ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਬਰਖਾਸਤ ਕੀਤਾ ਜਾਵੇ: ਤ੍ਰਿਲੋਚਨ ਸਿੰਘ
ਕਰਨਾਲ 17 ਅਗਸਤ (ਪਲਵਿੰਦਰ ਸਿੰਘ ਸੱਗੂ)
ਕਾਂਗਰਸ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਰਾਹੁਲ ਗਾਂਧੀ ‘ਤੇ ਝੂਠੇ ਦੋਸ਼ ਲਗਾਉਣ ਵਾਲੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਬਰਖਾਸਤ ਕੀਤਾ ਜਾਵੇ। ਜ਼ਿਲ੍ਹਾ ਕੋਆਰਡੀਨੇਟਰ ਤ੍ਰਿਲੋਚਨ ਸਿੰਘ ਦੀ ਅਗਵਾਈ ਵਿੱਚ ਕਰਨਾਲ ਕਾਂਗਰਸ ਦੀ 31 ਮੈਂਬਰੀ ਟੀਮ ਨੇ ਜ਼ਿਲ੍ਹਾ ਸਕੱਤਰੇਤ ਵਿਖੇ ਡਿਊਟੀ ਮੈਜਿਸਟ੍ਰੇਟ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਤ੍ਰਿਲੋਚਨ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਭਾਰਤ ਦੀ ਸਭ ਤੋਂ ਵੱਡੀ ਪੰਚਾਇਤੀ ਪਾਰਲੀਮੈਂਟ ਵਿੱਚ ਬੈਠ ਕੇ ਰਾਹੁਲ ਗਾਂਧੀ ’ਤੇ ਲਾਏ ਗਏ ਝੂਠੇ ਦੋਸ਼ਾਂ ਨੇ ਉਨ੍ਹਾਂ ਦੀ ਘਟੀਆ ਮਾਨਸਿਕਤਾ ਨੂੰ ਨੰਗਾ ਕਰ ਦਿੱਤਾ ਹੈ। ਦੇਸ਼ ਹੀ ਨਹੀਂ, ਪੂਰੀ ਦੁਨੀਆ ਸਮ੍ਰਿਤੀ ਇਰਾਨੀ ਨੂੰ ਝੂਠਾ ਕਹਿ ਰਹੀ ਹੈ। ਅਜਿਹਾ ਮੰਤਰੀ ਸੰਸਦ ਵਿੱਚ ਬੈਠਣ ਦੇ ਲਾਇਕ ਨਹੀਂ ਹੈ।ਸਾਬਕਾ ਵਿਧਾਇਕ ਅਤੇ ਕਰਨਾਲ ਦੇ ਇੰਚਾਰਜ ਲਹਿਰੀ ਸਿੰਘ, ਸੀਨੀਅਰ ਕਾਂਗਰਸੀ ਆਗੂ ਰਘਬੀਰ ਸੰਧੂ ਅਤੇ ਕ੍ਰਿਸ਼ਨ ਸ਼ਰਮਾ ਬਸਤਾੜਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਦਾਦਾ-ਦਾਦੀ ਨੇ ਦੇਸ਼ ਲਈ ਕੁਰਬਾਨੀ ਦਿੱਤੀ। ਰਾਹੁਲ ਗਾਂਧੀ ਕਦੇ ਵੀ ਔਰਤਾਂ ਦਾ ਅਪਮਾਨ ਨਹੀਂ ਕਰ ਸਕਦੇ। ਸਾਬਕਾ ਕਾਰਜਕਾਰੀ ਪ੍ਰਧਾਨ ਅਸ਼ੋਕ ਖੁਰਾਣਾ, ਕਾਂਗਰਸੀ ਆਗੂ ਰਾਣੀ ਕੰਬੋਜ ਅਤੇ ਸਤਪਾਲ ਜਾਨੀ ਨੇ ਕਿਹਾ ਕਿ ਸਮ੍ਰਿਤੀ ਇਰਾਨੀ ਨੇ ਔਰਤਾਂ ਨੂੰ ਕਲੰਕਿਤ ਕਰਨ ਦਾ ਕੰਮ ਕੀਤਾ ਹੈ। ਰਾਸ਼ਟਰਪਤੀ ਨੂੰ ਉਸ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ। ਲਲਿਤ ਅਰੋੜਾ, ਸੁਰਜੀਤ ਸੈਣੀ ਅਤੇ ਸੁਸ਼ਮਾ ਨਾਗਪਾਲ ਨੇ ਕਿਹਾ ਕਿ ਰਾਹੁਲ ਗਾਂਧੀ ‘ਤੇ ਸਿਆਸਤ ਤਹਤ ਦੋਸ਼ ਲੱਗੇ ਹਨ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵਿਰੋਧੀ ਧਿਰ ਦਾ ਧਿਆਨ ਹਟਾਉਣ ਲਈ ਇਹ ਪੈਂਤੜਾ ਅਪਣਾਇਆ ਜੋ ਮਨੀਪੁਰ ਅਤੇ ਨੂਹ ਦੀਆਂ ਘਟਨਾਵਾਂ ਬਾਰੇ ਗੱਲ ਕਰਨਾ ਚਾਹੁੰਦੇ ਸਨ।
ਇਸ ਮੌਕੇ ਸਾਬਕਾ ਵਿਧਾਇਕ ਤੇ ਕਰਨਾਲ ਇੰਚਾਰਜ ਲਹਿਰੀ ਸਿੰਘ, ਤ੍ਰਿਲੋਚਨ ਸਿੰਘ, ਸੀਨੀਅਰ ਕਾਂਗਰਸੀ ਆਗੂ ਰਘਬੀਰ ਸੰਧੂ, ਸਾਬਕਾ ਕਾਰਜਕਾਰੀ ਪ੍ਰਧਾਨ ਅਸ਼ੋਕ ਖੁਰਾਣਾ, ਕ੍ਰਿਸ਼ਨ ਸ਼ਰਮਾ ਬਸਤਾਦਾ, ਲਲਿਤ ਅਰੋੜਾ, ਰਾਣੀ ਕੰਬੋਜ, ਨਿਪੇਂਦਰ ਮਾਨ, ਅਮਰਜੀਤ ਧੀਮਾਨ, ਸਤਪਾਲ ਜਾਨੀ, ਰੋਹਿਤ ਜੋਸ਼ੀ, ਧਰਮਪਾਲ ਕੌਸ਼ਿਕ ਆਦਿ ਹਾਜ਼ਰ ਸਨ | ਇਸ ਮੌਕੇ ਸੁਰਜੀਤ ਸੈਣੀ, ਪਰਮਜੀਤ ਭਾਰਦਵਾਜ, ਗਗਨ ਮਹਿਤਾ, ਸੁਸ਼ਮਾ ਨਾਗਪਾਲ, ਅਨਿਲ ਸ਼ਰਮਾ, ਜਗੀਰ ਸੈਣੀ, ਜੋਗਾ ਆਘੀ, ਅੰਸ਼ੁਲ ਲਾਥੇਰ, ਹਰਦੁਆਰੀ ਲਾਲ, ਸੂਰਜ ਲਾਥੇਰ, ਅਵਿਨਾਸ਼, ਅਵਨੀਸ਼ ਭਾਰਗਵ, ਜਤਿੰਦਰ ਸ਼ਰਮਾ, ਪ੍ਰਿਥਵੀ ਭੱਟ, ਸੋਨੀ ਕੁਟੇਲ, ਆਦਿ ਹਾਜ਼ਰ ਸਨ। ਸਰਵਜੀਤ, ਜਰਨੈਲ ਸਿੰਘ, ਨਿੰਮੀ ਸਲਮਾਨੀ, ਪ੍ਰਕਾਸ਼, ਰੋਹਤਾਸ਼ ਪਹਿਲਵਾਨ, ਪ੍ਰੇਮ ਮਲਵਾਨੀਆ, ਦਲਬੀਰ ਸਿੰਘ, ਰਾਜਪਾਲ ਤੰਵਰ, ਰਾਮਧਾਰੀ, ਮੀਨੂੰ ਦੂਆ ਅਤੇ ਰਾਮੇਸ਼ਵਰ ਵਾਲਮੀਕੀ ਆਦਿ ਹਾਜ਼ਰ ਸਨ।