ਸ਼ਹੀਦ ਭਾਈ ਨਵਨਿਰਤ ਸਿੰਘ ਦੇ ਦਾਦਾ ਜੀ ਦਾ ਕਰਨਾਲ ਪਹੁੰਚਣ ਦੇ ਜੋਰਦਾਰ ਸਵਾਗਤ
ਕਰਨਾਲ 25 ਮਾਰਚ ( ਪਲਵਿੰਦਰ ਸਿੰਘ ਸੱਗੂ)
ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਚਲਦੇ 26 ਜਨਵਰੀ ਨੂੰ ਵਾਪਰੇ ਘਟਨਾਕ੍ਰਮ ਵਿੱਚ ਪੁਲੀਸ ਵੱਲੋਂ ਚਲਾਈ ਗਈ ਗੋਲੀ ਨਾਲ ਉਤਰਾਖੰਡ ਦੇ ਨੌਜਵਾਨ ਸ਼ਹੀਦ ਨਵਨੀਰਤ ਸਿੰਘ ਜੀ ਦੇ ਦਾਦਾ ਜੀ ਬਾਬਾ ਹਰਦੀਪ ਸਿੰਘ ਡਿਬਡਿਬਾ ਇਕ ਜਥੇ ਨੂੰ ਲੈ ਕੇ ਦਿੱਲੀਵਾਲ ਜਾਂਦੇ ਸਮੇਂ ਕਰਨਾਲ ਦੇ ਕਾਰਨ ਲੇਕ ਜਿੱਥੇ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਲੰਗਰ ਚਲਾਏ ਜਾ ਰਹੇ ਹਨ ਉਥੇ ਪਹੁੰਚੇ ਕਰਨਾਲ ਦੀਆਂ ਸੰਗਤਾਂ ਅਤੇ ਬਾਬਾ ਸੁੱਖਾ ਸਿੰਘ ਦੇ ਸੇਵਾਦਾਰ ਭਾਈ ਸੇਵਾ ਸਿੰਘ ਵੱਲੋਂ ਸਵਾਗਤ ਕੀਤਾ ਗਿਆ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਨਾਲ ਚੱਲ ਰਹੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਬਾਪੂ ਜੀ ਦੇ ਪੋਤੇ ਦੀ ਸ਼ਹਾਦਤ ਤੋਂ ਬਾਅਦ ਵੀ ਇਹਨਾਂ ਦਾ ਹੌਸਲਾ ਬੁਲੰਦ ਹੈ ਜਦੋਂ ਤਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਸੰਘਰਸ਼ ਇਸੇ ਤਰ੍ਹਾਂ ਚਲਦਾ ਰਹੇਗਾ ਇਸ ਮੌਕੇ ਬਾਬਾ ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਮੈਨੂੰ ਆਪਣੇ ਪੋਤੇ ਦੀ ਸਹਾਦਤ ਤੇ ਮਾਣ ਹੈ ਅਤੇ ਅਸੀਂ ਉਨ੍ਹਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਣ ਦਿਆਂਗੇ ਸਰਕਾਰ ਤੋਂ ਅਸੀਂ ਮੰਗਾਂ ਮੰਨਵਾ ਕੇ ਰਹਾਂਗੇ ਉਹਨਾਂ ਨੇ ਕਿਹਾ ਕਿ ਉਹ ਦਿੱਲੀ ਪੁਲੀਸ ਗੋਲੀ ਨਹੀਂ ਚਲਾਈ ਦਿੱਲੀ ਪੁਲਿਸ ਦੇ ਝੂਠ ਦਾ ਪਰਦਾਫਾਸ਼ ਹੋ ਚੁੱਕਿਆ ਹੈ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਵਿੱਚ ਮੇਰੇ ਪੋਤੇ ਨੂੰ ਗੋਲੀ ਲੱਗਣ ਦਾ ਹੋਈ ਮੌਤ ਦਾ ਖੁਲਾਸਾ ਹੋ ਚੁਕਿਆ ਹੈ ਅਸੀਂ ਇਸ ਨੂੰ ਲੈ ਕੇ ਹਾਈ ਕੋਰਟ ਜਾਵਾਂਗੇ ਅਤੇ ਆਪਣੇ ਪੋਤੇ ਨੂੰ ਨਿਆਂ ਦਿਵਾ ਕੇ ਰਹਾਂਗੇ ਇਸ ਮੋਕੇ ਤੇ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਨੇ ਕਿਹਾ ਕੀ ਬਾਪੂ ਜੀ ਦੇ ਹੌਂਸਲੇ ਨੂੰ ਵੇਖ ਕੇ ਸਾਡੇ ਨੌਜਵਾਨਾਂ ਵਿਚ ਜ਼ੋਸ ਉਬਾਲੇ ਮਾਰ ਰਿਹਾ ਹੈ ਨੌਜਵਾਨ ਹੁਣ ਅੱਗੇ ਨਾਲੋਂ ਵੀ ਵੱਡੀ ਗਿਣਤੀ ਵਿੱਚ ਸਿੰਘੂ ਬਾਰਡਰ ਦੇ ਧਰਨੇ ਵਿਚ ਸ਼ਾਮਿਲ ਹੋਣ ਜਾ ਰਹੇ ਹਨ ਸਰਕਾਰ ਨੂੰ ਹਰ ਹਾਲ ਵਿੱਚ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਸਾਡੇ ਨੌਜਵਾਨਾਂ ਵੱਲੋਂ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੇਗਾ ਇਸ ਮੌਕੇ ਗੁਰਸੇਵਕ ਸਿੰਘ ਜਸਵਿੰਦਰ ਸਿੰਘ ਬਿੱਲਾ ਬਲਦੇਵ ਸਿੰਘ ਸਿਰਸਾ ਮਨਧੀਰ ਸਿੰਘ ਹਰਪਿੰਦਰ ਸਿੰਘ ਹਰਜੀਤ ਸਿੰਘ ਹਰਜਿੰਦਰ ਸਿੰਘ ਮਾਝੀ ਅਤੇ ਹੋਰ ਨੌਜਵਾਨ ਆਗੂ ਮੌਜੂਦ ਸਨ