮਾਰੀ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ । ਰਾਮਲਾਲ ਬਲਜੋਤ ਨੇ ਸੈਮੀਨਾਰ ਵਿਚ ਸ਼ਿਰਕਤ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਰਹਿਣ ਦੀ ਜ਼ਰੂਰਤ ਹੈ ।
ਪ੍ਰਫੈਸਰ ਸੁਸ਼ਮਾ ਦੇਵੀ ਨੇ ਦੱਸਿਆ ਕਿ ਮੈਂ ਆਪ ਕੋਰੋਨਾ ਪੋਜਿਟਿਵ ਸੀ ਅਤੇ ਕੋਰੋਨਾ ਦੇ ਲੱਛਣਾਂ ਤੇ ਚਾਨਣ ਪਾਇਆ ।
ਉਹਨਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕੋਵਿਡ – 19 ਨਿਯਮਾਂ ਦੀ ਪਾਲਨਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂਨੇ ਕਿਹਾ ਕਿ ਇਸ ਅਭਿਆਨ ਨੂੰ ਸਫਲ ਬਣਾਉਣ ਲਈ ਸਾਰੇ ਲੋਕਾਂ ਨੂੰ ਸਾਥ ਦੇਣਾ ਪਵੇਗਾ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਦੇ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ।