ਕਰਨਾਲ ਲੋਕ ਸਭਾ ਚੋਣ ਸੱਤਾਧਾਰੀ ਪਾਰਟੀ ਬਨਾਮ ਆਮ ਜਨਤਾ ਪਰ ਹੋਰ ਕੋਈ ਵਿਕਲਪ ਨਾ ਹੋਣ ਕਾਰਨ ਭਾਜਪਾ ਮਜ਼ਬੂਤੀ ਵੱਲ
ਕਰਨਾਲ 17 ਮਈ (ਪਲਵਿੰਦਰ ਸਿੰਘ ਸੱਗੂ)
2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ ਕਿਉਂਕਿ ਇਕ ਪਾਸੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਜੋ ਪਿਛਲੇ 9 ਸਾਲ 6 ਮਹੀਨਿਆਂ ਦੇ ਕਰੀਬ ਹਰਿਆਣਾ ਦੇ ਮੁੱਖ ਮੰਤਰੀ ਰਹੇ ਹਨ ਪਰ ਅਚਾਨਕ ਬੀ.ਜੇ.ਪੀ. ਹਾਈਕਮਾਂਡ ਨੇ ਮਨੋਹਰ ਲਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਕਰਨਾਲ ਲੋਕ ਸਭਾ ਤੋਂ ਮਨੋਹਰ ਲਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਿਸ ਨਾਲ ਮਾਹੌਲ ਇਕ ਦਮ ਭਾਜਪਾ ਦੇ ਹੱਕ ਵਿੱਚ ਹੋ ਗਿਆ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕਰਨਾਲ ਤੋਂ ਮਨੋਹਰ ਲਾਲ ਦੀ ਜਿੱਤ ਪੱਕੀ ਹੋ ਗਈ ਹੈ
- ਪਰ ਜਿਵੇਂ ਹੀ ਮਨੋਹਰ ਲਾਲ ਨੇ ਚੋਣ ਪ੍ਰਚਾਰ ਲਈ ਪਿੰਡ ਦਾ ਰੁਖ ਕੀਤਾ ਤਾਂ ਉਹਨਾ ਦਾ ਉੱਥੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਅਤੇ ਮਾਹੌਲ ਇਹੋ ਜਿਹਾ ਬਣ ਗਿਆ ਕਿ ਇਸ ਵਾਰ ਕਰਨਾਲ ਦੀਆਂ ਲੋਕ ਸਭਾ ਚੋਣਾਂ ਸੱਤਾਧਾਰੀ ਪਾਰਟੀ ਬਨਾਮ ਆਮ ਜਨਤਾ ਬਣ ਗਈਆਂ ਹਨ ਅਤੇ ਲੋਕ ਸੱਤਾਧਾਰੀ ਦੇ ਵਿਰੋਧ ਵਿੱਚ ਦੀਵਾਰ ਬਣ ਕੇ ਖੜੇ ਹੋ ਗਏ ਹਨ । ਪਰ ਜਿਵੇਂ ਹੀ ਕਰਨਾਲ ਲੋਕ ਸਭਾ ਤੋਂ ਦੂਜੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਤਾਂ ਆਮ ਲੋਕਾਂ ਨੂੰ ਉਹਨਾਂ ਤੋਂ ਬਹੁਤੀ ਉਮੀਦ ਨਾ ਲੱਗੀ ਅਤੇ ਆਮ ਲੋਕਾਂ ਦਾ ਰੁਖ ਕਾਂਗਰਸ ਪਾਰਟੀ ਵੱਲ ਹੁੰਦਾ ਹੋਇਆ ਨਜ਼ਰ ਆਉਣ ਲੱਗ ਗਿਆ ਅਤੇ ਆਮ ਲੋਕਾਂ ਕਾਂਗਰਸ ਪਾਰਟੀ ਵਿੱਚ ਉਮੀਦ ਦਿਖਾਈ ਦੇਣ ਲੱਗੀ ਪਰ ਕਾਫੀ ਸਮਾਂ ਉਡੀਕਿ ਤੋਂ ਬਾਦ ਕਾਂਗਰਸ ਪਾਰਟੀ ਨੇ ਪੈਰਾਸ਼ੂਟ ਰਾਹੀਂ ਲੋਕ ਸਭਾ ਤੋਂ ਦਿਵਯਾਂਸ਼ੂ ਬੁੱਧੀਰਾਜਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਤਾਂ ਆਮ ਜਨਤਾ ਵਿਚ ਕਾਫੀ ਨਿਰਾਸ਼ਾ ਹੋਈ ਪਰ ਫਿਰ ਵੀ ਆਮ ਲੋਕ ਕਾਂਗਰਸ ਵੱਲ ਵਧਦੇ ਨਜ਼ਰ ਆ ਰਹੇ ਹਨ, ਹੁਣ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਕਾਂਗਰਸ ਪਾਰਟੀ ਦੇ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਆਮ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਤੱਕ ਪਹੁੰਚਣ ਵਿੱਚ ਅਸਫਲ ਸਾਬਤ ਹੋ ਰਹੇ ਹਨ ਜਿਸ ਦਾ ਖਮਿਆਜਾ ਦੀ ਦਿਵਯਾਂਸ਼ੂ ਬੁੱਧੀਰਾਜਾ ਨੂੰ ਭੁਗਤਣਾ ਪੈ ਸਕਦਾ ਹੈ ਦਿਵਯਾਂਸ਼ੂ ਬੁੱਧੀ ਰਾਜਾ ਆਪਣੇ ਪ੍ਰਚਾਰ ਅਤੇ ਕਾਂਗਰਸ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਨਾਕਾਮ ਸਾਬਤ ਹੋ ਰਹੇ ਹਨ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਉਹਦੀ ਧੜੇਬੰਦੀ ਤੋ ਕਾਫੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਪਿਛਲੇ ਇੱਕ ਹਫ਼ਤੇ ਵਿੱਚ ਹੀ ਕਰਨਾਲ ਲੋਕ ਸਭਾ ਤੋਂ ਟਿਕਟਾਂ ਦਾ ਦਾਅਵਾ ਕਰ ਰਹੇ ਕਾਂਗਰਸ ਪਾਰਟੀ ਦੇ ਦੋ ਵੱਡੇ ਆਗੂਆਂ ਨੇ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ ਵੀ ਆਗੂ ਨੇ ਆਪਣੇ ਸਮਰਥਕਾਂ ਨੂੰ ਦਿਵਯਾਂਸ਼ੂ ਬੁੱਧੀ ਰਾਜਾ ਲਈ ਪ੍ਰਚਾਰ ਕਰਨ ਲਈ ਨਹੀਂ ਕਿਹਾ। ਦੋਵੇਂ ਵੱਡੇ ਨੇਤਾਵਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਸਿਰਫ ਕਾਂਗਰਸ ਲਈ ਕੰਮ ਕਰਨ । ਇਹ ਦੋਵੇਂ ਨੇਤਾ ਦਿਵਯਾਂਸ਼ੂ ਬੁੱਧੀਰਾਜਾ ਲਈ ਕਿਤੇ ਵੀ ਪ੍ਰਚਾਰ ਕਰਦੇ ਨਜ਼ਰ ਨਹੀਂ ਆ ਰਹੇ ਹਨ ਅਤੇ ਦਿਵਯਾਂਸ਼ੂ ਬੁੱਧੀਰਾਜਾ ਨੂੰ ਜਿਸ ਤਰ੍ਹਾਂ ਨਾਲ ਚੋਣ ਲੜਨਾ ਚਾਹੀਦਾ ਸੀ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਆਪਣੇ ਵਿਚਾਰ ਆਮ ਲੋਕਾਂ ਤੱਕ ਪਹੁੰਚਾਣੇ ਚਾਹੀਦੇ ਹਨ ਉਹ ਉਸ ਤਰ੍ਹਾਂ ਆਪਣਾ ਪ੍ਰਚਾਰ ਕਰਨ ਵਿੱਚ ਨਾਕਾਮ ਸਾਬਤ ਹੋ ਰਹੇ ਹਨ ਅਤੇ ਨਾ ਹੀ ਦਿਵਯਾਂਸ਼ੂ ਬੁੱਧੀਰਾਜਾ ਸਹੀ ਢੰਗ ਨਾਲ ਚੋਣ ਲੜਦੇ ਨਜ਼ਰ ਨਹੀਂ ਆ ਰਹੇ ਹਨ ਅੱਤੇ ਦਿਵਯਾਂਸ਼ੂ ਬੁੱਧੀ ਰਾਜਾ ਆਮ ਲੋਕਾਂ ਤੱਕ ਪਹੁੰਚ ਕਰਨ ‘ਚ ਅਸਫਲ ਸਾਬਤ ਹੋ ਰਹੇ ਹਨ ਜਿਸ ਕਾਰਨ ਆਮ ਲੋਕਾਂ ਕੋਲ ਹੋਰ ਕੋਈ ਬਦਲ ਨਾ ਹੋਣ ਕਾਰਨ ਆਮ ਲੋਕ ਮੁੜ ਭਾਜਪਾ ਵੱਲ ਮੁੜਨ ਲਈ ਮਜਬੂਰ ਹੋ ਰਹੇ ਹਨ। ਕਿਉਂਕਿ ਕੁਝ ਹੀ ਦਿਨਾਂ ਵਿੱਚ ਮਨੋਹਰ ਲਾਲ ਨੇ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਮ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਹਨ, ਜੇਕਰ ਕਿਤੇ ਵੀ ਕੋਈ ਵਿਰੋਧ ਹੁੰਦਾ ਤਾਂ ਮਨੋਹਰ ਲਾਲ ਆਪ ਵਿੱਚ ਜਾ ਕੇ ਨਾਰਾਜ਼ਗੀ ਦੂਰ ਕਰਨ ਵਿੱਚ ਕਾਮਯਾਬ ਹੋ ਰਹੇ ਹਨ ਅਤੇ ਆਮ ਲੋਕ ਮਨੋਹਰ ਲਾਲ ਦੀਆਂ ਗਲਤੀਆਂ ਨੂੰ ਭੁਲਾ ਕੇ ਅਤੇ ਮੋਦੀ ਨੂੰ ਇੱਕ ਮਜਬੂਤ ਚਿਹਰੇ ਦੇ ਰੂਪ ਵਿੱਚ ਦੇਖਦੇ ਹੋਏ ਆਮ ਲੋਕਾਂ ਦਾ ਰੁੱਖ ਭਾਜਪਾ ਵਲ ਹੁੰਦਾ ਦਿਖਾਈ ਦੇ ਰਿਹਾ ਹੈ। ਕਰਨਾਲ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਮਨੋਹਰ ਲਾਲ ਨੂੰ ਇਸ ਦਾ ਫਾਇਦਾ ਮਿਲਦਾ ਦਿਖ ਰਿਹਾ ਹੈ। ਹੁਣ ਪ੍ਰਚਾਰ ਦੇ ਕੁਝ ਦਿਨ ਹੀ ਬਾਕੀ ਬਚੇ ਹਨ ਅਗਰ ਫਿਰ ਵੀ ਕਾਂਗਰਸ ਪਾਰਟੀ ਆਪਣੇ ਪ੍ਰਚਾਰ ਕਰਨ ਵਿੱਚ ਅਤੇ ਲੋਕਾਂ ਤੱਕ ਆਪਣੀ ਗੱਲ ਰੱਖਣ ਵਿੱਚ ਕਾਮਯਾਬ ਹੋ ਗਈ ਤਾਂ ਆਮ ਲੋਕਾਂ ਦਾ ਰੁੱਖ ਇੱਕ ਵਾਰ ਫਿਰ ਪਲਟ ਸਕਦਾ ਹੈ