ਸਵੱਛ ਭਾਰਤ ਮਿਸ਼ਨ ਹਰਿਆਣਾ ਦੇ ਕਾਰਜਕਾਰੀ ਮੀਤ ਚੇਅਰਮੈਨ ਸੁਭਾਸ਼ ਚੰਦਰ ਨੇ ਸਬਜ਼ੀ ਮੰਡੀ ਦਾ ਨਿਰੀਖਣ ਕੀਤਾ
ਕਰਨਾਲ 31 ਮਈ( ਪਲਵਿੰਦਰ ਸਿੰਘ ਸੱਗੂ)
ਸਵੱਛ ਭਾਰਤ ਮਿਸ਼ਨ ਹਰਿਆਣਾ ਦੇ ਕਾਰਜਕਾਰੀ ਮੀਤ ਚੇਅਰਮੈਨ ਸੁਭਾਸ਼ ਚੰਦਰ ਨੇ ਬੁੱਧਵਾਰ ਨੂੰ ਕਰਨਾਲ ਸਬਜ਼ੀ ਮੰਡੀ ਦਾ ਨਿਰੀਖਣ ਕੀਤਾ ਅਤੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਵਿੱਚ ਸਫ਼ਾਈ ਨਾ ਹੋਣ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੂੰ ਦੇਰ ਰਾਤ ਤੱਕ ਗਸ਼ਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਲੁੱਟ-ਖੋਹ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
- ਇਸ ਦੌਰਾਨ ਉਨ੍ਹਾਂ ਸਬੰਧਤ ਕੰਪਨੀ ਨੂੰ ਸਫਾਈ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕਰਨ ਲਈ ਕਿਹਾ ਅਤੇ ਬਾਕੀ ਰਹਿੰਦੀਆਂ ਕਮੀਆਂ ਨੂੰ ਵੀ ਜਲਦੀ ਦੂਰ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਦੁਬਾਰਾ ਦੌਰਾ ਕਰਨਗੇ ਜਦੋਂ ਤੱਕ ਸਾਰੇ ਪ੍ਰਬੰਧ ਠੀਕ ਕਰ ਲਏ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਮਨੋਹਰ ਲਾਲ ਸਫਾਈ ਪ੍ਰਤੀ ਗੰਭੀਰ ਹਨ। ਇਸ ਲਈ ਤੁਹਾਡੇ ਲੋਕਾਂ ਤੋਂ ਇਸ ਪਾਸੇ ਜ਼ਿਆਦਾ ਧਿਆਨ ਦੇਣ । ਇਸ ਮੌਕੇ ਮੈਂਬਰ ਡੀਐਲਟੀਐਫ ਰਵੀ ਸੌਦਾ, ਜਤਿੰਦਰ ਮਲਿਕ, ਸੰਤੋਸ਼ ਕੁਮਾਰ, ਅੰਮ੍ਰਿਤ ਸ਼ਾਹ, ਰਾਮ ਲਾਲ, ਨਾਥੀ ਰਾਮ, ਚਰਨ ਦਾਸ, ਦਿਲਬਾਗ ਸ਼ਾਹ, ਮੁਰਾਰੀ ਲਾਲ, ਨੰਦ ਕਿਸ਼ੋਰ, ਮਹਿੰਦਰ ਸਿੰਘ, ਦਮਨ ਸ਼ਾਹ ਅਤੇ ਕਾਕੂ ਆਦਿ ਹਾਜ਼ਰ ਸਨ।