ਵੱਖਰੀ ਹਰਿਆਣਾ ਕਮੇਟੀ ਲਈ ਸੰਘਰਸ਼ ਕਰਨ ਵਾਲੇ ਆਗੂ ਹੋਏ ਇੱਕ ਪਲੇਟਫਾਰਮ ਤੇ ਇਕਠੇ
ਸ਼੍ਰੋਮਣੀ ਪੰਥਕ ਅਕਾਲੀ ਦਲ ਦਾ ਕੀਤਾ ਗਠਨ
ਜਗਦੀਸ਼ ਸਿੰਘ ਝੀਂਡਾ ਨੂੰ ਬਣਾਇਆ ਗਿਆ ਕਨਵੀਨਰ ਚੋਣ ਨਿਸ਼ਾਨ ਚੜਦਾ ਸੂਰਜ ਅਲਾਟ ਹੋਇਆ
ਕਿਹਾ -ਵੱਖਰੀ ਕਮੇਟੀ ਲਈ ਸੰਘਰਸ਼ ਕਰਨ ਵਾਲੇ ਆਗੂ ਚੜਦੇ ਸੂਰਜ ਨਿਸ਼ਾਨ ਹੇਠ ਚੋਣ ਲੜਨਗੇ
ਕਰਨਾਲ 8 ਮਾਰਚ (ਪਲਵਿੰਦਰ ਸਿੰਘ ਸੱਗੂ)
ਹਰਿਆਣੇ ਦੇ ਸਿੱਖਾਂ ਵਾਸਤੇ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਧੁਰ ਤੋਂ ਸੰਘਰਸ਼ ਕਰਨ ਵਾਲੇ ਆਗੂਆਂ ਵੱਲੋਂ ਬੀਤੀ ਇਕ ਮਾਰਚ ਨੂੰ ਅੰਬਾਲਾ ਜਿਲੇ ਦੇ ਬਰਾੜਾ ਰੋਡ ਤੇ ਦੋ ਸੜਕਾਂ ਵਿਖੇ ਹੋਈ । ਇਸ ਮੀਟਿੰਗ ਵਿੱਚ ਪੁਰਾਣੇ ਸੰਘਰਸ਼ਸ਼ੀਲ ਆਗੂਆਂ ਨੇ ਸ਼ਮੂਲੀਅਤ ਕੀਤੀ। ਅਤੇ ਸਭ ਦੀ ਸਰਬ ਸਹਿਮਤੀ ਨਾਲ ਰਹਿਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲੜਨ ਲਈ ਸ਼੍ਰੋਮਣੀ ਪੰਥਕ ਅਕਾਲੀ ਦਲ ਦਾ ਗਠਨ ਕੀਤਾ ਗਿਆ ਅਤੇ ਸ਼੍ਰੋਮਣੀ ਪੰਥਕ ਅਕਾਲੀ ਦਲ ਦਾ ਪ੍ਰਧਾਨ (ਕਨਵੀਨਰ) ਜਗਦੀਸ਼ ਸਿੰਘ ਝਿੰਡਾ ਨੂੰ ਬਣਾਇਆ ਗਿਆ ਅਤੇ ਨਾਲ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ 11 ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿੱਚ ਜਗਜੀਤ ਸਿੰਘ ਝਿੰਡਾ ਨੂੰ ਕਨਵੀਨਰ ਬਣਾਇਆ ਗਿਆ ਅਤੇ ਇਸ ਕਮੇਟੀ ਵਿੱਚ ਜੋਗਾ ਸਿੰਘ ਯਮੁਨਾ ਨਗਰ, ਜਸਬੀਰ ਸਿੰਘ ਖਾਲਸਾ ਅੰਬਾਲਾ, ਹਰਮਨਜੀਤ ਸਿੰਘ ਕੁਰੂਕਸ਼ੇਤਰ, ਜਗਦੀਸ਼ ਸਿੰਘ ਝਿੰਡਾ ਕਰਨਾਲ, ਮਨਜੀਤ ਸਿੰਘ ਡਾਚਰ, ਹਰਚਰਨ ਸਿੰਘ ਧੰਮੂ ਪਾਣੀਪਤ, ਹਰਵਿੰਦਰ ਸਿੰਘ ਰਾਣਾ ਫਰੀਦਾਬਾਦ, ਅਵਤਾਰ ਸਿੰਘ ਚੱਕੂ ਕੈਥਲ, ਨਿਰਮਲ ਸਿੰਘ ਰਾਣੀਆਂ (ਸਰਸਾ), ਜਗਦੇਵ ਸਿੰਘ ਡੱਬਵਾਲੀ (ਸਰਸਾ) ਅਤੇ ਕਰਨੈਲ ਸਿੰਘ ਨਿੰਮਾਬਾਦ ਨੂੰ 11 ਮੈਂਬਰੀ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਇਹ 11 ਮੈਂਬਰੀ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਉਮੀਦਵਾਰਾਂ ਦੀ ਚੋਣ ਕਰੇਗੀ ਅਤੇ ਉਨਾਂ ਨੂੰ ਚੋਣਾਂ ਲੜਾਉਣ ਦਾ ਕੰਮ ਕਰੇਗੀ, ਇਸ ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਬੀਸੀ ਵਿੰਗ ਦਾ ਪ੍ਰਧਾਨ ਹਰਭਜਨ ਸਿੰਘ ਠਸਕਾ ਨੂੰ ਬਣਾਇਆ ਗਿਆ ਹੈ ਅਤੇ ਪਾਰਟੀ ਦਾ ਬੁਲਾਰਾ ਦਲਜੀਤ ਸਿੰਘ ਬਾਜਵਾ ਨੂੰ ਬਣਾਇਆ ਗਿਆ ਹੈ ਇਸ ਬਾਰੇ ਸਪੋਕਸਮੇਨ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਜਗਜੀਤ ਸਿੰਘ ਝੀੰਡਾ ਨੇ ਦੱਸਿਆ ਕਿ ਪਾਰਟੀ ਦਾ ਇੱਕ ਯੁਵਾ ਵਿੰਗ ਵੀ ਬਣਾਇਆ ਗਿਆ ਹੈ। ਜਿਸ ਦਾ ਪ੍ਰਧਾਨ ਰਣਜੀਤ ਸਿੰਘ ਡਾਚਰ ਨੂੰ ਬਣਾਇਆ ਗਿਆ ਹੈ ਯੁਆ ਜਨਰਲ ਸਕੱਤਰ ਸੁਖਮੀਤ ਸਿੰਘ ਸ਼ਾਹਬਾਦ, ਅੰਗਰੇਜ਼ ਸਿੰਘ ਰਾਣੀਆਂ ਸੀਨੀਅਰ ਯੂਆ ਮੀਤ ਪ੍ਰਧਾਨ, ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਨੂੰ ਪਾਰਟੀ ਦਾ ਕਾਨੂੰਨੀ ਸਲਾਹਕਾਰ ਬਣਾਇਆ ਗਿਆ ਹੈ, ਜਗਜੀਤ ਸਿੰਘ ਢੀਡਾ ਨੇ ਕਿਹਾ ਕਿ ਜਲਦ ਹੀ ਪਾਰਟੀ ਦੇ ਮਹਿਲਾ ਵਿੰਗ ਦਾ ਗਠਨ ਵੀ ਕੀਤਾ ਜਾਏਗਾ ਅਤੇ ਪਾਰਟੀ ਦੇ ਪ੍ਰਚਾਰ ਪ੍ਰਸਾਰ ਲਈ ਮੀਡੀਆ ਵਿੰਗ ਦਾ ਵੀ ਗਠਨ ਕੀਤਾ ਜਾਏਗਾ ਕਿਉਂਕਿ ਵੱਖਰੀ ਕਮੇਟੀ ਲਈ ਜਿੰਨਾ ਸੰਘਰਸ਼ ਅਸੀਂ ਕੀਤਾ ਹੈ ਉਨਾ ਹੀ ਸੰਘਰਸ਼ ਸਾਡੇ ਨਾਲ ਮੀਡੀਆ ਭਰਾਵਾਂ ਨੇ ਸਾਡਾ ਸਾਥ ਦੇ ਕੇ ਕੀਤਾ ਹੈ ਇਸ ਲਈ ਮੀਡੀਆ ਨਾਲ ਜੁੜੇ ਅਤੇ ਵੱਖਰੀ ਕਮੇਟੀ ਲਈ ਸੰਘਰਸ਼ ਪਾਉਣ ਵਾਲੇ ਪੱਤਰਕਾਰਾਂ ਨੂੰ ਹੀ ਪਾਰਟੀ ਦੇ ਪ੍ਰਚਾਰ ਪ੍ਰਸਾਰ ਲਈ ਅਹਿਮ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ । ਉਨਾਂ ਨੇ ਕਿਹਾ ਮੌਜੂਦਾ ਕਮੇਟੀ ਦੇ ਆਗੂ ਸਰਕਾਰੀ ਹਨ ਜੋ ਆਪਣੀ ਮਨ ਮਰਜ਼ੀ ਕਰਦੇ ਹੋਏ ਹਰਿਆਣਾ ਦੀ ਕਮੇਟੀ ਨੂੰ ਬਦਨਾਮ ਦਾ ਕੰਮ ਕੀਤਾ ਹੈ। ਹੁਣ ਜਿਵੇਂ ਹੀ ਵੱਖਰੀ ਕਮੇਟੀ ਲਈ ਚੋਣਾਂ ਦਾ ਐਲਾਨ ਹੁੰਦਾ ਹੈ ਜੋ ਵੀ ਪੁਰਾਣੇ ਸੰਘਰਸ਼ਸ਼ੀਲ ਆਗੂ ਹਨ ਉਹਨਾਂ ਨੂੰ ਇਕੱਠਾ ਕਰਕੇ ਸ਼੍ਰੋਮਣੀ ਪੰਥਕ ਅਕਾਲੀ ਦਲ ਪਾਰਟੀ ਦੇ ਚੋਣ ਨਿਸ਼ਾਨ ਚੜਦਾ ਸੂਰਜ ਦੇ ਨਿਸ਼ਾਨ ਤੇ ਚੋਣ ਲੜਾਈ ਜਾਏਗੀ ਅਸੀਂ ਹਰਿਆਣਾ ਦੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਇਨਾਂ ਸੰਘਰਸ਼ਸ਼ੀਲ ਆਗੂਆਂ ਨੂੰ ਚੋਣਾਂ ਵਿੱਚ ਜੇਤੂ ਬਣਾ ਕੇ ਵੱਖਰੀ ਕਮੇਟੀ ਦਾ ਕੰਮ ਕਾਜ ਦਿੱਤਾ ਜਾਵੇ ਤਾਂ ਕਿ ਜਿਸ ਲਈ ਅਸੀਂ ਸੰਘਰਸ਼ ਕੀਤਾ ਸੀ ਉਸ ਕੰਮ ਨੂੰ ਮੁਕੰਮਲ ਕਰਕੇ ਹਰਿਆਣਾ ਦੇ ਸਿੱਖਾਂ ਦੇ ਭਲਾਈ ਲਈ ਕੰਮ ਕੀਤੇ ਜਾ ਸਕਣ ਉਨਾਂ ਨੇ ਕਿਹਾ ਜਲਦੀ ਹੀ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਏਗੀ ਅਤੇ ਸਾਰੇ ਮੈਂਬਰ ਇੱਕ ਜੂਟ ਕਰਕੇ ਚੋਣ ਮੈਦਾਨ ਵਿੱਚ ਉਤਾਰਿਆ ਜਾਏਗਾ ।