ਹਰਿਆਣਾ ਧਰਮ ਪ੍ਰਚਾਰ ਕਮੇਟੀ ਦੇ ਸਮੂੰਹ ਪ੍ਰਚਾਰਕਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਦੂਰ ਕਰਕੇ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕੀਤਾ ਜਾਏਗਾ – ਜਥੇਦਾਰ ਦਾਦੂਵਾਲ
ਹਰਿਆਣਾ 20 ਅਪ੍ਰੈਲ ( ਪਲਵਿੰਦਰ ਸਿੰਘ ਸੱਗੂ)
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪਿਛਲੇ ਦਿਨੀ ਹਰਿਆਣਾ ਕਮੇਟੀ ਦੇ ਮੁੱਖ ਦਫਤਰ ਗੁਰਦੁਆਰਾ ਸਾਹਿਬ ਪਾਤਸ਼ਾਹ ਛੇਵੀਂ ਕੁਰੂਕਸ਼ੇਤਰ ਵਿਖੇ ਧਰਮ ਪ੍ਰਚਾਰ ਵਿੰਗ ਦੇ ਅਧੀਨ ਆਉਂਦੇ ਸਮੂੰਹ ਦਫਤਰੀ ਮੁਲਾਜ਼ਮਾਂ ਅਤੇ ਕਥਾਵਾਚਕ ਢਾਡੀ ਕਵੀਸ਼ਰ ਪ੍ਰਚਾਰਕ ਸਿੰਘਾਂ ਦੀ ਮੀਟਿੰਗ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਉਨਾਂ ਦੇ ਸੁਝਾਅ ਲਏ ਅਤੇ ਆਪਣੇ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਸਕੱਤਰ ਭਾਈ ਸਰਬਜੀਤ ਸਿੰਘ ਜੰਮੂ ਨੇ ਜਾਣਕਾਰੀ ਦਿੱਤੀ ਕਿ ਮੀਟਿੰਗ ਦੌਰਾਨ ਕਥਾਵਾਚਕ ਢਾਡੀ ਕਵੀਸ਼ਰ ਪ੍ਰਚਾਰਕ ਸਿੰਘਾਂ ਨੇ ਚੇਅਰਮੈਨ ਜਥੇਦਾਰ ਦਾਦੂਵਾਲ ਨੂੰ ਕੁਝ ਸੁਝਾਅ ਦਿੱਤੇ ਅਤੇ ਕੁਝ ਮੁਸ਼ਕਿਲਾਂ ਦੱਸੀਆਂ ਸਨ ਜਿੰਨਾ ਉੱਪਰ ਜਥੇਦਾਰ ਦਾਦੂਵਾਲ ਨੇ ਤੁਰੰਤ ਐਕਸ਼ਨ ਲੈਂਦਿਆਂ ਕਮੇਟੀ ਵੱਲੋਂ ਗੁਰਦੁਆਰਾ ਨਾਢਾ ਸਾਹਿਬ ਤੋਂ ਲਾਈਵ ਪ੍ਰਸਾਰਨ ਦੌਰਾਨ ਆਪਣੇ ਪ੍ਰਚਾਰਕਾਂ ਨੂੰ ਪਹਿਲ ਦੇ ਅਧਾਰ ਤੇ ਸਮਾਂ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਰਿਆਣਾ ਅੰਦਰ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਦੁਆਰਿਆਂ ਚ ਜਿੰਨੇ ਵੀ ਗੁਰਪੁਰਬ ਹਫਤਾਵਾਰੀ ਜਾਂ ਮਹੀਨਾਵਾਰ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਉਹਨਾਂ ਵਿੱਚ ਪਹਿਲ ਦੇ ਅਧਾਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਨਾਂ ਪ੍ਰਚਾਰਕਾਂ ਨੂੰ ਸਮਾਂ ਦੇਣ ਦੇ ਜਥੇਦਾਰ ਦਾਦੂਵਾਲ ਨੇ ਨਿਰਦੇਸ਼ ਜਾਰੀ ਕੀਤੇ ਉਨਾਂ ਕਿਹਾ ਕਿ ਬਾਹਰੋਂ ਪੰਥ ਪ੍ਰਸਿੱਧ ਜਥੇ ਜਾਂ ਹਜੂਰੀ ਰਾਗੀ ਦਰਬਾਰ ਸਾਹਿਬ ਦੇ ਜਥਿਆਂ ਨੂੰ ਵੀ ਸੰਗਤਾਂ ਦੀ ਮੰਗ ਅਨੁਸਾਰ ਧਰਮ ਪ੍ਰਚਾਰ ਲਈ ਬੇਨਤੀ ਕਰਕੇ ਬੁਲਾਇਆ ਜਾਵੇਗਾ ਪਰ ਹਰਿਆਣਾ ਕਮੇਟੀ ਵਿੱਚ ਕੰਮ ਕਰ ਰਹੇ ਜੱਥਿਆਂ ਨੂੰ ਵੀ ਪੂਰੀ ਅਹਿਮੀਅਤ ਦਿੱਤੀ ਜਾਵੇਗੀ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਲਈ ਜਾਂਦੇ ਜੱਥਿਆਂ ਪੰਜ ਪਿਆਰਿਆਂ ਦੇ ਵਾਸਤੇ ਵੀ ਸਾਧਨ ਦੀ ਘਾਟ ਹੈ ਜਿਨਾਂ ਵਾਸਤੇ ਸਾਧਨ ਦੀ ਅਤਿਅੰਤ ਲੋੜ ਹੈ ਜਥੇਦਾਰ ਦਾਦੂਵਾਲ ਨੇ ਅਪੀਲ ਕੀਤੀ ਕੇ ਧਰਮ ਪ੍ਰਚਾਰ ਲਈ ਖਰੀਦੀਆਂ ਗੱਡੀਆਂ ਜੋ ਅੰਤ੍ਰਿੰਗ ਮੈਂਬਰਾਂ ਨੇ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਘਰਾਂ ਵਿੱਚ ਖੜੀਆਂ ਕਰਕੇ ਬੈਠੇ ਹਨ ਕਿਰਪਾ ਪੂਰਵਕ ਉਹ ਗੱਡੀਆਂ ਮੁੱਖ ਦਫਤਰ ਵਿਖੇ ਭੇਜ ਦੇਣੀਆਂ ਚਾਹੀਦੀਆਂ ਹਨ ਉਨਾਂ ਨੂੰ ਧਰਮ ਪ੍ਰਚਾਰ ਲਈ ਦਫ਼ਤਰ ਵਰਤ ਸਕੇ ਉਹ ਗੱਡੀਆਂ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹਨ ਬਿਨਾਂ ਕਾਰਣ ਗੱਡੀਆਂ ਦੀ ਘਰੇਲੂ ਵਰਤੋਂ ਕਰਨੀ ਵੀ ਭਰਿਸ਼ਟਾਚਾਰ ਹੈ ਤੇ ਕਿਸੇ ਮੈਂਬਰ ਵੱਲੋਂ ਧਰਮ ਪ੍ਰਚਾਰ ਦੇ ਕਾਰਜਾਂ ਵਿੱਚ ਰੁਕਾਵਟ ਖੜੀ ਕਰਨਾ ਵੀ ਜਾਇਜ਼ ਨਹੀਂ ਹੈ