ਹੱਥ ਲਾਲ ਹੱਥ ਜੋੜੋ ਮੁਹਿੰਮ ਤਹਿਤ ਪਿੰਡ ਫੂਸਗੜ੍ਹ ਦੇ ਵਾਲਮੀਕਿ ਚੌਪਾਲ ਵਿੱਚ ਕਾਂਗਰਸ ਪਾਰਟੀ ਵੱਲੋਂ ਵੱਡਾ ਇਕੱਠ ਕੀਤਾ ਗਿਆ।
ਕਰਨਾਲ 7 ਫਰਵਰੀ (ਪਲਵਿੰਦਰ ਸਿੰਘ ਸੱਗੂ)
ਕਰਨਾਲ ਵਿੱਚ ਕਾਂਗਰਸ ਦੀ ਹੱਥ ਨਾਲ ਹੱਥ ਜੋੜੇ ਮੁਹਿੰਮ ਤਹਿਤ ਮੰਗਲਵਾਰ ਨੂੰ ਪਿੰਡ ਫੂਸਗੜ੍ਹ ਦੀ ਵਾਲਮੀਕੀ ਚੌਪਾਲ ਵਿੱਚ ਵੱਡਾ ਇਕੱਠ ਕੀਤਾ ਗਿਆ। ਇਸ ਵੱਡੇ ਇਕੱਠ ਵਿੱਚ ਕੌਂਸਲਰ ਪੱਪੂ ਲਾਠੜ ਦੇ ਸੱਦੇ ’ਤੇ ਸੈਂਕੜੇ ਵਰਕਰ ਤੇ ਇਲਾਕਾ ਨਿਵਾਸੀ ਪੁੱਜੇ। ਜਿਸ ਵਿੱਚ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਾਬਕਾ ਵਿਧਾਇਕ ਅਤੇ ਕਰਨਾਲ ਕਾਂਗਰਸ ਦੇ ਇੰਚਾਰਜ ਲਹਿਰੀ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।ਸਟੇਜ ਦਾ ਸੰਚਾਲਨ ਹਰੀਰਾਮ ਸਾਬਾ ਨੇ ਕੀਤਾ।ਸਟੇਜ ਤੋਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੁਲਦੀਪ ਸ਼ਰਮਾ ਨੇ ਕਿਹਾ ਕਿ ਉਹ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਨਾਕਾਮੀਆਂ ਨੂੰ ਲੈ ਕੇ ਲੋਕਾਂ ਵਿੱਚ ਜਾ ਰਹੇ ਹਨ। ਇਹ ਮੁਹਿੰਮ 31 ਮਾਰਚ ਤੱਕ ਚੱਲੇਗੀ। ਇਹ ਭਾਰਤ ਜੋੜੋ ਯਾਤਰਾ ਦਾ ਵਿਸਤਾਰ ਹੋਵੇਗਾ। ਹੱਥ ਨਾਲ ਹੱਥ ਜੋੜੋ ਮੁਹਿੰਮ ਰਾਹੀਂ ਸਮਾਜਿਕ ਸਦਭਾਵਨਾ, ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਹੱਥ ਜੋੜ ਕੇ ਕਾਂਗਰਸੀ ਘਰ-ਘਰ ਜਾਣਗੇ। ਇਹ ਮੁਹਿੰਮ ਸਾਰੀਆਂ ਵਿਧਾਨ ਸਭਾਵਾਂ ਦੇ ਹਰ ਬੂਥ ਤੱਕ ਜਾਵੇਗੀ।ਭਾਰਤ ਜੋੜੋ ਯਾਤਰਾ ਤੋਂ ਬਾਅਦ ਕਾਂਗਰਸ ਪਾਰਟੀ ਨੇ ਸਾਰੇ ਰਾਜਾਂ ਵਿੱਚ ਰਾਹੁਲ ਗਾਂਧੀ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਹੱਥ ਨਾਲ ਹੱਥ ਜੋੜੋ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਰਾਹੁਲ ਗਾਂਧੀ ਦਾ ਸੰਦੇਸ਼ ਹਰ ਘਰ ਤੱਕ ਪਹੁੰਚਾਉਣਾ ਹੋਵੇਗਾ।
ਸਾਬਕਾ ਵਿਧਾਇਕ ਲਹਿਰੀ ਸਿੰਘ ਨੇ ਕਿਹਾ ਕਿ ਪ੍ਰਚਾਰ ਦੌਰਾਨ ਕਾਂਗਰਸੀ ਵਰਕਰ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ ਅਤੇ ਰਾਹੁਲ ਗਾਂਧੀ ਦਾ ਸੁਨੇਹਾ ਘਰ-ਘਰ ਪਹੁੰਚਾਉਣਗੇ। ਇਸ ਮੁਹਿੰਮ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ।ਇਸ ਮੌਕੇ ਸਾਬਕਾ ਮੰਤਰੀ ਭੀਮ ਮਹਿਤਾ, ਸਾਬਕਾ ਵਿਧਾਇਕ ਸੁਮਿਤਾ ਸਿੰਘ, ਰਾਕੇਸ਼ ਕੰਬੋਜ, ਜ਼ਿਲ੍ਹਾ ਕਨਵੀਨਰ ਤ੍ਰਿਲੋਚਨ ਸਿੰਘ, ਅਨਿਲ ਰਾਣਾ, ਅਸ਼ੋਕ ਖੁਰਾਣਾ, ਰਘਬੀਰ ਸੰਧੂ, ਯੂਥ ਪ੍ਰਧਾਨ ਮਨਿੰਦਰਾ ਸ਼ੰਟੀ, ਹਰੀਰਾਮ ਸਾਬਾ, ਨਾਹਰ ਸੰਧੂ, ਰਮੇਸ਼ ਸੈਣੀ, ਸਤੀਸ਼ ਰਾਣਾ ਕੈਰਵਾਲੀ, ਗਗਨ ਮਹਿਤਾ ਆਦਿ ਹਾਜ਼ਰ ਸਨ | ਇਸ ਮੌਕੇ ਜੋਗਾ ਅਘੀ, ਗੁਰਮੀਤ ਸਿੰਘ, ਦਿਨੇਸ਼ ਸੈਨ, ਧਰਮਪਾਲ ਕੌਸ਼ਿਕ, ਸੁਨਹਰਾ ਵਾਲਮੀਕੀ, ਜਗੀਰ ਸੈਣੀ, ਸੁਰਜੀਤ ਸੈਣੀ, ਸੁਨੀਤਾ ਸਹੋਤਾ, ਰਾਣੀ ਕੰਬੋਜ, ਮੀਨੂੰ ਦੂਆ ਅਤੇ ਸੋਨੀ ਸ਼ਰਮਾ ਕੁਟੇਲ ਸਮੇਤ ਸੈਂਕੜੇ ਵਰਕਰ ਹਾਜ਼ਰ ਸਨ।