ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਦੀਆਂ ਦੋ ਮਹਿਲਾ ਅਧਿਆਪਕਾਂ ਨੇ ਯੂਜੀਸੀ ਨੈੱਟ ਜੈਆਰਐਫ਼ ਪ੍ਰੀਖਿਆ ਪਾਸ ਕੀਤੀ
ਕਰਨਾਲ18 ਅਪ੍ਰੈਲ ( ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਗੁਰੂ ਨਾਨਕ ਖਾਲਸਾ ਕਾਲਜ ਦੀਆਂ ਦੋ ਮਹਿਲਾ ਅਧਿਆਪਕਾਂ ਨੇ ਯੂਜੀਸੀ ਨੈੱਟ ਅੱਤੇ ਜੈਆਰਐਫ਼ ਪ੍ਰੀਖਿਆ ਪਾਸ ਕਰਕੇ ਰਿਕਾਰਡ ਕਾਇਮ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪਿ੍ੰਸੀਪਲ ਡਾ: ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਦੇ ਕਾਮਰਸ ਵਿਭਾਗ ਦੇ ਪ੍ਰੋਫੈਸਰ ਚੇਸ਼ਟਾ ਅਰੋੜਾ ਨੇ ਜੂਨੀਅਰ ਰਿਸਰਚ ਫੈਲੋਸ਼ਿਪ ਦੀ ਪ੍ਰੀਖਿਆ ਪਾਸ ਕੀਤੀ | ਪ੍ਰਿੰਸੀਪਲ ਨੇ ਦੱਸਿਆ ਕਿ ਚੇਸ਼ਟਾ ਅਰੋੜਾ ਪਹਿਲਾਂ ਹੀ ਨੈੱਟ ਦੀ ਪ੍ਰੀਖਿਆ ਪਾਸ ਕਰ ਚੁੱਕੀ ਹੈ।ਅਤੇ ਹੁਣ ਉਸਨੇ ਜੇਆਰਐਫ ਦੀ ਪ੍ਰੀਖਿਆ ਵੀ ਪਾਸ ਕਰ ਲਈ ਹੈ। ਉਨ੍ਹਾਂ ਦੇ ਨਾਲ ਕਾਲਜ ਦੀ ਲਾਇਬ੍ਰੇਰੀ ਦੀ ਮੁਖੀ ਨਵਜੋਤ ਕੌਰ ਨੇ ਵੀ ਜੇਆਰਐਫ ਨੈੱਟ ਪਾਸ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸੈਸ਼ਨ ਵਿੱਚ ਵੀ ਕਾਲਜ ਦੇ ਦੋ ਵਿਦਿਆਰਥੀਆਂ ਨੇ ਨੈੱਟ ਦੀ ਪ੍ਰੀਖਿਆ ਪਾਸ ਕੀਤੀ ਸੀ। ਕਾਲਜ ਪ੍ਰਬੰਧਕੀ ਕਮੇਟੀ ਦੇ ਮੁਖੀ ਸ ਕੰਵਰਜੀਤ ਸਿੰਘ ਪ੍ਰਿੰਸ ਨੇ ਦੋਵਾਂ ਪ੍ਰੋਫੈਸਰਾਂ ਨੂੰ ਮਠਿਆਈਆਂ ਖਿਲਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੁਰਿੰਦਰਪਾਲ ਸਿੰਘ ਪਸਰੀਚਾ, ਸੰਗੀਤ ਵਿਭਾਗ ਦੇ ਮੁਖੀ ਡਾ: ਕ੍ਰਿਸ਼ਨ ਅਰੋੜਾ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ: ਦੇਵੀ ਭੂਸ਼ਨ ਹਾਜ਼ਰ ਸਨ |