ਗੁਰਦੁਆਰਾ ਪੰਜੋਖੜਾ ਸਾਹਿਬ  ਵਿੱਚ ਪੁਲਿਸ ਫੋਰਸ ਨੂੰ ਕਮਰੇ ਦੇਣ  ਲਈ ਮੈਨੇਜਰ ਦੋਸ਼ੀ ਠਹਿਰਾਇਆ ਕੀਤਾ ਮੁਅਤਲ ਗੁਰਦੁਆਰਾ ਸਾਹਿਬ ਦੀ ਸਰਾਂ ਵਿੱਚ ਨਸ਼ੀਲੇ ਪਦਾਰਥ ਦਾ ਮਿਲਣ ਦੀ ਘਟਨਾ ਨਿੰਦਨ ਯੋਗ  ਘਟਨਾ ਲਈ ਅਸੀਂ ਹਰਿਆਣੇ ਦੀ ਸਾਰੀ ਸਿੱਖ ਸੰਗਤ ਤੋਂ ਮੁਆਫੀ ਮੰਗਦੇ ਹਾਂ- ਪ੍ਰਧਾਨ ਭੁਪਿੰਦਰ ਸਿੰਘ ਅਸੰਧ

Spread the love
ਗੁਰਦੁਆਰਾ ਪੰਜੋਖੜਾ ਸਾਹਿਬ
 ਵਿੱਚ ਪੁਲਿਸ ਫੋਰਸ ਨੂੰ ਕਮਰੇ ਦੇਣ  ਲਈ ਮੈਨੇਜਰ ਦੋਸ਼ੀ ਠਹਿਰਾਇਆ ਕੀਤਾ ਮੁਅਤਲ
ਗੁਰਦੁਆਰਾ ਸਾਹਿਬ ਦੀ ਸਰਾਂ ਵਿੱਚ ਨਸ਼ੀਲੇ ਪਦਾਰਥ ਦਾ ਮਿਲਣ ਦੀ ਘਟਨਾ ਨਿੰਦਨ ਯੋਗ
ਘਟਨਾ ਲਈ ਅਸੀਂ ਹਰਿਆਣੇ ਦੀ ਸਾਰੀ ਸਿੱਖ ਸੰਗਤ ਤੋਂ ਮੁਆਫੀ ਮੰਗਦੇ ਹਾਂ- ਪ੍ਰਧਾਨ ਭੁਪਿੰਦਰ ਸਿੰਘ ਅਸੰਧ
ਕਰਨਾਲ 16 ਫਰਵਰੀ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਦੁਆਰਾ ਪੰਜੋਖੜਾ ਸਾਹਿਬ ਵਿਖੇ ਵਾਪਰੀ ਘਟਨਾ ਦੀ ਘੋਰ ਨਿੰਦਾ ਕੀਤੀ ਅਤੇ ਹਰਿਆਣਾ ਦੀ ਸਾਰੀ ਸਿੰਘ ਸੰਗਤ ਤੋਂ ਇਸ ਦੀ ਮੁਆਫੀ ਮੰਗੀ। ਭੁਪਿੰਦਰ ਸਿੰਘ ਅਸੰਧ ਨੇ ਕਿਹਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਚਰਨ ਸੋ ਪ੍ਰਾਪਤ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਵਿਖੇ ਪੁਲਿਸ ਫੋਰਸ ਨੂੰ ਕਮਰੇ ਅਲਾਟ ਕਰਨ ਲਈ ਗੁਰਦੁਆਰਾ ਸਾਹਿਬ ਦਾ ਮੈਨੇਜਰ ਦੋਸ਼ੀ ਹੈ ਕਿਉਂਕਿ ਮੈਨੇਜਰ ਨੇ ਬਿਨਾਂ ਕਿਉਂਕਿ ਮੈਨੇਜਰ ਨੇ ਬਿਨਾਂ ਸਾਡੇ ਤੋਂ ਪੁੱਛੇ ਸੀ ਪੁਲਿਸ ਫੋਰਸ ਨੂੰ ਕਮਰੇ ਅਲਾਟ ਕਰ ਦਿੱਤੇ ਜਿਸ ਤੋਂ ਬਾਅਦ ਗੁਰਦੁਆਰਾ ਪੰਜੋਖੜਾ ਸਾਹਿਬ ਵਿਖੇ ਨਿੰਦਕ ਯੋਗ ਘਟਨਾ ਵਾਪਰੀ ਹੈ ਜਿਸ ਦੀ ਅਸੀਂ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਹਰਿਆਣਾ  ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਫੋਰਨ  ਕਾਰਵਾਈ ਕਰਦੇ ਹੋਏ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਇਹ ਸਾਰੀ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਪੰਜ ਦਿਨ ਵਿਚ ਰਿਪੋਰਟ ਸਾਨੂੰ ਸੌਂਪਣਗੇ ਜਿਸ ਦੇ ਆਧਾਰ ਤੇ ਜੇ ਕੋਈ ਹੋਰ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਘਰ ਬਿਠਾਇਆ ਜਾਏਗਾ। ਉਹਨਾਂ ਨੇ ਕਿਹਾ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਕਿਸਾਨ ਜਥੇਬੰਦੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਲੰਗਰ ਜਾਂ ਹੋਰ ਤਰ੍ਹਾਂ ਦੇ ਸਹਾਇਤਾ ਦੀ ਜਰੂਰਤ ਹੋਵੇ ਤਾਂ ਅਸੀਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹਾ ਉਨਾਂ ਨੇ ਕਿਹਾ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸਰਕਾਰ ਨੂੰ ਫੋਰਨ ਮੰਨ ਲੈਣੀਆਂ ਚਾਹੀਦੀਆਂ ਹਨ । ਉਹਨਾਂ ਨੇ ਕਿਹਾ ਹਰਿਆਣਾ ਕਮੇਟੀ ਹਮੇਸ਼ਾ ਹੀ ਕਿਸਾਨਾਂ ਨਾਲ ਖੜੀ ਹੈ ਅਤੇ ਹੁਣ ਵੀ ਕਿਸਾਨਾਂ ਨਾਲ ਖੜੀ ਰਹੇਗੀ ਉਹਨਾਂ ਫਿਰ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਵਿਖੇ ਵਾਪਰੀ ਘਟਨਾ ਲਈ ਹਰਿਆਣਾ ਦੀ ਸੰਗਤ ਤੋਂ ਮਾਫੀ ਮੰਗੀ ਅਤੇ ਇਸ ਨਿੰਦਕ ਯੋਗ ਵਾਪਰੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ

Leave a Comment

Your email address will not be published. Required fields are marked *

Scroll to Top