*ਹਰਿਆਣਾ ਦੀ ਨਵੀਂ ਕਮੇਟੀ ਲਈ ਵੱਡੀ ਚੁਣੌਤੀ ਪੇਸ਼ ਕਰ ਸਕਦਾ ਹੈ ਅੰਗਰੇਜ਼ ਪੰਨੂ ਦਾ ਗਰੁੱਪ*
ਕਰਨਾਲ 26 ਦਿਸੰਬਰ ( ਪਲਵਿੰਦਰ ਸਿੰਘ ਸੱਗੂ)
ਕਰਨਾਲ ਤੋਂ ਜੁਝਾਰੂ ਸਿੱਖ ਆਗੂ ਸਿੱਖ ਕੌਮ ਦੇ ਮੁੱਦੇ ਪੂਰੇ ਜੋਸ਼ ਨਾਲ ਚੁੱਕਣ ਵਾਲੇ ਨੌਜਵਾਨ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਹਰਿਆਣਾ ਦੀ ਨਵੀਂ ਬਣੀ ਕਮੇਟੀ ਜੋ ਕਿ ਭਾਜਪਾ ਸਮਰਥਿਤ ਹੈ ਨੂੰ ਵਡੀ ਚੁਣੌਤੀ ਪੇਸ਼ ਕਰ ਸਕਦੇ ਹਨ
ਗੌਰਤਲਬ ਹੈ ਕਿ ਅੰਗਰੇਜ਼ ਸਿੰਘ ਪੰਨੂ ਉਹ ਨੋਜਵਾਨ ਹੈ ਜਿਸਨੇ ਦਾਦੂਵਾਲ ਖਿਲਾਫ ਮੁਹਿੰਮ ਛੇੜ ਕੇ ਪੂਰੇ ਹਰਿਆਣਾ ਵਿਚ ਓਸ ਖਿਲਾਫ ਮੌਹਾਲ ਤਿਆਰ ਕੀਤਾ ਸੀ ਸੂਤਰਾਂ ਦਾ ਕਹਿਣਾ ਹੈ ਕਿ ਏਸੇ ਕਰਕੇ ਹਰਿਆਣਾ ਸਰਕਾਰ ਨੇ ਦਾਦੂਵਾਲ ਨੂੰ ਪ੍ਰਧਾਨਗੀ ਤੋਂ ਪਾਸੇ ਕੀਤਾ ਹੈ
ਅੰਗਰੇਜ਼ ਸਿੰਘ ਪੰਨੂ ਉਹ ਆਗੂ ਹੈ ਜਿਸ ਨਾਲ ਕਾਫੀ ਸਿੱਖ ਸੰਗਤ ਜੁੜੀ ਹੈ ਦਾਦੂਵਾਲ ਖਿਲਾਫ ਮੁਹਿੰਮ ਵਿੱਚ ਪੰਥਕ ਕਨਵੈਨਸ਼ਨ ਜੋ ਕਰਨਾਲ ਵਿਚ ਹੋਈ ਸੀ ਜਿਸ ਵਿਚ ਸੈਕੜਿਆ ਦੀ ਤਾਦਾਦ ਵਿੱਚ ਹਰਿਆਣਾ ਕਮੇਟੀ ਦੇ ਪੁਰਾਣੇ ਵਰਕਰ ਜੁੜੇ ਸਨ ਜੋ ਆਪਣੇ ਆਪ ਵਿੱਚ ਮਿਸਾਲ ਸੀ
ਹੁਣ ਹਰਿਆਣਾ ਸਰਕਾਰ ਨੇ ਨਵੇਂ ਮੈਂਬਰ ਪਾ ਕੇ ਨਵੀਂ ਕਮੇਟੀ ਬਣਾ ਦਿੱਤੀ ਹੈ ਜਿਸ ਵਿਚ ਤਕਰੀਬਨ ਸਾਰੇ ਉਹ ਮੈਂਬਰ ਪਾਏ ਹਨ ਜਿਨਾਂ ਕਦੇ ਹਰਿਆਣਾ ਦੀ ਵੱਖਰੀ ਕਮੇਟੀ ਲਈ ਕਦੀ ਆਵਾਜ਼ ਨਹੀਂ ਚੁੱਕੀ ਸਗੋਂ ਸ੍ਰੋਮਣੀ ਕਮੇਟੀ ਤੋਂ ਡਰਦੇ ਰਹੇ ਸਨ.
ਹਾਲੇ ਤੱਕ ਦੇ ਘਟਨਾਕ੍ਰਮ ਵਿੱਚ ਅੰਗਰੇਜ਼ ਸਿੰਘ ਪੰਨੂ ਦਾ ਸਾਰਾ ਗਰੁੱਪ ਚੁੱਪ ਹੈ ਏਹ ਚੁੱਪੀ ਬਹੁਤ ਕੁਝ ਬਿਆਨ ਕਰਦੀ ਹੈ ਪਰ ਏਹ ਚੁੱਪੀ ਮਹੰਤ ਕਰਮਜੀਤ ਸਿੰਘ ਵਾਸਤੇ ਵੀ ਬਹੁਤ ਵੱਡੀ ਚੁਣੌਤੀ ਦੇਵੇਗੀ