ਕੁਰੂਕਸ਼ੇਤਰ ਦੀ ਸਿੰਘ ਸੰਗਤ ਨੇ ਮੀਟਿੰਗ ਕਰ ਕਵਲਜੀਤ ਸਿੰਘ ਅਜਰਾਣਾ ਦਾ ਕੀਤਾ ਬਾਈਕਾਟ
ਅਜਰਾਣਾ ਤੇ ਸਿੱਖ ਸ਼ਰਧਾਲੂ ਨਾਲ ਗਲਤ ਸ਼ਬਦਾਵਲੀ ਵਰਤਣ ਦੇ ਲਗੇ ਆਰੋਪ
ਜਦੋਂ ਤਕ ਅਜਰਾਣਾ 21 ਮੈਂਬਰੀ ਕਮੇਟੀ ਨੂੰ ਆਪਣਾ ਸਪਸ਼ਟੀਕਰਨ ਨਹੀਂ ਦਿੰਦੇ ਗੁਰਦੁਆਰਿਆਂ ਦੇ ਕਿਸੇ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ – ਅਮੀਰ ਸਿੰਘ
ਕਰਨਾਲ 23 ਫਰਵਰੀ (ਪਲਵਿੰਦਰ ਸਿੰਘ ਸੱਗੂ)
ਬੀਤੀ 21 ਫਰਵਰੀ ਨੂੰ ਕੁਰੂਸ਼ੇਤਰ ਦੀ ਸਿੱਖ ਸੰਗਤ ਵੱਲੋਂ ਇੱਕ ਮੀਟਿੰਗ ਡੇਰਾ ਕਾਰ ਸੇਵਾ ਕੁਰੂਸ਼ੇਤਰ ਵਿੱਚ ਕੀਤੀ ਗਈ ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਕਵਲਜੀਤ ਸਿੰਘ ਅਜਰਾਣਾ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ । ਸਿੱਖ ਸੰਗਤ ਵੱਲੋਂ ਸਰਦਾਰ ਅਮੀਰ ਸਿੰਘ ਦੀ ਅਗਵਾਈ ਹੇਠ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਕਵਲਜੀਤ ਸਿੰਘ ਅਜਰਾਣਾ ਨੁੰ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਦਾਰ ਅਮੀਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਸ਼ੇਤਰ ਵੱਲੋਂ ਨਾਮ ਸਿਮਰਨ ਵਿਸ਼ੇ ਤੇ ਵਟਸਐਪ ਗਰੁੱਪ ਬਣਾਇਆ ਗਿਆ ਹੈ ਇਸ ਗਰੁੱਪ ਵਿੱਚ ਇੱਕ ਸਿੱਖ ਪਰਿਵਾਰ ਨੂੰ ਟਾਰਗੇਟ ਕਰਕੇ ਹੈਡ ਗ੍ਰੰਥੀ ਅਤੇ ਮੈਨੇਜਰ ਨੇ ਕੁਝ ਅਪ ਸ਼ਬਦ ਬੋਲੇ ਜਿਸ ਵਿਸ਼ੇ ਨੂੰ ਲੈ ਕੇ ਕਵਲਜੀਤ ਸਿੰਘ ਅਜਰਾਣਾ ਵੱਲੋਂ ਇੱਕ ਗੁਰਸਿੱਖ ਵਿਅਕਤੀ ਗੁਰਜੀਤ ਸਿੰਘ ਨੂੰ ਵਾਈਸ ਮੈਸੇਜ ਦੁਆਰਾ ਧਮਕੀ ਭਰੇ ਲਹਿਜੇ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਦੀ ਜਾਣਕਾਰੀ ਮਿਲਦੇ ਹੀ ਸਿੱਖ ਸੰਗਤ ਨੇ 19 ਫਰਵਰੀ ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਹੁੰਚ ਕੇ ਮੌਜੂਦਾ ਮੈਨੇਜਰ ਜੱਜ ਸਿੰਘ ਅਤੇ ਹੈਡ ਗ੍ਰੰਥੀ ਸੁੱਚਾ ਸਿੰਘ ਨਾਲ ਗੱਲਬਾਤ ਕਰ ਸਮੱਸਿਆ ਦਾ ਸਮਾਧਾਨ ਕੀਤਾ ਅਤੇ ਤਿੰਨ ਘੰਟੇ ਸੰਗਤ ਵੱਲੋਂ ਡੇਰਾ ਕਾਰ ਸੇਵਾ ਦੇ ਬਾਹਰ ਹੀ ਬੈਠ ਕੇ ਕਵਲਜੀਤ ਸਿੰਘ ਅਜਰਾਣਾ ਦਾ ਇੰਤਜ਼ਾਰ ਕੀਤਾ ਪਰ ਅਜਰਾਣਾ ਸੰਗਤ ਦੇ ਵਿੱਚ ਨਹੀਂ ਪਹੁੰਚੇ ਜਿਸ ਤੋਂ ਬਾਅਦ ਦੁਬਾਰਾ 21 ਫਰਵਰੀ ਨੂੰ ਸਿੱਖ ਸੰਗਤ ਦੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਛੇਵੀਂ ਬੁਲਾਈ ਗਈ ਅਤੇ ਮੈਨੇਜਰ ਜੱਜ ਸਿੰਘ ਰਾਹੀਂ ਕਵਲਜੀਤ ਸਿੰਘ ਅਜਰਾਣਾ ਨੂੰ ਆਪਣੀ ਗੱਲ ਰੱਖਣ ਲਈ ਸਿੱਖ ਸੰਗਤ ਵਿੱਚ ਬੁਲਾਇਆ ਗਿਆ ਪਰ ਸਿੱਖ ਸੰਗਤ ਦੇ ਆਕ੍ਰੋਸ਼ ਨੂੰ ਵੇਖਦੇ ਹੋਏ 21 ਫਰਵਰੀ ਨੂੰ ਸਵੇਰੇ ਕਵਲਜੀਤ ਸਿੰਘ ਨੇ ਆਪਣੇ ਸਾਥੀ ਨਰਿੰਦਰ ਗਿੱਲ ਵੱਲੋਂ ਵਾਇਸ ਮੈਸੇਜ ਦੇ ਜਰੀਏ ਹਰਿਆਣਾ ਸਿੱਖ ਪਰਿਵਾਰ ਗਰੁੱਪ ਵਿੱਚ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਗੱਲ ਕਹੀ ਪ੍ਰੰਤੂ ਜਦੋਂ 21 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਦੀ ਜਾਣਕਾਰੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਜ਼ਿਲ੍ਹਾ ਮੈਂਬਰ ਅਤੇ ਸਿੱਖ ਨੇਤਾ ਦੀਦਾਰ ਸਿੰਘ ਨਲਵੀ ਨੂੰ ਤਾਂ ਉਹ ਵੀ ਸਿੱਖ ਸੰਗਤ ਵਿੱਚ ਪਹੁੰਚ ਗਏ।ਦੀਦਾਰ ਸਿੰਘ ਨਲਵੀ ਦਾ ਸਿੱਖ ਸੰਗਤ ਵਿੱਚ ਪਹੁੰਚਣ ਦਾ ਪਤਾ ਲੱਗਦੇ ਹੀ ਕਵਲਜੀਤ ਅਤੇ ਉਸਦੇ ਸਾਥੀ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੋ ਸੰਗਤ ਨੂੰ ਬਿਨਾਂ ਆਪਣਾ ਸਪਸ਼ਟੀਕਰਨ ਦਿੱਤੇ ਉਥੋਂ ਚਲੇ ਗਏ ਜਿਸ ਤੋਂ ਬਾਅਦ ਮੌਜੂਦਾ ਹੈਡ ਗ੍ਰੰਥੀ ਸੁੱਚਾ ਸਿੰਘ ਵੱਲੋਂ ਸੰਦੇਸ਼ ਭੇਜ ਕੇ ਕਵਲਜੀਤ ਸਿੰਘ ਨੂੰ ਬੁਲਾਉਣ ਲਈ ਕਿਹਾ ਜਿਸ ਦਾ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਅਤੇ ਸੰਗਤ ਨੇ ਲੰਬਾ ਇੰਤਜ਼ਾਰ ਕੀਤਾ ਪਰ ਅਜਨਾਲਾ ਦੇ ਨਾਂ ਆਉਣ ਤੋਂ ਬਾਅਦ ਸੰਗਤ ਨੂੰ ਵਾਈਸ ਮੈਸੇਜ ਰਾਹੀਂ ਜੋ ਅਜਰਾਣਾ ਵੱਲੋਂ ਸਿੱਖ ਪਰਿਵਾਰ ਨੂੰ ਧਮਕੀ ਦਿੱਤੀ ਉਸ ਨੂੰ ਸੁਣਾਇਆ ਗਿਆ । ਜਿਸ ਤੋਂ ਬਾਅਦ ਸਾਰੀ ਸਿੱਖ ਸੰਗਤ ਨੇ ਕਵਲਜੀਤ ਸਿੰਘ ਅਜਰਾਨਾ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਅਤੇ ਕਿਹਾ ਕਵਲਜੀਤ ਸਿੰਘ ਅਜਰਾਨਾ ਇੱਕ ਸ਼ਰਧਾਲੂ ਵਾਂਗ ਗੁਰਦੁਆਰਾ ਸਾਹਿਬ ਵਿੱਚ ਆ ਸਕਦਾ ਹੈ ਸੇਵਾ ਕਰ ਸਕਦਾ ਪਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਧੀਨ ਪੈਂਦੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਸੰਗਤ ਨੇ ਆਰੋਪ ਲਗਾਇਆ ਕੀ ਅਜਰਾਲਾ ਆਪਣੇ ਨਿੱਜੀ ਕੰਮ ਲਈ ਗੁਰਦੁਆਰਾ ਸਾਹਿਬ ਦੇ ਪੈਸੇ, ਉਥੋਂ ਦੇ ਕਰਮਚਾਰੀਆਂ ਨੂੰ ਵਰਤਦਾ ਹੈ ਤੇ ਆਪਣੇ ਚੋਣਾਂ ਦੇ ਪ੍ਰਚਾਰ ਲਈ ਗੁਰਦੁਆਰਾ ਸਾਹਿਬ ਤੋਂ ਸਰੋਪੇ, ਡਰਾਈਵਰ ਅਤੇ ਗੱਡੀ ਦਾ ਨਜਾਇਜ਼ ਵਰਤੋਂ ਕਰਦਾ ਹੈ ਜਿਸ ਤੋਂ ਬਾਦ ਉੱਥੇ ਮੌਜੂਦ ਸੰਗਤ ਵੱਲੋਂ ਕਵਲਜੀਤ ਸਿੰਘ ਅਜਰਾਣਾ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ । ਸੰਗਤ ਨੇ ਕਿਹਾ ਅਜਰਾਣਾ ਵਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਬੁਲਾਰਾ ਹੋਣ ਦੇ ਨਾਤੇ ਪਿਛਲੇ ਸਮੇਂ ਜੋ ਵੀ ਕੰਮ ਕੀਤੇ ਗਏ ਹਨ ਉਸ ਦੀ ਜਾਂਚ ਕਰਵਾਈ ਜਾਵੇ ਅਤੇ ਕਵਲਜੀਤ ਸਿੰਘ ਅਜਲਾਣਾ 21 ਮੈਂਬਰੀ ਕਮੇਟੀ ਦੇ ਸਨਮੁੱਖ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਵੇ ਤਾਂ ਜੋਂ ਇਸ ਮਾਮਲੇ ਦਾ ਹੱਲ ਕੀਤਾ ਜਾਵੇ ਉਦੋਂ ਤੱਕ ਕਵਲਜੀਤ ਸਿੰਘ ਅਜਨਾਲਾ ਦੇ ਬਾਈਕਾਟ ਜਾਰੀ ਰਹੇਗਾ ।
ਕੈਪਸਨ
ਇਸ ਮਾਮਲੇ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਬੁਲਾਰੇ ਕਵਲਜੀਤ ਸਿੰਘ ਅਜਰਾਣਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਮੈਂ ਕਿਸੇ ਨਾਲ ਕੋਈ ਬਤਮੀਜੀ ਨਹੀਂ ਕੀਤੀ ਅਤੇ ਨਾ ਹੀ ਇਹ ਮੇਰੀ ਆਵਾਜ਼ ਹੈ ਇਹ ਲੋਕ ਇੱਕ ਬਦਲੇ ਦੀ ਭਾਵਨਾ ਨਾਲ ਮੇਰੇ ਖਿਲਾਫ ਸਾਜਿਸ਼ਾਂ ਕਰ ਰਹੇ ਹਨ ਕਿਉਂਕਿ ਇਹ ਇਹ ਲੋਕ ਆਪਣੀਆਂ ਗੱਡੀਆਂ ਗੁਰਦੁਆਰਾ ਸਾਹਿਬ ਵਿੱਚ ਖੜੀਆਂ ਕਰਦੇ ਅਤੇ ਗੁਰਦੁਆਰਾ ਸਾਹਿਬ ਵਿੱਚ ਹੀ ਆਪਣੀਆਂ ਗੱਡੀਆਂ ਦੀ ਵਾਸ਼ਿੰਗ ਕਰਦੇ ਸਨ ਜਿਸ ਤੋਂ ਇਹਨਾਂ ਨੂੰ ਰੋਕਿਆ ਗਿਆ ਅਤੇ ਗੁਰਦੁਆਰਾ ਸਾਹਿਬ ਗੱਡੀ ਖੜੀ ਕਰਨ ਤੋਂ ਮਨਾ ਕਰ ਦਿੱਤਾ ਗਿਆ ਜਿਸ ਦੀ ਰੰਜਿਸ਼ ਵੱਲੋਂ ਇਹ ਲੋਕ ਮੇਰੇ ਖਿਲਾਫ ਸਾਜ਼ਿਸ਼ ਰਚ ਕੇ ਅਤੇ ਮੈਨੂੰ ਬਦਨਾਮ ਕਰਨ ਲਈ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ।
ਡਬਾ –
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਹਾਇਕ ਸਕੱਤਰ ਅਤੇ ਸੀਨੀਅਰ ਮੈਂਬਰ ਮੋਹਨਜੀਤ ਸਿੰਘ ਪਾਣੀਪਤ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਵਲਜੀਤ ਸਿੰਘ ਅਜਰਾਣਾ ਬੁਲਾਰਾ ਨਹੀਂ ਬਣਾਇਆ ਗਿਆ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਸਿਰਫ ਇਹਨਾਂ ਦੀ ਪਤਨੀ ਰਵਿੰਦਰ ਕੌਰ ਮੈਂਬਰ ਹੈ ਸਾਡੀਆਂ ਸਾਰੀਆਂ ਮੀਟਿੰਗਾਂ ਵਿੱਚ ਇਹਨਾਂ ਦੀ ਪਤਨੀ ਹੀ ਸ਼ਾਮਿਲ ਹੁੰਦੀ ਹੈ ਹਰਿਆਣਾ ਕਮੇਟੀ ਵੱਲੋਂ ਕਵਲਜੀਤ ਸਿੰਘ ਅਜਰਾਣਾ ਬੁਲਾਰਾ ਨਹੀਂ ਬਣਾਇਆ ਗਿਆ ।