ਗੋਤਾਖੋਰ ਪ੍ਰਗਟ ਸਿੰਘ ਨੂੰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਵਲੋਂ ਦਿੱਤੀ ਜਾਵੇਗੀ ਨੋਕਰੀ
ਕਰਨਾਲ 5 ਮਈ ( ਪਲਵਿੰਦਰ ਸਿੰਘ ਸੱਗੂ)
ਹਰਿਆਣਾ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਵਲੋਂ ਪ੍ਰਸਿੱਧ ਗੋਤਾਖੋਰ ਪ੍ਰਗਟ ਸਿੰਘ ਨੂੰ ਨੌਕਰੀ ਤੇ ਰੱਖਿਆ ਜਾਵੇਗਾ।ਇਸ ਗੱਲ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਜੀ ਸੇਵਾਪੰਥੀ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਕੀਤਾ। ਉਨ੍ਹਾਂ ਪਤੱਰਕਾਰਾਂ ਨਾਲ ਗੱਲਬਾਤ ਕਰਦੇ ਦਸਿਆ ਕਿ ਪਿਛਲੇ ਕਈਂ ਸਾਲਾਂ ਤੋਂ ਗੋਤਾਖੋਰ ਪ੍ਰਗਟ ਸਿੰਘ ਨੇ ਇੱਕ ਨਿਵੇਕਲਾ ਕੰਮ ਕਰ ਰਿਹਾ ਹੈ ਜੋਕਿ ਹਾਦਸੇ ਦੇ ਕਾਰਨ ਨਹਿਰਾਂ ਵਿੱਚ ਰੁੜੇ ਜਾਂਦੇ ਜੀਆਂ ਨੂੰ ਬਾਹਰ ਕਢਣਾ ਹੈ। ਇਸ ਤੋਂ ਇਲਾਵਾ ਹੜ ਜਾਂ ਪਾਣੀ ਦੀ ਚਪੇਟ ਵਿੱਚ ਆਉਣ ਵਾਲੇ ਜੀਆਂ ਤੇ ਪਸ਼ੂਆਂ ਦੇ ਮ੍ਰਿਤਕ ਸ਼ਰੀਰ ਨੂੰ ਬਾਹਰ ਕਢਕੇ ਨਿਸ਼ਕਾਮਤਾ ਨਾਲ ਮਨੁੱਖਤਾ ਦੀ ਸੇਵਾ ਨਿਭਾ ਰਿਹਾ ਹੈ। ਕਮੇਟੀ ਪ੍ਰਧਾਨ ਬਾਬਾ ਕਰਮਜੀਤ ਸਿੰਘ ਜੀ ਨੇ ਦਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਪ੍ਰਗਟ ਸਿੰਘ ਦੀ ਮਾਲੀ ਹਾਲਾਤ ਨੂੰ ਮਜ਼ਬੂਤ ਕਰਨ ਲਈ ਕਮੇਟੀ ਵਲੋਂ ਨਿਯਮਾਂ ਅਨੁਸਾਰ ਨੋਕਰੀ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਗੋਤਾਖੋਰ ਪ੍ਰਗਟ ਸਿੰਘ ਦੀ ਤਰ੍ਹਾਂ ਹਰਿਆਣਾ ਸੂਬੇ ਦੇ ਹੋਰ ਜੂਝਾਰੂ ਗੁਰਸਿੱਖ ਨੋਜਵਾਨਾਂ ਨੂੰ ਵੀ ਜਿਹੜੇ ਕਿ ਨਿਸਵਾਰਥ ਭਾਵਨਾ ਨਾਲ ਮਨੁਖਤਾ ਦੀ ਸੇਵਾ ਨਿਭਾ ਰਹੇ ਹਨ ਉਹਨਾਂ ਸਭ ਨੂੰ ਹਰਿਆਣਾ ਕਮੇਟੀ ਨਾਲ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਮੋਕੇ ਮਹੰਤ ਕਰਮਜੀਤ ਸਿੰਘ ਜੀ ਸੇਵਾਪੰਥੀ ਵਲੋਂ ਨਿੱਜੀ ਤੋਰ ਤੇ 5100/- ਗੋਤਾਖੋਰ ਪ੍ਰਗਟ ਸਿੰਘ ਦੀ ਮਾਲੀ ਮਦਦ ਵੀ ਕੀਤੀ। ਇਸ ਮੌਕੇ ਉਹਨਾਂ ਨਾਲ ਮੀਤ ਪ੍ਰਧਾਨ ਬਾਬਾ ਗੁਰਮੀਤ ਸਿੰਘ ਜੀ ਤਿਲੋਕੇਵਾਲ, ਜਸਵੰਤ ਸਿੰਘ ਦੁਨੀਆਮਾਜਰਾ ਮੈਂਬਰ ਅੰਤ੍ਰਿੰਗ ਕਮੇਟੀ, ਗੁਰਬਖਸ਼ ਸਿੰਘ ਯਮੁਨਾਨਗਰ ਮੈਂਬਰ ਅੰਤ੍ਰਿਗ ਕਮੇਟੀ, ਸੁਦਰਸ਼ਨ ਸਿੰਘ ਸਹਿਗਲ ਮੈਂਬਰ ਹਰਿਆਣਾ ਕਮੇਟੀ, ਭਰਪੂਰ ਸਿੰਘ ਓ.ਐਸ.ਡੀ, ਗੋਤਾਖੋਰ ਪ੍ਰਗਟ ਸਿੰਘ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਮੌਜੂਦ ਸਨ।