ਟੂਰਿਜ਼ਮ ਮੈਨੇਜਮੈਂਟ ਵਿਭਾਗ ਦੀਆਂ ਦੋ ਵਿਦਿਆਰਥਣਾਂ ਦਾ ਪਲੇਸਮੈਂਟ ‘ਤੇ ਸਵਾਗਤ ਕੀਤਾ ਗਿਆ।
ਕਰਨਾਲ 9 ਮਈ (ਪਲਵਿੰਦਰ ਸਿੰਘ ਸੱਗੂ)
ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਦੇ ਟੂਰਿਜ਼ਮ ਮੈਨੇਜਮੈਂਟ ਵਿਭਾਗ ਦੀਆਂ ਦੋ ਵਿਦਿਆਰਥਣਾਂ ਦਾ ਪਲੇਸਮੈਂਟ ਹੋਣ ‘ਤੇ ਸਵਾਗਤ ਕੀਤਾ ਗਿਆ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ: ਗੁਰਿੰਦਰਾ ਸਿੰਘ ਨੇ ਦੱਸਿਆ ਕਿ ਬੀ.ਟੀ.ਐਮ ਫਾਈਨਲ ਈਅਰ ਦੀ ਵਿਦਿਆਰਥਣ ਨੇਹਾ ਭਾਰਤੀ ਨੂੰ ਚੰਗੇ ਪੈਕੇਜ ‘ਤੇ ਟਰੈਵਲ ਜੀਓ ਗਰੁੱਪ ਵਿੱਚ ਚੁਣਿਆ ਗਿਆ ਹੈ, ਜਦਕਿ ਨੇਹਾ ਪੰਚਾਲ ਨੂੰ ਆਈ-ਕਿਊ ਇਮੀਗ੍ਰੇਸ਼ਨ ਵਿੱਚ ਚੁਣਿਆ ਗਿਆ ਹੈ।ਪਿ੍ੰਸੀਪਲ ਡਾ: ਗੁਰਿੰਦਰਾ ਸਿੰਘ ਨੇ ਕਿਹਾ ਕਿ ਕਾਲਜ ਵਿਚ ਜ਼ਿਲ੍ਹਾ ਰੋਜ਼ਗਾਰ ਕੇਂਦਰ ਸਥਾਪਿਤ ਕੀਤਾ ਗਿਆ ਹੈ ਅਤੇ ਕਾਲਜ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਪਹਿਲਾਂ ਹੀ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਯਤਨ ਕਰਦਾ ਹੈ ਤਾਂ ਜੋ ਵਿਦਿਆਰਥੀ ਆਪਣਾ ਭਵਿੱਖ ਸੰਵਾਰ ਸਕਣ | ਕਾਲਜ ਪ੍ਰਬੰਧਕੀ ਕਮੇਟੀ ਦੇ ਮੁਖੀ ਸ ਕੰਵਰਜੀਤ ਸਿੰਘ ਪ੍ਰਿੰਸ ਨੇ ਦੋਵਾਂ ਵਿਦਿਆਰਥਣਾਂ ਨੂੰ ਮਿਠਾਈ ਖਿਲਾ ਕੇ ਵਧਾਈ ਦਿੱਤੀ ਅਤੇ ਕਾਲਜ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਵਿਦਿਆਰਥੀ ਨੇਹਾ ਭਾਰਤੀ ਅਤੇ ਨੇਹਾ ਪੰਚਾਲ ਪੰਚਾਲ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਡਾ: ਸੋਨੀਆ ਵਧਾਵਨ, ਪ੍ਰੋ. ਅਨਿਲ ਕੁਮਾਰ ਸਿੰਘ ਅਤੇ ਪ੍ਰੋ. ਸ਼ਰੂਤੀ ਗਰਗ ਨੂੰ ਦਿੱਤੀ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ. ਸੁਰਿੰਦਰਪਾਲ ਸਿੰਘ ਪਸਰੀਚਾ, ਸ. ਦਲਜੀਤ ਸਿੰਘ ਸ਼ਾਮਗੜ੍ਹ, ਚੌ. ਰਾਜਬੀਰ ਚੌਹਾਨ, ਸ. ਭਗਵੰਤ ਸਿੰਘ ਬਾਂਭਾ, ਸ. ਜੋਗਿੰਦਰ ਪਾਲ ਸਿੰਘ, ਸੁਰਿੰਦਰਾ ਭੱਟੀ ਹਾਜ਼ਰ ਸਨ।
ਫੋਟੋ ਕੈਪਸ਼ਨ: ਪ੍ਰਿੰਸੀਪਲ ਡਾ: ਗੁਰਿੰਦਰ ਸਿੰਘ ਅਤੇ ਪ੍ਰਿੰਸੀਪਲ ਸਰਦਾਰ ਕੰਵਰਜੀਤ ਸਿੰਘ ਪ੍ਰਿੰਸ ਵਿਦਿਆਰਥਣਾਂ ਨੂੰ ਮਠਿਆਈ ਖੁਆਉਂਦੇ ਹੋਏ।