ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨਰ ਨਾਲ ਜਥੇਦਾਰ ਦਾਦੂਵਾਲ ਨੇ ਕੀਤੀ ਮੁਲਾਕਾਤ
ਹਰਿਆਣਾ 31 ਮਈ (ਪਲਵਿੰਦਰ ਸਿੰਘ ਸੱਗੂ)
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮੌਜੂਦਾ ਮੈਂਬਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐਚ ਐਸ ਭੱਲਾ ਨਾਲ ਪੰਚਕੂਲਾ ਵਿਖੇ ਮੁਲਾਕਾਤ ਕੀਤੀ ਇਸ ਸਮੇਂ ਰਜਿਸਟਰਾਰ ਜਸਟਿਸ ਭੁਪਿੰਦਰ ਸਿੰਘ ਵੀ ਹਾਜਰ ਰਹੇ ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ ਜਥੇਦਾਰ ਦਾਦੂਵਾਲ ਨੇ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ 40 ਵਾਰਡਾਂ ਦੀ ਕੀਤੀ ਵਾਰਡਬੰਦੀ ਦਾ ਸੁਆਗਤ ਕੀਤਾ ਅਤੇ ਕਿਹਾ ਕੇ ਸੰਗਤਾਂ ਦੇ ਸੁਝਾਅ ਅਨੁਸਾਰ ਜੇਕਰ ਕੋਈ ਤਬਦੀਲੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਨੂੰ ਮਨਜ਼ੂਰ ਕੀਤਾ ਜਾਵੇ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਮੁਖ ਮੰਤਰੀ ਹਰਿਆਣਾ ਸ਼੍ਰੀ ਮਨੋਹਰ ਲਾਲ ਖੱਟਰ ਦੀ ਸਰਕਾਰ ਵੱਲੋਂ ਹਰਿਆਣਾ ਕਮੇਟੀ ਦੀਆਂ ਚੋਣਾਂ ਮਿਥੇ ਸਮੇਂ ਅਨੁਸਾਰ ਕਰਵਾਉਣ ਲਈ ਯਤਨਸ਼ੀਲ ਹਨ ਉਨਾਂ ਕਿਹਾ ਕੇ ਮੁੱਖ ਮੰਤਰੀ ਹਰਿਆਣv ਵੀ ਇੱਕ ਪੰਜਾਬੀ ਹਨ ਅਤੇ ਗੁਰੂ ਘਰ ਉੱਪਰ ਵੀ ਅਥਾਹ ਸ਼ਰਧਾ ਰੱਖਦੇ ਹਨ ਉਨਾਂ ਦੀ ਦਿਲੀ ਇੱਛਾ ਹੈ ਕੇ ਹਰਿਆਣਾ ਦੀਆਂ ਸਿੱਖ ਸੰਗਤਾਂ ਵੋਟਾਂ ਰਾਹੀਂ ਖੁਦ ਆਪਣੇ ਨੁਮਾਇੰਦੇ ਚੁਣ ਕੇ ਗੁਰੂ ਘਰਾਂ ਦੇ ਪ੍ਰਬੰਧ ਲਈ ਭੇਜਣ ਜੋ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਚਲਾ ਸਕਣ ਜਥੇਦਾਰ ਦਾਦੂਵਾਲ ਨੇ ਕਿਹਾ ਕੇ 20 ਸਤੰਬਰ 2022 ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ 38 ਮੈਂਬਰੀ ਨਵੀਂ ਐਡਹਾਕ ਕਮੇਟੀ ਦਾ ਗਠਨ ਕੀਤਾ ਸੀ ਅਤੇ 21 ਦਸੰਬਰ 2022 ਨੂੰ 11 ਮੈਬਰੀ ਕਾਰਜਕਰਨੀ ਦਾ ਐਲਾਨ ਕਰਕੇ ਮਹੰਤ ਕਰਮਜੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਪ੍ਰਧਾਨ ਮਹੰਤ ਦੀ ਪਿਛਲੇ 6 ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਸਿੱਖ ਸੰਗਤਾਂ ਨਿਰਾਸ਼ ਹਨ ਕਿਉਂਕਿ ਮਹੰਤ ਧਾਰਮਿਕ ਅਤੇ ਕੁਸ਼ਲ ਪ੍ਰਬੰਧਕ ਤੌਰ ਤੇ ਫੇਲ ਹੋ ਚੁੱਕਾ ਹੈ ਮਹੰਤ ਦੀ ਪ੍ਰਧਾਨਗੀ ਹੇਠ ਪਿਛਲੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਅਨੇਕਾਂ ਮਸਲੇ ਖੜੇ ਹੋ ਗਏ ਹਨ ਪਿਛਲੇ ਕਈ ਦਿਨਾਂ ਤੋਂ ਹਰਿਆਣਾ ਕਮੇਟੀ ਦੀ 11 ਮੈਂਬਰੀ ਕਾਰਜਕਰਨੀ ਦਾ ਵਾਦ-ਵਿਵਾਦ ਵੀ ਮੀਡੀਆ ਦੀਆਂ ਸੁਰਖੀਆਂ ਵਿੱਚ ਹੈ ਇਨਾਂ ਸਾਰੇ ਕਾਰਣਾਂ ਕਰਕੇ ਕਮੇਟੀ ਦੀ ਸਾਖ ਨੂੰ ਧੱਕਾ ਲੱਗਾ ਹੈ ਅਤੇ ਹਰਿਆਣਾ ਕਮੇਟੀ ਦੇ ਮੈਂਬਰਾਂ ਸਮੇਤ ਸਿੱਖ ਸੰਗਤਾਂ ਵੀ ਨਿਰਾਸ਼ ਹਨ ਸੰਗਤਾਂ ਦੀ ਅੰਦਰੂਨੀ ਇੱਛਾ ਹੈ ਕੇ ਇਸ ਮਹੰਤੀ ਸਿਸਟਮ ਨੂੰ ਬਦਲਕੇ ਪ੍ਰਬੰਧ ਸੁਚੱਜਾ ਕੀਤਾ ਜਾਵੇ ਜੋ ਚੋਣਾਂ ਨਾਲ ਹੀ ਸੰਭਵ ਹੈ ਜਥੇਦਾਰ ਦਾਦੂਵਾਲ ਨੇ ਮੁੱਖ ਮੰਤਰੀ ਹਰਿਆਣਾ ਦਾ ਧੰਨਵਾਦ ਕੀਤਾ ਕਿ ਉਨਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਸਿੱਖ ਸੰਗਤਾਂ ਦੇ ਹੱਥ ਸੌਂਪਣ ਲਈ ਜਲਦੀ ਚੋਣ ਕਰਵਾਉਣ ਦਾ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਜਸਟਿਸ ਭੱਲਾ ਨੇ ਭਰੋਸਾ ਦਿੱਤਾ ਹੈ ਕੇ ਵਾਰਡਬੰਦੀ ਮੁਕੰਮਲ ਕਰਕੇ ਜਲਦੀ ਅਧਿਕਾਰਕ ਵੋਟਰਾਂ ਦੀਆਂ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ