ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਲਦ ਹੀ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਵੇਗੀ- ਜਥੇਦਾਰ ਭੁਪਿੰਦਰ ਸਿੰਘ ਅਸੰਧ
ਕਰਨਾਲ 3 ਫਰਵਰੀ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਨੇ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰਿਆਣਾ ਕਮੇਟੀ ਬਹੁਤ ਜਲਦ ਹੀ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸਾਂਭ-ਸੰਭਾਲ ਕਰੇਗੀ ਉਹਨਾਂ ਨੇ ਕਿਹਾ ਜ਼ਰੂਰੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਕਾਨੂੰਨ ਮੁਤਾਬਕ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਲਈ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਐਸਜੀਪੀਸੀ ਵੱਲੋਂ ਸੁਪਰੀਮ ਕੋਰਟ ਵਿੱਚ ਰਿਟ ਪਟੀਸ਼ਨ ਪਾਈ ਗਈ ਸੀ ਜੋ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ ਹੁਣ ਹਰਿਆਣਾ ਦੀ ਸੰਗਤ ਨੂੰ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਿੱਚ ਕੋਈ ਵੀ ਅੜਿੱਕਾ ਨਹੀਂ ਹੈ ਜ਼ਰੂਰੀ ਕਾਰਵਾਈ ਪੂਰੀ ਕਰ ਕੇ ਛੇਤੀ ਹੀ ਸੇਵਾ ਸੰਭਾਲ ਕਰ ਲਈ ਜਾਏਗੀ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਨਵੀਂ ਬਣੀ ਕਮੇਟੀ ਹਰਿਆਣਾ ਦੇ ਸਿੱਖਾਂ ਦੀ ਕਮੇਟੀ ਹੈ ਸਰਕਾਰ ਦਾ ਇਸ ਕਮੇਟੀ ਵਿੱਚ ਕੋਈ ਰੋਲ ਨਹੀਂ ਹੈ ਇਸ ਤੋਂ ਪਹਿਲਾਂ ਹਰਿਆਣਾ ਦੀ ਵੱਖਰੀ ਕਮੇਟੀ ਦੀ ਹੋਂਦ ਵਿਚ ਆਈ ਸੀ ਤਾਂ ਉਸ ਸਮੇਂ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਨੇ ਵੀ ਖੁਦ ਹਰਿਆਣਾ ਦੀ ਕਮੇਟੀ ਦੇ ਮੈਂਬਰ ਬਣਾਏ ਸਨ ਅਤੇ ਹੁਣ ਜੋ ਮੌਜੂਦਾ ਸਰਕਾਰ ਉਸ ਨੇ ਹਰਿਆਣਾ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਹਨ ਸਿਰਫ ਬਾਦਲ ਦਲੀਏ ਹੀ ਇਸ ਕਮੇਟੀ ਨੂੰ ਸਰਕਾਰੀ ਕਹਿ ਰਹੇ ਹਨ ਜਦੋਂ ਕਿ ਬਾਦਲ ਧੜਾ ਪਿਛਲੇ ਪੰਝੀ ਤੀਹ ਸਾਲਾਂ ਤੋਂ ਆਰ ਐਸ ਐਸ ਨਾਲ ਰਲ ਕੇ ਅਤੇ ਭਾਜਪਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਸੀ ਉਸ ਸਮੇਂ ਭਾਜਪਾ ਵਾਲੇ ਠੀਕ ਸਨ ਅਤੇ ਹੁਣ ਜਦੋਂ ਅਸੀਂ ਭਾਜਪਾ ਨਾਲ ਮਿਲ ਕੇ ਹਰਿਆਣਾ ਦੇ ਸਿੱਖਾਂ ਦੇ ਸੁਧਾਰ ਲਈ ਕੰਮ ਕਰ ਰਹੇ ਹਾਂ ਅਤੇ ਵੱਖਰੀ ਕਮੇਟੀ ਬਣਾਈ ਹੈ ਤਾਂ ਬਾਦਲ ਦਲੀਏ ਇਸ ਕਮੇਟੀ ਨੂੰ ਸਰਕਾਰੀ ਕਹਿ ਰਹੇ ਹਨ ਜਦੋਂ ਕਿ ਅਸੀਂ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਰਿਆਣਾ ਦੀ ਵੱਖਰੀ ਕਮੇਟੀ ਦੀ ਚੋਣ ਜਲਦ ਤੋਂ ਜਲਦ ਕਾਰਵਾਈ ਹੈ ਚੋਣਾਂ ਤੋਂ ਬਾਅਦ ਜੋ ਕਮੇਟੀ ਹੋਂਦ ਵਿੱਚ ਆਏ ਗੀ ਉਹ ਹਰਿਆਣਾ ਦੇ ਗੁਰਦੁਆਰਾ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਲਵੇਗੀ ਉਦੋਂ ਤੱਕ ਇਹ ਨਵੀਂ ਬਣੀ ਕਮੇਟੀ ਕੰਮ ਕਰੇਗੀ । ਉਹਨਾਂ ਨੇ ਕਿਹਾ ਅਸੀਂ ਹਰਿਆਣਾ ਦੀ ਵੱਖਰੀ ਕਮੇਟੀ ਵਿੱਚ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਜੋੜ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਅਸੀਂ ਪੜ੍ਹੇ-ਲਿਖੇ ਸੂਝਵਾਨ ਧਾਰਮਿਕ ਬਿਰਤੀ ਵਾਲੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਵਾਂਗੇ ਅਤੇ ਨੌਜਵਾਨਾਂ ਨੂੰ ਚੋਣਾਂ ਲੜੀਆਂ ਜਾਣਗੀਆਂ ਉਹਨਾਂ ਨੇ ਕਿਹਾ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਕਰਮਜੀਤ ਸਿੰਘ ਯਮੁਨਾਨਗਰ ਵਾਲੇ ਬੜੇ ਸੂਝਵਾਨ ਹਨ ਉਹਨਾਂ ਦੀ ਸੂਝ-ਬੂਝ ਨਾਲ ਹਰਿਆਣਾ ਕਮੇਟੀ ਦੇ ਮੈਂਬਰ ਰਲ-ਮਿਲ ਕੇ ਹਰਿਆਣਾ ਦੇ ਗੁਰਦੁਆਰਾ ਪ੍ਰਬੰਧਕ ਆਪਣੇ ਹੱਥ ਵਿੱਚ ਲੈ ਕੇ ਸੁਚੱਜੇ ਤਰੀਕੇ ਨਾਲ ਚਲਾਉਂਣਗੇ ਹਰਿਆਣਾ ਦੇ ਗੁਰਦੁਆਰਿਆਂ ਵਿੱਚ ਜਿਸ ਚੀਜ਼ ਦੀ ਕਮੀ ਆਏਗੀ ਉਸ ਨੂੰ ਪੂਰਾ ਕੀਤਾ ਜਾਏਗਾ ਜਿੱਥੇ ਕਮਰੇ ਦੀ ਲੋੜ ਹੋਏਗੀ ਕਮਰੇ ਬਣਾਏ ਜਾਣਗੇ ਜਿੱਥੇ ਸੰਗਤਾਂ ਦੀ ਸਹੂਲਤ ਲਈ ਕੋਈ ਹੋਰ ਸਰਾਂ ਜਾਂ ਵੱਡੇ ਹਾਲ ਬਣਾਉਣ ਦੀ ਲੋੜ ਪਈ ਤਾਂ ਉਹ ਵੀ ਕਾਰਸੇਵਾ ਵਾਲੇ ਬਾਬਿਆਂ ਦੇ ਸਹਿਯੋਗ ਨਾਲ ਜਲਦ ਬਣਾਏ ਜਾਣਗੇ ਇਸ ਮੌਕੇ ਉਹਨਾਂ ਦੇ ਨਾਲ ਇੰਦਰਪਾਲ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ