ਵਲੰਟੀਅਰਾਂ ਨੇ ਕੱਛਵਾ ਵਿੱਚ ਸਫ਼ਾਈ ਕਰਕੇ ਪਿੰਡ ਵਾਸੀਆਂ ਨੂੰ ਸਵੱਛਤਾ ਦਾ ਸੁਨੇਹਾ ਦਿੱਤਾ

Spread the love
ਵਲੰਟੀਅਰਾਂ ਨੇ ਕੱਛਵਾ ਵਿੱਚ ਸਫ਼ਾਈ ਕਰਕੇ ਪਿੰਡ ਵਾਸੀਆਂ ਨੂੰ ਸਵੱਛਤਾ ਦਾ ਸੁਨੇਹਾ ਦਿੱਤਾ
ਕਰਨਾਲ 2 ਫਰਵਰੀ (ਪਲਵਿੰਦਰ ਸਿੰਘ ਸੱਗੂ)
 ਕਰਨਾਲ ਦੇ ਗੁਰੂ ਨਾਨਕ ਖ਼ਾਲਸਾ ਕਾਲਜ ਵਿੱਚ  ਚੱਲ ਰਹੇ ਕੈਂਪ ਦੇ ਪੰਜਵੇਂ ਦਿਨ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਐਨਐਸਐਸ ਵਲੰਟੀਅਰਾਂ ਨੇ ਪਿੰਡ ਕੱਛਵਾ ਦੇ ਮੁੱਖ ਚੌਕਾਂ, ਬਾਜ਼ਾਰ, ਅੰਬੇਡਕਰ ਭਵਨ, ਰਵਿਦਾਸ ਮੰਦਰ, ਪਾਲ ਗਡਰੀਆ ਚੌਪਾਲ, ਪਿੰਡ ਸਕੱਤਰੇਤ, ਕਮਿਊਨਿਟੀ ਸੈਂਟਰ, ਸਰਕਾਰੀ ਸਕੂਲ ਦੀ ਸਫ਼ਾਈ ਕੀਤੀ।ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਐਨਐਸਐਸ ਕੋਆਰਡੀਨੇਟਰ ਡਾ: ਆਨੰਦ ਕੁਮਾਰ ਨੇ ਪਿੰਡ ਕਛਵਾ ਵਿਖੇ ਪਹੁੰਚ ਕੇ ਕੈਂਪ ਦਾ ਨਿਰੀਖਣ ਕੀਤਾ ਅਤੇ ਵਲੰਟੀਅਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਖਾਲਸਾ ਕਾਲਜ ਐਨ.ਐਸ.ਐਸ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰ ਰਿਹਾ ਹੈ। ਉਨ੍ਹਾਂ ਵਲੰਟੀਅਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਖ਼ਤ ਮਿਹਨਤ ਨਾਲ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਕਿਹਾ। ਇਸ ਦੌਰਾਨ ਪਿੰਡ ਦੇ ਸਰਪੰਚ ਦੇ ਨੁਮਾਇੰਦੇ ਦੀਪਕ ਕੁਮਾਰ, ਸੰਜੇ ਭਾਟੀਆ, ਰਾਜੇਸ਼ ਕੁਮਾਰ, ਹਰੀ ਸਿੰਘ, ਸੁਭਾਸ਼ ਅਤੇ ਜੋਗਿੰਦਰ ਆਦਿ ਪਿੰਡ ਵਾਸੀਆਂ ਨੇ ਵੀ ਸਹਿਯੋਗ ਦਿੱਤਾ।ਸ਼ਾਮ ਦੇ ਸੈਸ਼ਨ ਵਿੱਚ ਭੂਗੋਲ ਵਿਭਾਗ ਦੇ ਪ੍ਰੋਫੈਸਰ ਡਾ: ਰਾਮਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਮਾਜ ਸੇਵਾ ਦੇ ਨਾਲ-ਨਾਲ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਆਪਣੇ ਅਧਿਆਪਕਾਂ ਦਾ ਆਦਰ ਕਰੋ, ਅਨੁਸ਼ਾਸਨ ਵਿੱਚ ਰਹੋ ਅਤੇ ਆਪਣੀ ਜ਼ਿੰਦਗੀ ਨੂੰ ਸਕਾਰਾਤਮਕ ਰੱਖੋ। ਐਨਐਸਐਸ ਪ੍ਰੋਗਰਾਮ ਅਫਸਰ ਪ੍ਰੋ. ਪ੍ਰਦੀਪ ਕੁਮਾਰ ਅਤੇ ਡਾ: ਦੀਪਕ ਨੇ ਸਮੂਹ ਵਲੰਟੀਅਰਾਂ ਨੂੰ ਨਿਰਦੇਸ਼ ਦਿੱਤੇ। ਕਾਲਜ ਪ੍ਰਬੰਧਕੀ ਕਮੇਟੀ ਦੇ ਮੁਖੀ ਸ ਕੰਵਰਜੀਤ ਸਿੰਘ ਪ੍ਰਿੰਸ ਅਤੇ ਪਿ੍ੰਸੀਪਲ ਡਾ: ਗੁਰਿੰਦਰਾ ਸਿੰਘ ਨੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |ਇਸ ਮੌਕੇ ਪ੍ਰੋ. ਅੰਜੂ ਚੌਧਰੀ, ਪ੍ਰੋ. ਪ੍ਰੀਤੀ, ਨਰੇਸ਼ ਖਰਬ, ਨਰੇਸ਼ ਮਾਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top