ਹਰਿਆਣਾ ਸਿੱਖ ਗੁਰੂਦਵਾਰਾ ਮਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕੀਤਾ
ਮੈਂਬਰਾਂ ਨੇ ਸਰਬ ਸੰਮਤੀ ਨਾਲ ਬਲਜੀਤ ਸਿੰਘ ਦਾਦੂਵਾਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਕਾਰਜ ਕੀਤਾ
ਕਰਨਾਲ 1 ਅਪ੍ਰੈਲ ਪਲਵਿੰਦਰ ਸਿੰਘ ਸੱਗੂ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵੱਲੋਂ 31 ਮਾਰਚ ਨੂੰ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਚੀਕਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਕਮੇਟੀ ਦੇ 25 ਮੈਂਬਰਾਂ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਕਮੇਟੀ ਦਾ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਸਰਬ-ਸੰਮਤੀ ਨਾਲ ਸਭ ਮੈਂਬਰਾਂ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਪ੍ਰਧਾਨਗੀ ਤੋਂ ਬਰਖਾਸਤ ਕਰ ਦਿੱਤਾ ਇਸ ਮੌਕੇ ਹਰਿਆਣਾ ਕਮੇਟੀ ਦੇ ਮੈਂਬਰ ਅਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਕਿਹਾ ਕੀ ਉਹ ਜਰਨਲ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਨ ਇਹ ਕਮੇਟੀ ਹਰਿਆਣਾ ਦੇ ਰਾਜਪਾਲ ਵੱਲੋਂ ਬਣਾਈ ਗਈ ਹੈ ਬਨਾਏ ਗਏ ਨਿਯਮ ਮੁਤਾਬਕ ਕਮੇਟੀ ਨੂੰ ਕੰਮ ਕਰਨਾ ਚਾਹੀਦਾ ਹੈਉਹਨਾਂ ਨੇ ਕਿਹਾ ਕਿ ਕਮੇਟੀ ਦੇ ਐਕਟ ਮੁਤਾਬਕ ਹਰ ਸਾਲ ਜਰਨਲ ਬਾਡੀ ਦੀ ਬੈਠਕ ਹੋਣੀ ਚਾਹੀਦੀ ਹੈ ਐਕਟ ਮੁਤਾਬਕ ਅੱਜ ਇਹ ਮੀਟਿੰਗ ਬੁਲਾਈ ਗਈ ਹੈ ਅੱਜ ਦੀ ਇਸ ਮੀਟਿੰਗ ਵਿਚ ਸਰਬ ਸਮਤੀ ਅਤੇ ਬਹੁਮਤ ਨਾਲ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਪਿਛਲੇ ਸਾਲ 13 ਅਗਸਤ ਤੋਂ ਲੈਕੇ ਅਜ ਤਕ ਬਲਜੀਤ ਸਿੰਘ ਦਾਦੂਵਾਲ ਆਪਣੇ ਆਪ ਨੂੰ ਇਸ ਕਮੇਟੀ ਦਾ ਪਰਧਾਨ ਅਖਵਾ ਰਹੇ ਹਨ ਉਹ ਕਾਨੂੰਨੀ ਤੌਰ ਤੇ ਇਸ ਕਮੇਟੀ ਦੇ ਪ੍ਰਧਾਨ ਰਹੇ ਹਨ ਟੈਕ ਦੀ ਧਾਰਾ ਮੁਤਾਬਕ ਸ਼ੈਕਸ਼ਨ 14 (1),14(2),15(1) ਤੋ (4) ਅਤੇ16(1)ਤੋ(4) ਤੱਕ ਦੇ ਨਿਯਮ ਮੁਤਾਬਕ ਚੋਣਾਂ ਤੋਂ ਬਾਅਦ ਚੋਣ ਕਮਿਸ਼ਨ ਨੂੰ ਜਰਨਲ ਬਾਡੀ ਦੇ ਸਾਹਮਣੇ ਜਰਨਲ ਹਾਊਸ ਨੂੰ ਇਕੱਠਾ ਕਰਨਾ ਸੀ ਜਿੱਥੇ ਕੇਵਲ ਅੱਠ ਮੈਂਬਰੀ ਇਕੱਠਾ ਕੀਤੇ ਗਏ ਦਾਦੂਵਾਲ ਨੇ ਨਾ ਹੀ ਕੋਈ ਜਰਨਲ ਬਾਡੀ ਬਣਾਈ ਅਤੇ ਨਾ ਹੀ ਜਰਨਲ ਬਾਡੀ ਰਾਹੀਂ ਆਪਣੇ ਆਪ ਨੂੰ ਕਾਨੂੰਨੀ ਤੌਰ ਤੇ ਸੰਵਿਧਾਨਕ ਪ੍ਰਧਾਨ ਨਿਯੁਕਤ ਕਰਵਾਇਆ ਹੈ 15 ਦਿਨ ਦਾ ਸਮਾਂ ਹੁੰਦਾ ਹੈ ਜੋ ਬੀਤ ਚੁੱਕਾ ਹੈ 13 ਅਗਸਤ ਤੋਂ ਲੈ ਕੇ 31 ਮਾਰਚ ਤੱਕ ਦਾਦੂਵਾਲ ਨੇ ਆਪਣੇ ਆਪ ਨੂੰ ਜਰਨਲ ਬਾਡੀ ਦੇ ਸਾਹਮਣੇ ਰੂਬਰੂ ਨਹੀਂ ਕਰਵਾਇਆ ਅਤੇ ਨਾ ਹੀ ਐਕਟ ਦੇ ਮੁਤਾਬਕ ਜਰਨਲ ਬਾਡੀ ਦੀ ਕੋਈ ਮਨਜੂਰੀ ਲਈ ਹੈ ਇਸ ਲਈ ਅੱਜ ਜਰਨਲ ਬਾੜੀ ਨੇ ਸਰਬ ਸੰਮਤੀ ਅਤੇ ਬਹੁਮਤ ਨਾਲ ਇਹ ਮਤਾ ਪਾਸ ਕੀਤਾ ਹੈ ਕੀ ਬਲਜੀਤ ਸਿੰਘ ਦਾਦੂਵਾਲ ਗ਼ੈਰ-ਕਾਨੂੰਨੀ ਰੂਪ ਆਪਣੀ ਮਨ ਮਰਜੀ ਨਾਲ ਜਬਰਦਸਤੀ ਪ੍ਰਧਾਨ ਬਣੇ ਹੋਏ ਹਨ ਇਸ ਲਈ ਜਰਨਲ ਬਾਡੀ ਨੇ ਸਰਬ ਸੰਮਤੀ ਨਾਲ ਬਲਜੀਤ ਸਿੰਘ ਦਾਦੂਵਾਲ ਨੂੰ ਪ੍ਰਧਾਨਗੀ ਦੇ ਉਹਦੇ ਤੋਂ ਫਾਰਗ ਕਰਦੀ ਹੈ ਕਾਨੂੰਨੀ ਤੌਰ ਤੇ ਬਲਜੀਤ ਸਿੰਘ ਦਾਦੂਵਾਲ ਆਪਣੇ ਆਪ ਨੂੰ ਪ੍ਰਧਾਨ ਨਹੀਂ ਅਖਵਾ ਸਕਦੇ ਅਤੇ ਇਹ ਜਰਨਲ ਬਾਡੀ ਬਲਜੀਤ ਸਿੰਘ ਦਾਦੂਵਾਲ ਨੂੰ ਕਾਨੂੰਨੀ ਤੌਰ ਤੇ ਪ੍ਰਧਾਨ ਨਹੀਂ ਮੰਨਦੀ ਇਸ ਤੋਂ ਬਾਅਦ ਵੀ ਬਲਜੀਤ ਸਿੰਘ ਦਾਦੂਵਾਲ ਆਪਣੇ ਆਪ ਨੂੰ ਪ੍ਰਧਾਨ ਹੁੰਦੇ ਹਨ ਤਾਂ ਉਹ ਉਨ੍ਹਾਂ ਦੀ ਮਰਜ਼ੀ ਹੈ ਪਰ ਕਮੇਟੀ ਸਰਵ ਸੰਮਤੀ ਨਾਲ ਉਨ੍ਹਾਂ ਨੂੰ ਪ੍ਰਧਾਨਗੀ ਅਹੁਦੇ ਤੋਂ ਫਾਰਗ ਕਰਦੀ ਹੈ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਆਪਣੀ ਮਨ ਮਰਜੀ ਕਰ ਰਿਹਾ ਹੈ ਆਪਣੀ ਮਨਮਰਜ਼ੀ ਕਰਦੇ ਹੋਏ 15 ਦਿਨ ਪਹਿਲਾਂ ਪ੍ਰਬੰਧਕਾਂ ਦੀ ਮਰਜ਼ੀ ਦੇ ਖਿਲਾਫ ਝੀਵਰਹੇਡੀ ਗੁਰੂਦੁਆਰੇ ਵਿੱਚ ਇੱਕ ਹਜ਼ਾਰ ਪੁਲਿਸ ਕਰਮੀ ਲੈ ਕੇ ਕਬਜ਼ਾ ਕਰਨ ਲਈ ਗਿਆ ਸੀ ਜਿੱਥੇ ਪਿੰਡ ਵਾਸੀਆਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਦਾ ਤੁਹਾਨੂੰ ਵਾਪਸ ਮੁੜਨਾ ਪਿਆ ਦਾਦੂਵਾਲ ਦੀ ਇਸ ਹਰਕਤ ਨਾਲ ਹਰਿਆਣਾ ਦੀ ਸੰਗਤ ਵਿੱਚ ਭਾਰੀ ਰੋਸ ਹੈ ਅਤੇ ਦੂਜਾ ਦਾਦੂਵਾਲ ਪੰਜਾਬ ਦਾ ਵਾਸੀ ਹੈ ਅਤੇ ਉਹ ਹਰਿਆਣਾ ਕਮੇਟੀ ਦਾ ਪ੍ਰਧਾਨ ਨਹੀਂ ਬਣ ਸਕਦਾ ਇਸ ਲਈ ਹਰਿਆਣਾ ਦੀ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਜਰਨਲ ਬਾਡੀ ਨੇ ਦਾਦੂਵਾਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਫਾਰਗ ਕੀਤਾ ਹੈ ਇਸ ਮੌਕੇ ਦੀਦਾਰ ਸਿੰਘ ਨਲਵੀ ਨੇ 25 ਮੈਂਬਰਾਂ ਦੇ ਸਾਈਨ ਕੀਤੇ ਹੋਏ ਕਾਗ਼ਜ਼ ਦਿਖਾਏ ਕਮੇਟੀ ਦੇ 25 ਮੈਂਬਰਾਂ ਨੇ ਆਪਣੀ ਸਹਿਮਤੀ ਦਿਖਾਈ ਹੈ ਦੀਦਾਰ ਸਿੰਘ ਨਲਵੀ ਨੇ ਦੱਸਿਆ ਕਿ ਇਨ੍ਹਾਂ ਪ੍ਰਤੀ ਮੈਂਬਰਾਂ ਵਿੱਚ ਜਗਦੀਸ਼ ਸਿੰਘ ਝੀਂਡਾ, ਹਰਪਾਲ ਸਿੰਘ ਅੰਬਾਲਾ, ਜਸਬੀਰ ਸਿੰਘ ਖਾਲਸਾ, ਜੋਗਾ ਸਿੰਘ ਯਮੁਨਾਨਗਰ, ਹਾਕਮ ਸਿੰਘ ਕੇਸਰੀ, ਅਜਮੇਰ ਸਿੰਘ ਕੁਰਕਸ਼ੇਤਰ, ਸੱਤਪਾਲ ਸਿੰਘ ਕੁਰਕਸ਼ੇਤਰ, ਬਲਵੰਤ ਸਿੰਘ ਕੁਰੂਕਸ਼ੇਤਰ, ਅਵਤਾਰ ਸਿੰਘ ਚੱਕੂ, ਬਲਦੇਵ ਸਿੰਘ ਬੱਲੀ ਕੈਥਲ, ਸੁਰਿੰਦਰ ਸਿੰਘ ਕੈਥਲ, ਜਸਬੀਰ ਸਿੰਘ ਜੀਂਦ, ਅਵਤਾਰ ਸਿੰਘ ਕਿਸ਼ਨਗੜ੍ਹ, ਮਨਜੀਤ ਸਿੰਘ ਡਾਚਰ, ਗੁਰਮੀਤ ਸਿੰਘ ਸਰਸਾ, ਅਮਰੀਕ ਸਿੰਘ ਜਨੇਤਪੁਰ , ਜਗਦੇਵ ਸਿੰਘ ਸਰਸਾ ,ਹਰਪ੍ਰੀਤ ਸਿੰਘ ਕਰਨਾਲ,ਮੋਹਨਜੀਤ ਸਿੰਘ ਪਾਣੀਪਤ ਮਨਜੀਤ ਸਿੰਘ ਫਰੀਦਾਬਾਦ , ਪਰਬਜੀਤ ਸਿੰਘ ਗੁੜਗਾਉ ,ਸ਼ਿੰਦਰਪਾਲ ਸਿੰਘ, ਜਸਵੰਤ ਸਿੰਘ ਸੋਨੀਪਤ, ਰਾਣਾ ਭੱਟੀ ਫਰੀਦਾਬਾਦ, ਹਰਚਰਨ ਸਿੰਘ ਰਾਠੌਰ , ਜੀਤ ਸਿੰਘ ਖਾਲਸਾ, ਸਰਤਾਜ ਸਿੰਘ ਕਰਨਾਲ, ਭੁਪਿੰਦਰ ਸਿੰਘ ਜੌਹਲ ਅਤੇ ਹੋਰ ਮੈਂਬਰਾਂ ਨੇ ਸਹਿਮਤੀ ਦਿਖਾਈ ਹੈ ਅਤੇ ਦੋ ਤਿੰਨ ਮੈਂਬਰਾਂ ਨੇ ਵੀਡੀਓ ਕਾਨਫਰੰਸ ਰਾਹੀਂ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ ਜਿਸ ਵਿਚ ਮੋਹਨ ਜੀਤ ਸਿੰਘ ਪਾਣੀਪਤ, ਜਸਵੰਤ ਸਿੰਘ , ਹਰਪਾਲ ਸਿੰਘ ਪਾਲੀ, ਅਮਰੀਕ ਸਿੰਘ ਜਨੇਤਪੁਰ ਸ਼ਾਮਲ ਹਨ