ਗੁਰੂ ਨਾਨਕ ਖਾਲਸਾ ਕਾਲਜ ਵਿੱਚ ਵਿਦਿਆਰਥੀਆਂ ਸਾਂਝੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ
ਕਰਨਾਲ 20 ਮਾਰਚ (ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਗੁਰੂ ਨਾਨਕ ਖਾਲਸਾ ਕਾਲਜ ਵਿੱਚ ਸਮੂਹ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਸਾਂਝੇ ਤੌਰ ਤੇ ਭੋਗ ਪਾਏ ਗਏ ਅਤੇ ਦੀਵਾਨ ਸਜਾਏ ਗਏ। ਇਸ ਮੌਕੇ ਇੰਟਰਨੈਸ਼ਨਲ ਢਾਡੀ ਜਥਾ ਮਹਿਲ ਸਿੰਘ ਚੰਡੀਗੜ੍ਹ ਵਾਲੇ ਨੇ ਗੁਰੂ ਇਤਿਹਾਸ ਅਤੇ ਗੁਰਬਾਣੀ ਦਾ ਕੀਰਤਨ ਅਤੇ ਸ਼ਬਦ ਗਾਇਨ ਕਰਕੇ ਸਮੂਹ ਸੰਗਤ ਨੂੰ ਨਿਹਾਲ ਕੀਤਾ ਅੱਤੇ ਗੁਰੂ ਦੀ ਮਹਿਮਾ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅੱਗੇ ਸਿਰ ਝੁਕਾਇਆ। ਉਨ੍ਹਾਂ ਗੁਰੂ ਮਹਾਰਾਜ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਜਿਸ ਨੇ ਮਨੁੱਖਾ ਜਨਮ ਪਾ ਕੇ ਵੀ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ, ਉਹ ਪਾਪੀ ਹੈ। ਪਿ੍ੰਸੀਪਲ ਡਾ: ਗੁਰਿੰਦਰਾ ਸਿੰਘ ਨੇ ਸਮੂਹ ਸੰਤਾਂ ਮਹਾਂਪੁਰਸ਼ਾਂ ਅਤੇ ਆਈ ਸਾਧ ਸੰਗਤ ਨੂੰ ਵਧਾਈ ਦਿੱਤੀ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ | ਉਨ੍ਹਾਂ ਕੇ ਕਿਹਾ ਕਾਲਜ ਦੇ ਸਾਬਕਾ ਮੁਖੀ ਅਤੇ ਸੰਸਦ ਮੈਂਬਰ ਸਰਦਾਰ ਤਾਰਾ ਸਿੰਘ ਚੰਗੇ ਇਨਸਾਨ, ਸਮਾਜ ਸੁਧਾਰਕ, ਸਿਆਸਤਦਾਨ ਦੇ ਅਣਮੁੱਲੇ ਯੋਗਦਾਨ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ।ਸਫੀਦੋਂ ਤੋਂ ਆਏ ਪ੍ਰਸਿੱਧ ਕਥਾਵਾਚਕ ਸਰਦਾਰ ਸੰਦੀਪ ਸਿੰਘ ਖਾਲਸਾ ਨੇ ਕਿਹਾ ਕਿ ਸੰਤਾਂ ਦੀ ਸੰਗਤ ਰੱਖਣ ਵਾਲਾ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਡਾ: ਜੁਝਾਰ ਸਿੰਘ ਨੇ ਸਟੇਜ ਦਾ ਸੰਚਾਲਨ ਕੀਤਾ। ਕਾਲਜ ਪ੍ਰਬੰਧਕੀ ਕਮੇਟੀ ਦੇ ਮੁਖੀ ਸ ਕੰਵਰਜੀਤ ਸਿੰਘ ਪ੍ਰਿੰਸ ਨੇ ਇਸ ਧਾਰਮਿਕ ਸਮਾਗਮ ਲਈ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਦਸਤਾਰ ਸਜਾਉਣ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਕਮੇਟੀ ਦੇ ਉੱਪ ਪ੍ਰਧਾਨ ਡਾ. ਸੁਰਿੰਦਰਪਾਲ ਸਿੰਘ ਪਸਰੀਚਾ ਅਤੇ ਭਾਈ ਮਹਿਲ ਸਿੰਘ ਨੇ ਸਨਮਾਨਿਤ ਕੀਤਾ।ਦਸਤਾਰ ਸਜਾਉਣ ਵਿੱਚ ਜਸਵਿੰਦਰ ਸਿੰਘ ਨੇ ਪਹਿਲਾ, ਕਰਨਦੀਪ ਸਿੰਘ ਦਸੂਰਾ ਅਤੇ ਅਮਾਨਤ ਸਿੰਘ ਨੇ ਤੀਜਾ ਇਨਾਮ ਜਿੱਤਿਆ। ਗੁਰਮਨ ਸਿੰਘ ਨੂੰ ਮਿਸਟਰ ਪਰਸਨੈਲਿਟੀ ਅਤੇ ਸ਼੍ਰੀਮਤੀ ਨਵਨੀਤ ਕੌਰ ਅਤੇ ਸਹਿਜਪਾਲ ਸਿੰਘ ਨੂੰ ਸਬਤ ਸੂਰਤ ਦਾ ਐਵਾਰਡ ਦਿੱਤਾ ਗਿਆ। ਜੋੜਾ ਘਰ ਦੀ ਸੇਵਾ ਲਈ ਇਮਰਾਨ ਖਾਨ, ਸਾਵਨ, ਸੌਰਭ, ਅਭਿਸ਼ੇਕ ਅਤੇ ਸੰਨੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਨਾਹਦ ਪ੍ਰਤਾਪ, ਯੁਵਰਾਜ ਸਿੰਘ, ਹਰਨੂਰ, ਕਰਨ ਸਿੰਘ, ਜੀਵਨ ਸਿੰਘ, ਨਿਰਵੈਰ ਸਿੰਘ, ਅੰਮ੍ਰਿਤਪਾਲ, ਨੀਤੀ, ਨਵੀਨ, ਸੇਜਲ, ਮਹਿਕ, ਹਰਪ੍ਰੀਤ, ਸਾਕਸ਼ੀ, ਪ੍ਰੀਤਪਾਲ ਸਿੰਘ ਅਤੇ ਜਤਿੰਦਰਪਾਲ ਸਿੰਘ ਵੀ ਹਾਜ਼ਰ ਸਨ।