ਕਿਸਾਨਾਂ ਨੂੰ ਜਲਦੀ ਹੀ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ- ਨਾਇਬ ਸੈਣੀ

Spread the love
ਕਿਸਾਨਾਂ ਨੂੰ ਜਲਦੀ ਹੀ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ- ਨਾਇਬ ਸੈਣੀ
ਕਰਨਾਲ 20 ਅਪ੍ਰੈਲ (ਪਲਵਿੰਦਰ ਸਿੰਘ ਸੱਗੂ)
    ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਰਨਾਲ ਦੇ ਇੰਦਰੀ ਵਿਧਾਨ ਸਭਾ ਹਲਕੇ ਦੇ ਪਿੰਡ ਦਮਨਹੇੜੀ ਵਿੱਚ ਖੇਤਾਂ ਦਾ ਦੌਰਾ ਕੀਤਾ ਅਤੇ ਗੜੇਮਾਰੀ ਅਤੇ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ।ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਬੀਤੇ ਦਿਨ ਹੀ ਗੜੇਮਾਰੀ ਦੀ ਸੂਚਨਾ ਮਿਲੀ ਸੀ, ਉਦੋਂ ਤੋਂ ਹੀ ਸਾਰੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦੇ ਦਿੱਤੇ ਗਏ ਹਨ, ਪਿੰਡ ‘ਚ ਡਿਊਟੀ ਲਗਾ ਦਿੱਤੀ ਗਈ ਹੈ, ਗੜੇਮਾਰੀ ਥੋੜ੍ਹੇ ਜਿਹੇ ਖੇਤਰ ‘ਚ ਹੀ ਹੁੰਦੀ ਹੈ, ਇਸ ਲਈ ਪਟਵਾਰੀ ਨੂੰ ਪਿੰਡ ‘ਚ ਭੇਜਿਆ ਜਾ ਰਿਹਾ ਹੈ  ਅਤੇ ਕਿਸਾਨਾਂ ਵੱਲੋਂ ਮੁਆਵਜ਼ੇ ਦੇ ਪੋਰਟਲ ਆਪਣੇ ਨੁਕਸਾਨੀ ਫਸਲ ਦਾ ਵੇਰਵਾ ਅਪਲੋਡ  ਕੀਤੀ ਜਾ ਜਾ ਸਕਦਾ ਹੈ ਕਿਸਾਨਾਂ ਨੂੰ ਦੋ-ਤਿੰਨ ਦਿਨਾਂ ਵਿੱਚ ਮੁਆਵਜ਼ਾ ਮਿਲਣਾ ਸ਼ੁਰੂ ਹੋ ਜਾਵੇਗਾ ਕੰਬਾਈਨ ਨਾਲ ਵਾਢੀ ਜਲਦੀ ਹੋ ਜਾਂਦੀ ਹੈ ਅਤੇ ਇਹ ਸੀਜ਼ਨ ਸਿਰਫ 15 ਦਿਨਾਂ ਤੱਕ ਸੀਮਤ ਰਹਿੰਦਾ ਹੈ, ਜਿਸ ਕਾਰਨ ਮੰਡੀਆਂ ‘ਤੇ ਦਬਾਅ ਵਧ ਜਾਂਦਾ ਹੈ, ਪਰ ਸਰਕਾਰ ਨੇ ਇਸ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਹਰ ਕਿਸਾਨ ਜਿਸ ਦਾ ਨੁਕਸਾਨ ਹੋਇਆ ਹੈ, ਉਸ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਮੰਡੀਆਂ ਵਿੱਚ ਕਣਕ ਦੀ ਖਰੀਦ ਕੀਤੀ ਜਾਵੇਗੀ
    ਭਾਜਪਾ ਦੇ ਲੋਕ ਸਭਾ ਮੀਡੀਆ ਇੰਚਾਰਜ ਡਾ: ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਇਸ ਮੌਕੇ ਉਨ੍ਹਾਂ ਨਾਲ ਇੰਦਰੀ ਦੇ ਵਿਧਾਇਕ ਰਾਮ ਕੁਮਾਰ ਕਸ਼ਯਪ, ਜ਼ਿਲ੍ਹਾ ਪ੍ਰਧਾਨ ਯੋਗਿੰਦਰ ਰਾਣਾ, ਮੰਡਲ ਪ੍ਰਧਾਨ ਅਮਨਦੀਪ ਸਿੰਘ ਵਿਰਕ, ਮੇਹਰ ਸਿੰਘ ਕਲਾਮਪੁਰਾ, ਧਰਮਪਾਲ ਸ਼ਾਂਡਿਲਿਆ, ਰਘੁਬੀਰ ਬੱਟਨ ਆਦਿ ਹਾਜ਼ਰ ਸਨ

Leave a Comment

Your email address will not be published. Required fields are marked *

Scroll to Top