ਹਰਿਆਣਾ ਵਿਚ ਦਾਦੂਵਾਲ ਗੁਰਦੁਆਰਾ ਪ੍ਰਬੰਧ ਵਿਚ ਅਸਫਲ ਸਾਬਿਤ ਹੋਇ:- ਐਡਵੋਕੇਟ ਅੰਗਰੇਜ਼ ਸਿੰਘ ਪੰਨੂ
ਕਰਨਾਲ 13 ਮਈ (ਪਲਵਿੰਦਰ ਸਿੰਘ ਸੱਗੂ)
ਹਰਿਆਣਾ ਦੇ ਨੌਜਵਾਨ ਸਿੱਖ ਵਿਦਵਾਨ ਅਤੇ ਜੁਝਾਰੂ ਸਿੱਖ ਲੀਡਰ ਅੰਗਰੇਜ਼ ਸਿੰਘ ਪੰਨੂ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਜੋ ਕਿ ਇਸ ਵਕਤ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਉਹ ਅਪਣੀ ਡਿਊਟੀ ਨਿਭਾਉਣ ਚ ਅਸਫਲ ਸਾਬਿਤ ਹੋਇ ਹਨ ਕਿਉਂਕਿ ਜਿਹੜਾ ਪਰਧਾਨ ਅਪਣੇ ਹੈਡ ਆਫਿਸ ਦਾ ਹੀ ਧਿਆਨ ਨਹੀਂ ਰੱਖ ਸਕਦਾ ਉਹ ਪੂਰੇ ਹਰਿਆਣਾ ਦੇ ਗੁਰੂ ਘਰਾਂ ਨੂੰ ਕਿਵੇਂ ਸੰਭਾਲੇਗਾ ਉਹਨਾਂ ਦੱਸਿਆ ਕਿ ਹਰਿਆਣਾ ਕਮੇਟੀ ਦੇ ਹੈਡ ਆਫਿਸ ਗੁਰਦੁਆਰਾ ਪਾਤਸ਼ਾਹੀ 6th ਅਤੇ 9th ਚੀਕਾਂ ਕੈਥਲ ਵਿਖੇ ਸੰਗਤਾਂ ਨੇ ਉਹਨਾਂ ਨੂੰ ਦਰਬਾਰ ਹਾਲ ਦੇ ਬਾਹਰ ਅਤੇ ਅੰਦਰ ਦੀਆਂ ਵੀਡੀਓ ਭੇਜਿਆ ਹਨ ਜਿੱਥੇ ਬਿਲਕੁਲ ਵੀ ਸਾਫ ਸਫਾਈ ਨਹੀਂ ਹੈ! ਸਰਦਾਰ ਪੰਨੂ ਨੇ ਕਿਹਾ ਕਰੋਨਾ ਮਹਾਮਾਰੀ ਤੋਂ ਪਹਿਲਾਂ ਸੰਗਤਾਂ ਆਉਂਦੀਆ ਸਨ ਤੇ ਉਹ ਸੇਵਾ ਸੰਭਾਲ ਕਰਦਿਆਂ ਸਨ, ਪਰ ਤਾਲਾਬੰਦੀ ਕਰਕੇ ਸੰਗਤਾਂ ਗੁਰੂ ਘਰ ਨਹੀਂ ਆ ਰਹੀਆਂ ਤਾਂ ਇਸ ਸਮੇ ਗੁਰੂ ਘਰ ਦੇ ਪ੍ਰਬੰਧਕ ਹੀ ਜ਼ਿੰਮੇਵਾਰੀ ਸਮਝਦੇ ਹੋਏ ਸੇਵਾ ਕਰਨ ਪਰ ਦਾਦੂਵਾਲ ਸਾਹਿਬ ਨੂੰ ਇਸ ਕੰਮ ਨਾਲ ਕੋਈ ਮਤਲਬ ਨਹੀਂ ਰਿਹਾ ਨਾਲ ਹੀ ਉਹਨਾਂ ਕਿਹਾ ਕਿ ਦਾਦੂਵਾਲ ਨੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਕੱਤਰ ਵੀ ਪੰਜਾਬ ਦਾ ਲਿਆ ਕੇ ਲਾਇਆ ਹੈ ਜੋ ਹਰ ਕੰਮ ਸਿਰਫ ਦਾਦੂਵਾਲ ਦੇ ਕਹਿਣ ਅਨੁਸਾਰ ਕਰਦਾ ਹੈ ਮੈਂ ਆਪ ਖੁਦ ਹੈਡ ਆਫਿਸ ਚ ਆਰ. ਟੀ. ਆਈ ਐਕਟ ਤਹਿਤ ਇਸੇ ਨਵੇਂ ਬਣੇ ਸਕੱਤਰ ਤੋ ਜਾਨਕਾਰੀ ਮੰਗੀ ਸੀ ਪਰ ਅਜ ਤਕ ਮੈਨੂੰ ਕੋਈ ਜਾਨਕਾਰੀ ਨਹੀਂ ਦਿੱਤੀ ਗਈ ਅਤੇ ਫੋਨ ਕਰਨ ਤੇ ਵੀ ਸਕੱਤਰ ਵਲੋ ਫੋਨ ਨਹੀਂ ਚੁੱਕਿਆ ਜਾਂਦਾ ਏਹ ਕੰਮ ਹੋਰ ਵੀ ਦੁਬਿਧਾ ਪੈਦਾ ਕਰਦਾ ਹੈ
ਸਰਦਾਰ ਪੰਨੂ ਨੇ ਕਿਹਾ ਜਦੋਂ ਹੈਡ ਆਫਿਸ ਚੀਕਾਂ ਦੀਆਂ ਸੰਗਤਾਂ ਨੇ ਸਕੱਤਰ ਨੂੰ ਗੁਰੂ ਘਰ ਦੀ ਸਾਫ ਸਫਾਈ ਬਾਰੇ ਕਿਹਾ ਤਾਂ ਉਹ ਬਿਨਾਂ ਜਵਾਬ ਦਿਤੇ ਗੱਡੀ ਚ ਬੈਠ ਕੇ ਚੱਲਾ ਗਿਆ!
ਪੰਨੂ ਨੇ ਹਰਿਆਣਾ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਜੇ ਗੁਰੂ ਘਰ ਦੀ ਸਾਫ ਸਫਾਈ ਵੀ ਨਹੀਂ ਕੀਤੀ ਜਾਂਦੀ ਤਾਂ ਫੇਰ ਕਿਸ ਗੱਲ ਦੀਆਂ ਮੈਂਬਰੀਆਂ ਅਤੇ ਕਿਹੜੀ ਪ੍ਰਧਾਨਗੀ ਕੰਮ ਦੀ ਰਹਿ ਜਾਂਦੀ ਹੈ ਉਹਨਾਂ ਨਾਲ਼ ਹੀ ਅਪੀਲ ਕੀਤੀ ਹੈ ਕਿ ਹਰਿਆਣਾ ਕਮੇਟੀ ਦਾ ਸਕੱਤਰ ਲੋਕਲ ਹਰਿਆਣਾ ਦਾ ਹੀ ਲਾਇਆ ਜਾਵੇ