ਪ੍ਰਿਥਵੀ ਰਾਜ ਚੌਹਾਨ ਸਵੈ-ਮਾਣ ਦੇ ਪ੍ਰਤੀਕ ਸਨ- ਡਾ: ਰਾਮਪਾਲ ਸੈਨੀ
ਕਰਨਲ 16 ਮਈ ( ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਡੀਏਵੀ ਪੀਜੀ ਕਾਲਜ ਦੀ ਐਨਐਸਐਸ ਯੂਨਿਟ ਵੱਲੋਂ ਮਹਾਨ ਪ੍ਰਤਾਪੀ ਪ੍ਰਿਥਵੀ ਰਾਜ ਚੌਹਾਨ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ, ਕਾਲਜ ਪਿ੍ੰਸੀਪਲ ਡਾ: ਰਾਮਪਾਲ ਸੈਣੀ ਨੇ ਕਿਹਾ ਕਿ ਪ੍ਰਿਥਵੀ ਰਾਜ ਚੌਹਾਨ ਸਵੈ-ਮਾਣ ਦੇ ਪ੍ਰਤੀਕ ਸਨ | ਉਹ ਵਿਸ਼ਾਲ ਦਿਲ ਵਾਲਾ ਮਹਾਪ੍ਰਤਾਪੀ ਰਾਜਾ ਸਨ ਜਿਸ ਦੀ ਮਹਿਮਾ ਸਾਰਾ ਭਾਰਤ ਗਾਉਂਦਾ ਹੈ। ਅੱਜ ਕਾਲਜ ਕਾਲਜ ਵਿੱਚ ਮਹਾਰਾਣਾ ਪ੍ਰਤਾਪ ਦੀ ਫੋਟੋ ਅੱਗੇ ਸਕੂਲ ਸਟਾਫ ਅਤੇ ਬੱਚਿਆਂ ਵੱਲੋਂ ਫੁੱਲ ਭੇਟਾ ਕਰ ਕੇ ਸ਼ਰਧਾਂਜਲੀ ਦਿੱਤੀ ਗਈ । ਇਸ ਮੌਕੇ ਡਾ: ਬਲਰਾਮ ਸ਼ਰਮਾ, ਡਾ: ਲਵਨੀਸ਼ ਬੁੱਧੀਰਾਜਾ, ਡਾ: ਸੰਜੇ ਗੁਪਤਾ, ਪ੍ਰੋ: ਅਮਰੇਸ਼ ਰਾਣਾ, ਅਸ਼ੀਸ਼ ਰਾਣਾ, ਗੌਤਮ, ਤੁਸ਼ਾਰ, ਪੁਲਕਿਤ, ਵੈਭਵ, ਚਿਰਾਗ, ਵਿਨੈ, ਲਲਿਤ ਆਦਿ ਹਾਜ਼ਰ ਸਨ |