ਮੱਘਰ ਮਹੀਨੇ ਹੀ ਸੰਗਰਾਂਦ ਦੇ ਦਿਹਾੜੇ ਤੇ ਸਕੂਲ ਦੇ ਬੱਚਿਆਂ ਨੂੰ ਗਰਮ ਜਰਸੀਆਂ ਦਿੱਤੀਆਂ ਗਈਆਂ

Spread the love
ਮੱਘਰ ਮਹੀਨੇ ਹੀ ਸੰਗਰਾਂਦ ਦੇ ਦਿਹਾੜੇ ਤੇ ਸਕੂਲ ਦੇ ਬੱਚਿਆਂ ਨੂੰ ਗਰਮ ਜਰਸੀਆਂ ਦਿੱਤੀਆਂ ਗਈਆਂ
ਕਰਨਾਲ 14 ਜਨਵਰੀ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਦੇ ਸ਼ੇਖੂਪੁਰਾ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਰੇਲਵੇ ਰੋਡ ਵਿਖੇ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਸਕੂਲ ਵਿੱਚ ਪੜ੍ਹਦੇ ਲੋੜਵੰਦ ਬੱਚਿਆਂ ਨੂੰ ਗਰਮ ਜਰਸੀਆਂ ਦਿੱਤੀਆਂ ਗਈਆਂ l ਇਸ ਬਾਰੇ ਵਧੇਰੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸਕੱਤਰ ਐਸ ਐਸ ਭਲਾ ਨੇ ਦੱਸਿਆ ਕਿ ਸ਼ੇਖੂਪੁਰਾ ਖਾਲਸਾ ਸਿਨੀਅਰ ਸਕੈਂਡਰੀ ਸਕੂਲ ਸਿੱਖ ਸਮਾਜ ਦੀ ਧਰੋਹਰ ਹੈ ਤੇ ਸਿੱਖ ਸਮਾਜ ਵੱਲੋਂ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਵਿਚ ਸਕੂਲ ਦੇ ਸੁਚੱਜੇ ਪ੍ਰਬੰਧ ਨੂੰ ਚਲਾਇਆ ਜਾ ਰਿਹਾ ਹੈ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੀ ਹਰ ਪੱਖੋ ਧਿਆਨ ਦਿੱਤਾ ਜਾਂਦਾ ਹੈ ਇਸ ਲਈ ਅੱਜ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਵਿਚ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਗਰਮ ਜਰਸੀਆਂ ਦਿੱਤੀਆਂ ਗਈਆਂ ਹਨ l ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਦੇ ਕੁਝ ਬੱਚੇ ਬਿਨਾਂ ਗਰਮ ਵਰਦੀ ਤੋਂ ਆ ਰਹੇ ਸਨ ਇਸ ਲਈ ਬੱਚਿਆਂ ਨੂੰ ਸਰਦੀ ਤੋਂ ਬਚਾਅ ਲਈ ਗਰਮ ਜਰਸੀਆਂ ਦਿੱਤੀਆਂ ਗਈਆਂ ਹਨ ਇਹਨਾ ਜਰਸੀਆਂ ਦੀ ਸੇਵਾ ਮਹਿੰਦਰ ਸਿੰਘ ਸਿੰਗਾਰੀ ਰਾਮਗੜ੍ਹੀਆ ਵੈਲਫੇਅਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਵੱਲੋਂ ਕੀਤੀ ਗਈ ਹੈ l ਉਨ੍ਹਾਂ ਨੇ ਕਿਹਾ ਅਸੀਂ ਸਕੂਲ ਦੇ ਸੁਚੱਜੇ ਪ੍ਰਬੰਧ ਚਲਾਉਣ ਲਈ ਹਰ ਸਿੱਖ ਸੰਸਥਾਵਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਦੇ ਹਾਂ ਸਿੱਖਾਂ ਦੇ ਸਹਿਯੋਗ ਨਾਲ ਹੀ ਸਿੱਖਾਂ ਦੀ ਸ਼ਾਨ ਰਿਹਾ ਸ਼ੇਖੂਪੁਰਾ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਆਪਣੀਆਂ ਲੀਹਾਂ ਤੇ ਚੱਲੇਗਾ ਅਤੇ ਆਪਣਾ ਪੁਰਾਣਾ ਰੁਤਬਾ ਕਾਇਮ ਕਰੇਗਾ l ਉਨ੍ਹਾਂ ਨੇ ਕਿਹਾ ਇਸ ਸਕੂਲ ਤੋ ਪੁਰਾਣੇ ਸਮੇਂ ਚ ਪੜ੍ਹੇ ਵਿਦਿਆਰਥੀ ਅੱਜ ਵੱਡੇ ਵੱਡੇ ਅਹੁਦਿਆਂ ਤੇ ਅਫਸਰ ਲੱਗੇ ਹੋਏ ਹਨ l ਹੁਣ ਜਦੋਂ ਤੋਂ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਨੇ ਸਕੂਲ ਦੀ ਸੇਵਾ ਲਈ ਹੈ ਅਤੇ ਨਵੀਂ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਹੈ ਸਕੂਲ ਦੁਬਾਰਾ ਬੁਲੰਦੀਆਂ ਵੱਲ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਿੱਛਲੇ ਇੱਕ ਸਾਲ ਤੋਂ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਨੇ ਸਕੂਲ ਵਿਚ ਤਕਰੀਬਨ 25 ਲੱਖ ਦਾ ਕੰਮ ਕਰਵਾਇਆ ਹੈ ਸਕੂਲ ਦੀ ਬਿਲਡਿੰਗ ਨੂੰ ਸੁਧਾਰਿਆ ਗਿਆ ਹੈ ਅਤੇ ਸਕੂਲ ਦੀ ਹਾਲਤ ਬੈਹਤਰ ਹੋਏ ਹਨ  ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵੀ ਵਧਣ ਲੱਗ ਪਈ ਹੈ ਆਉਣ ਵਾਲੇ ਸਮੇਂ ਵਿਚ ਸਕੂਲ ਵਿਚ ਬੱਚਿਆਂ ਦੀ ਗਿਣਤੀ  ਵਧਾਈ ਜਾਵੇਗੀ ਤੇ ਬੱਚਿਆਂ ਨੂੰ ਚੰਗੀ ਸਿਖਿਆ ਦੇਣ ਦੇ ਸੁਚੱਜੇ ਪ੍ਰਬੰਧ ਕੀਤੇ ਜਾਣਗੇ l ਅਸੀਂ ਸਿੱਖ ਸਮਾਜ ਨੂੰ ਅਪੀਲ ਕਰਦੇ ਹਾਂ ਕਿ ਇਸ ਸਕੂਲ ਨੂੰ ਬੁਲੰਦੀਆਂ ਤੇ ਲਿਜਾਣ ਲਈ ਹਰ ਤਰ੍ਹਾਂ ਨਾਲ  ਸਕੂਲ ਮੈਨੇਜਮੈਂਟ ਕਮੇਟੀ ਦਾ ਪੂਰਾ ਸਹਿਯੋਗ ਕੀਤਾ ਜਾਵੇ ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਲੋਹੜੀ ਦਾ ਤਿਉਹਾਰ  ਮਨਾਇਆ ਗਿਆ ਅਤੇ ਸਕੂਲ ਸਟਾਫ ਵੱਲੋਂ ਬੱਚਿਆਂ ਵਿੱਚ ਮੂੰਗਫਲੀ,ਰੇਵੜੀ ਗੱਚਕ ਅੱਤੇ ਗੁੜ ਵੰਡਿਆ ਗਿਆ l ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਕੂਲ ਸਟਾਫ ਵੱਲੋਂ ਸੁੱਖਾ ਸਿੰਘ ਕਾਰਸੇਵਾ ਵਾਲਿਆਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ  ਸੁਆਗਤ ਕੀਤਾ ਅਤੇ ਸਕੂਲ ਦੇ ਬੱਚਿਆਂ ਨੇ ਬਾਬਾ ਸੁੱਖਾ ਸਿੰਘ ਤੋਂ ਆਸ਼ੀਰਵਾਦ ਲਿਆ l ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਕੱਤਰ ਐਸ ਐਸ ਭੱਲਾ, ਸੀਨੀਅਰ ਮੈਂਬਰ, ਇੰਦਰਪਾਲ ਸਿੰਘ, ਹਰਜੀਤ ਸਿੰਘ (ਲਾਡੀ) ਭਾਜਪਾ ਨੇਤਾ ਦਰਸ਼ਨ ਸਿੰਘ ਸਹਿਗਲ, ਸਕੂਲ ਐਡਮਿਨੇਟਰ ਸਿਮਰਨਜੀਤ ਸਿੰਘ, ਪ੍ਰਿੰਸੀਪਲ ਹਰਮੀਤ ਕੌਰ ਅਤੇ ਹੋਰ ਸਕੂਲ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ

Leave a Comment

Your email address will not be published. Required fields are marked *

Scroll to Top