ਐਕਸਪੋ ਦਾ ਮਕਸਦ ਲੋਕਾਂ ਨੂੰ ਫੂਡ ਟੈਕਨਾਲੋਜੀ ਬਾਰੇ ਜਾਗਰੂਕ ਕਰਨਾ ਹੈ: ਅਰੋੜਾ

Spread the love
ਐਕਸਪੋ ਦਾ ਮਕਸਦ ਲੋਕਾਂ ਨੂੰ ਫੂਡ ਟੈਕਨਾਲੋਜੀ ਬਾਰੇ ਜਾਗਰੂਕ ਕਰਨਾ ਹੈ: ਅਰੋੜਾ
ਦੇਸ਼-ਵਿਦੇਸ਼ ਤੋਂ ਨਵੀ ਟਕਨੋਲਜੀ ਲੈਕੇ ਆਉਣਗੀਆਂ ਵੱਡੀਆਂ ਕੰਪਨੀਆਂ-  ਗੁਰਬਖਸ਼ ਸਿੰਘ ਮਨਚੰਦਾ
ਕਰਨਾਲ, 15 ਮਾਰਚ (ਪਲਵਿੰਦਰ ਸਿੰਘ ਸੱਗੂ)
 ਅੱਜ ਕਰਨਾਲ ਵਿੱਚ  17 ਮਾਰਚ ਤੋਂ ਤਿੰਨ ਦਿਨਾਂ ਫੂਡ ਇੰਡੀਆ ਐਕਸਪੋ-2023 ਦਾ ਆਯੋਜਨ ਕੀਤਾ ਜਾਵੇਗਾ। ਇਸ ਤਿੰਨ ਰੋਜ਼ਾ ਸਮਾਗਮ ਵਿੱਚ ਫੂਡਜ਼ ਪੈਕੇਜਿੰਗ ਪ੍ਰੋਸੈਸਿੰਗ ਵਰਗੇ ਵਿਸ਼ਿਆਂ ’ਤੇ ਸੈਮੀਨਾਰ ਕਰਵਾਏ ਜਾਣਗੇ ਅਤੇ ਇਸ ਮੇਲੇ ਵਿੱਚ ਦੇਸ਼ ਵਿਦੇਸ਼ ਤੋਂ ਕਈ ਵੱਡੀਆਂ ਕੰਪਨੀਆਂ ਆਪਣੇ ਨਵੀ ਟਕਨੋਲਜੀ ਲੈਕੇ ਆਉਣਗੀਆਂ ਅਤੇ ਆਪਣੀ ਪਹਿਲੀ ਵਾਰ ਕਰਨਾਲ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ । ਐਕਸਪੋ-2023 ਦਾ ਆਯੋਜਨ ਵਿਯਾਪਰ ਐਕਸਪ੍ਰੈਸ ਦੁਆਰਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਮਾਡਰਨ ਐਗਰੋ ਦੇ ਚੇਅਰਮੈਨ ਗੁਰਬਖਸ਼ ਸਿੰਘ ਮਨਚੰਦਾ, ਐਕਸਪੋ ਦੇ ਪ੍ਰਬੰਧਕ ਤਿਲਕ ਰਾਜ ਅਰੋੜਾ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਇਹ ਐਕਸਪੋ ਜੀ.ਟੀ.ਰੋਡ ਸਥਿਤ ਨਵੀਂ ਅਨਾਜ ਮੰਡੀ ਕੰਪਲੈਕਸ ਵਿੱਚ ਆਯੋਜਿਤ ਕੀਤਾ ਜਾਵੇਗਾ। ਜਿਸ ਵਿੱਚ ਚਾਵਲ, ਦਾਲਾਂ, ਕਣਕ ਦੇ ਉਤਪਾਦਾਂ, ਤੇਲ, ਚਾਹ ਅਤੇ ਮਸਾਲਿਆਂ ਦੀ ਪੈਕਿੰਗ ਅਤੇ ਰੱਖ-ਰਖਾਅ ਸਬੰਧੀ ਤਕਨੀਕਾਂ ਬਾਰੇ ਸਟਾਲ ਲਗਾਏ ਜਾਣਗੇ। ਪੂਰੇ ਭਾਰਤ ਦੇਸ਼ ਅਤੇ ਵਿਦੇਸ਼ ਤੋਂ ਵੀ ਵੱਡੀਆਂ ਕੰਪਨੀਆਂ ਵੀ ਇਸ ਐਕਸਪੋ ਮੇਲੇ ਵਿੱਚ ਹਿੱਸਾ ਲੈ ਰਹੀਆਂ ਹਨ ਇਸ ਮੇਲੇ ਦਾ ਉਦਘਾਟਨ ਕਰਨਾਲ ਨਗਰ ਨਿਗਮ ਦੀ ਮੇਅਰ ਰੇਣੂ ਬਾਲਾ ਗੁਪਤਾ ਵਲੋ ਰੀਬਨ ਕੱਟ ਕੇ ਉਦਘਾਟਨ ਕੀਤਾ ਜਾਏ ਗਾ । ਇਸ ਐਕਸਪੋ ਦਾ ਆਯੋਜਨ ਹਰਿਆਣਾ ਰਾਈਸ ਮਿੱਲਰ ਐਂਡ ਡੀਲਰਸ ਐਸੋਸੀਏਸ਼ਨ, ਹਰਿਆਣਾ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ,ਦਾਲ ਮਿੱਲਰਜ਼ ਐਂਡ ਫੂਡ ਪ੍ਰੋਸੈਸਰਜ਼, ਵੈਲਫੇਅਰ ਐਸੋਸੀਏਸ਼ਨ, ਫੈਡਰੇਸ਼ਨ ਆਫ ਆਲ ਇੰਡੀਆ, ਰਾਈਸ ਮਿੱਲਰਜ਼ ਐਸੋਸੀਏਸ਼ਨ, ਦਿੱਲੀ ਗ੍ਰੇਨ ਮਰਚੈਂਟਸ ਐਸੋਸੀਏਸ਼ਨ, ਦਿੱਲੀ ਦਾਲ ਮਿੱਲਰਜ਼ ਐਸੋਸੀਏਸ਼ਨ ਸਮੇਤ ਕਈ ਸੰਸਥਾਵਾਂ, ਉਦਯੋਗਪਤੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤਿੰਨ ਰੋਜ਼ਾ ਐਕਸਪੋ ਵਿੱਚ 100 ਤੋਂ ਵੱਧ ਕੰਪਨੀਆਂ ਦੇ ਸਟਾਲ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਨਾਜ, ਪ੍ਰੋਸੈਸਿੰਗ, ਫੂਡ ਪੈਕਜਿੰਗ, ਫੋਰਟੀਫਾਈਡ ਚਾਵਲ ਅਤੇ ਆਟਾ ਦੇ ਨਾਲ-ਨਾਲ ਐਥੋਨਿਲ ਤਕਨੀਕ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਐਕਸਪੋ ਮੇਲੇ ਦੇ ਆਯੋਜਕ ਤਿਲਕ ਰਾਜ ਅਰੋੜਾ, ਮੋਡਰਨ ਐਗਰੋ ਦੇ ਚੇਅਰਮੈਨ ਗੁਰਬਖਸ਼ ਸਿੰਘ ਮਨਚੰਦਾ, ਰਾਇਸ ਮਿਲ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਿਨੋਦ ਗੋਇਲ, ਹੈਪੀ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ

Leave a Comment

Your email address will not be published. Required fields are marked *

Scroll to Top