ਦੀਪ ਸਿੱਧੂ ਦੀ ਬਰਸੀ ਮਨਾਉਣ ਵਾਲੇ ਹਰਿਆਣਾ ਦੇ ਸਿੱਖਾਂ ਉੱਤੇ ਮੁਕਦਮੇ ਦਰਜ ਹੋਏ
ਹਰਿਆਣਾ ਸਰਕਾਰ ਤੇ ਅਦਾਲਤਾਂ ਵੱਡੀ ਬੇਇਨਸਾਫ਼ੀ ਕਰ ਰਹੀਆ ਹਨ – ਸਿਮਰਨਜੀਤ ਸਿੰਘ ਮਾਨ
ਕਰਨਾਲ 30 ਜਨਵਰੀ ( ਪਲਵਿੰਦਰ ਸਿੰਘ ਸੱਗੂ)
ਦੀਪ ਸਿੰਘ ਸਿੱਧੂ ਜੋ ਸਿੱਖ ਕੌਮ ਦੇ ਇਕ ਦਾਰਸਨਿਕ ਦੂਰਅੰਦੇਸ਼ੀ ਰੱਖਣ ਵਾਲੇ ਸਿੱਖ ਨੌਜਵਾਨ ਸਨ । ਜਿਨ੍ਹਾਂ ਨੇ ਆਪਣੇ ਵਿਚਾਰਾਂ ਰਾਹੀ ਕੇਵਲ ਪੰਜਾਬ ਵਿਚ ਹੀ ਨਹੀ ਬਲਕਿ ਇੰਡੀਆ ਤੇ ਬਾਹਰਲੇ ਮੁਲਕਾਂ ਵਿਚ ਦੀਪ ਸਿੱਧੂ ਦਾ ਪ੍ਰਭਾਵ ਲਗਾਤਾਰ ਵੱਧਦਾ ਜਾ ਰਿਹਾ ਸੀ ਕਿਉਂਕਿ ਦੀਪ ਸਿੱਧੂ ਨੇ ਸਿੱਖ ਕੌਮ ਤੇ ਪੰਜਾਬੀਆਂ ਉਤੇ ਹੋ ਰਹੇ ਜੁਲਮ ਪ੍ਰਤੀ ਦ੍ਰਿੜਤਾ ਨਾਲ ਜਾਗਰੂਕ ਕਰਨ ਦੀ ਜਿੰਮੇਵਾਰੀ ਨਿਭਾਈ । ਇਸ ਲਈ ਦੀਪ ਸਿੱਧੂ ਨੂੰ ਹਕੂਮਤ ਨੇ ਆਪਣੀਆ ਏਜੰਸੀਆ ਰਾਹੀ 15 ਫਰਵਰੀ 2022 ਨੂੰ ਦਿੱਲੀ-ਹਰਿਆਣਾ ਸਰਹੱਦ ਉਤੇ ਇਕ ਸਾਜਸੀ ਐਕਸੀਡੈਟ ਕਰਵਾਕੇ ਸ਼ਹੀਦ ਕਰ ਦਿੱਤਾ ਸੀ । ਜਿਸਦੀ ਬਰਸੀ ਸਾਡੇ ਹਰਿਆਣਾ ਦੇ ਯੂਥ ਪ੍ਰਧਾਨ ਸ. ਹਰਜੀਤ ਸਿੰਘ ਵਿਰਕ ਅਤੇ ਉਥੋ ਦੀ ਜਥੇਬੰਦੀ ਵੱਲੋ 15 ਫਰਵਰੀ 2023 ਨੂੰ ਖਰਖੋਦਾ ਵਿਖੇ ਮਨਾਈ ਸੀ । ਜਿਸ ਵਿਚ ਸਿੱਖ ਨੌਜਵਾਨਾਂ ਤੇ ਪਾਰਟੀ ਅਹੁਦੇਦਾਰਾਂ ਨੇ ਸਮੂਲੀਅਤ ਕਰਦੇ ਹੋਏ ਆਪਣੇ ਸ਼ਹੀਦ ਨੂੰ ਸਰਧਾਂ ਦੇ ਫੁੱਲ ਭੇਟ ਕੀਤੇ ਸਨ । ਪਰ ਦੁੱਖ ਤੇ ਅਫਸੋਸ ਹੈ ਕਿ ਹਰਿਆਣਾ ਦੀ ਸਰਕਾਰ ਨੇ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਇਸ ਬਰਸੀ ਮਨਾਉਣ ਗਏ ਹਰਿਆਣਾ ਦੇ ਨੌਜਵਾਨ ਸ. ਹਰਜੀਤ ਸਿੰਘ ਵਿਰਕ ਅਤੇ 10 ਹੋਰ ਉਤੇ ਖਰਖੋਦਾ ਥਾਣੇ ਵਿਚ ਝੂਠਾ ਕੇਸ ਦਰਜ ਕਰ ਦਿੱਤਾ । ਜਿਸ ਤਹਿਤ ਹਰਿਆਣਾ ਪੁਲਿਸ ਵੱਲੋ ਇਨ੍ਹਾਂ ਨੌਜਵਾਨਾਂ ਨੂੰ ਬਿਨ੍ਹਾਂ ਵਜਹ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਹਨਾਂ ਨੇ ਕਿਹਾ ਮੰਦਭਾਵਨਾ ਅਧੀਨ ਇਹ ਕੇਸ ਬਰਸੀ ਵਾਲੇ ਦਿਹਾੜੇ ਤੋ 9 ਮਹੀਨੇ ਬਾਅਦ ਉਸੇ ਤਰ੍ਹਾਂ ਬਣਾਇਆ ਗਿਆ ਜਿਵੇ ਬੀਤੇ ਕੱਲ੍ਹ ਭਾਨਾ ਸਿੱਧੂ ਉਤੇ ਪੁਰਾਤਨ ਤਰੀਕ ਵਿਚ ਝੂਠਾ ਚੈਨੀ ਖੋਹਣ ਦਾ ਕੇਸ ਬਣਾਇਆ ਗਿਆ ਹੈ । ਸਰਕਾਰ ਪੰਜਾਬ ਦੀ ਹੋਵੇ ਜਾਂ ਹਰਿਆਣੇ ਦੀ ਸਿੱਖਾਂ ਉਤੇ ਤਸੱਦਦ ਢਾਹੁਣ ਦਾ ਢੰਗ ਸਭ ਦਾ ਇਕੋ ਹੀ ਹੈ । ਇਹ ਸ਼ਬਦ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਹੇ। ਉਹਨਾਂ ਨੇ ਕਿਹਾ ਹਰਿਆਣਾ ਸਰਕਾਰ ਵੱਲੋ ਸਾਡੀ ਪਾਰਟੀ ਦੇ ਸਿੱਖ ਨੌਜਵਾਨਾਂ ਉਤੇ ਖਰਖੋਦਾ ਥਾਣੇ ਵਿਚ ਬਣਾਏ ਗਏ ਝੂਠੇ ਕੇਸ ਅਧੀਨ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਹਕੂਮਤੀ ਕਾਰਵਾਈਆ ਦੀ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਇਸ ਝੂਠੇ ਕੇਸ ਨੂੰ ਹਕੂਮਤੀ ਪੱਧਰ ਤੇ ਫੌਰੀ ਰੱਦ ਕਰਨ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੱਟੜਵਾਦੀ ਸਰਕਾਰਾਂ ਦੇ ਅਜਿਹੇ ਹੱਥਕੰਡੇ ਅਤੇ ਗੈਰ ਕਾਨੂੰਨੀ ਅਮਲ ਸਾਨੂੰ ਆਪਣੇ ਸ਼ਹੀਦਾਂ, ਨਾਇਕਾਂ, ਜਰਨੈਲਾਂ ਦੇ ਦਿਨਾਂ ਨੂੰ ਮਨਾਉਣ ਜਾਂ ਜਮਹੂਰੀਅਤ ਢੰਗ ਨਾਲ ਆਪਣੀਆ ਸਮਾਜਿਕ ਤੇ ਸਿਆਸੀ ਗਤੀਵਿਧੀਆ ਕਰਨ ਤੋ ਨਹੀ ਰੋਕ ਸਕਦੇ । ਬਲਕਿ ਅਜਿਹੇ ਜ਼ਬਰ ਤੇ ਬੇਇਨਸਾਫ਼ੀਆਂ ਕਾਰਣ ਸਿੱਖ ਕੌਮ ਨੂੰ ਪਹਿਲੇ ਨਾਲੋ ਵੀ ਵਧੇਰੇ ਮਜਬੂਤ ਕਰਦੀਆਂ ਹਨ ਬੀਤੇ ਕੱਲ੍ਹ ਇਨ੍ਹਾਂ ਨੌਜਵਾਨਾਂ ਦੀ ਖਰਖੋਦਾ ਦੀ ਸੈਸਨ ਕੋਰਟ ਵਿਚ ਤਰੀਕ ਸੀ, ਅਤੇ ਹੁੰਨ 07 ਜੂਨ 2024 ਨੂੰ ਅਗਲੀ ਪੇਸ਼ੀ ਹੈ । ਅਸੀਂ ਜਬਰ ਅਤੇ ਜ਼ੁਲਮ ਦੇ ਖਿਲਾਫ ਲੜਦੇ ਰਹਾਂਗੇ