ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਹੱਕ ਸੱਚ ਇਨਸਾਫ ਲਈ ਜੂਝਣ ਦੀ ਮਿਲਦੀ ਹੈ ਪ੍ਰੇਰਨਾ – ਜਥੇਦਾਰ ਦਾਦੂਵਾਲ
ਹਰਿਆਣਾ 26 ਦਿਸੰਬਰ ( ਪਲਵਿੰਦਰ ਸਿੰਘ ਸੱਗੂ)
ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਜੀ ਅਤੇ ਸ਼ਹੀਦ ਸਿੰਘਾਂ ਨੇ ਜ਼ਬਰ ਜ਼ੁਲਮ ਦੇ ਖਿਲਾਫ਼ ਧਰਮ ਖਾਤਰ ਆਪਣੀ ਕੁਰਬਾਨੀ ਦਿੱਤੀ ਦਸ਼ਮੇਸ਼ ਪਿਤਾ ਮਾਤਾ ਗੁਜ਼ਰ ਕੌਰ ਅਤੇ ਸਾਹਿਬਜਾਦਿਆਂ ਸਿੰਘਾਂ ਸ਼ਹੀਦਾਂ ਦੀ ਕੁਰਬਾਨੀ ਤੋਂ ਧਰਮ ਹੱਕ ਸੱਚ ਇਨਸਾਫ ਲਈ ਜੂਝਣ ਦੀ ਸਾਨੂੰ ਪ੍ਰੇਰਨਾ ਮਿਲਦੀ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਪੰਥ ਪ੍ਰਸਿੱਧ ਸਿੱਖ ਪਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਨੂੰ ਸੰਬੋਧਨ ਹੁੰਦਿਆਂ ਕੀਤਾ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਅੱਜ ਸਿੱਖ ਸਮਾਜ ਵਿਚ ਦਾਜ ਦਹੇਜ ਭਰੂਣ ਹੱਤਿਆ ਵਰਗੀਆਂ ਸਮਾਜਿਕ ਕੁਰੀਤੀਆਂ ਨਸ਼ਿਆਂ ਦਾ ਵਰਤਾਰਾ ਅਤੇ ਪਤਿਤਪੁਣਾ ਬਹੁਤ ਵੱਡੀ ਪੱਧਰ ਤੇ ਫੈਲਿਆ ਹੋਇਆ ਹੈ ਜਿਸ ਨੂੰ ਰੋਕਣ ਲਈ ਪਿੰਡਾਂ ਸ਼ਹਿਰਾਂ ਵਿਚ ਗੁਰਬਾਣੀ ਗੁਰਇਤਿਹਾਸ ਦੁਆਰਾ ਧਰਮ ਪ੍ਰਚਾਰ ਜ਼ਰੂਰੀ ਹੈ ਕਿਉਂਕਿ ਹੱਕ ਸੱਚ ਇਨਸਾਫ ਲਈ ਬੁਰਾਈਆਂ ਵਿਰੁੱਧ ਜੂਝਣ ਦੀ ਪ੍ਰੇਰਨਾ ਵੀ ਸਾਨੂੰ ਗੁਰਬਾਣੀ ਅਤੇ ਇਤਿਹਾਸ ਤੋਂ ਹੀ ਪ੍ਰਾਪਤ ਹੁੰਦੀ ਹੈ ਇਸ ਲਈ ਧਰਮ ਪ੍ਰਚਾਰ ਜ਼ਰੂਰੀ ਹੈ ਅੱਜ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਦਿਨ ਉੱਪਰ ਉਨਾਂ ਨੂੰ ਸਿਜਦਾ ਕਰਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੂਰਕਸ਼ੇਤਰ ਜੋਂ ਗੁਰਦੁਆਰਾ ਐਕਟ 2014 ਅਨੁਸਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫਤਰ ਹੈ ਵਿਖੇ ਅਰਦਾਸ ਕਰਕੇ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਦੀ ਸ਼ੁਰੂਆਤ ਕੀਤੀ ਹੈ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਬੜੇ ਦੁੱਖ ਦੀ ਗੱਲ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇੱਕ ਮਹੰਤ ਨੂੰ ਬਣਾਇਆ ਗਿਆ ਹੈ ਜਿਸ ਨੇ ਨਰੈਣੂ ਮਹੰਤ ਦਾ ਵਾਰਿਸ ਹੋਂਣ ਦਾ ਸਬੂਤ ਪੇਸ਼ ਕੀਤਾ ਹੈ ਤੇ ਮਹੰਤ ਕਰਮਜੀਤ ਸਿੰਘ ਨੇ ਪਹਿਲੇ ਦਿਨ ਤੋਂ ਹੀ ਧਰਮ ਪ੍ਰਚਾਰ ਰੋਕਣਾ ਸ਼ੁਰੂ ਕਰ ਦਿੱਤਾ ਹੈ ਜਿਸ ਤਰ੍ਹਾਂ ਯਮਨਾਨਗਰ ਵਿਚ 26 ਅਤੇ 27 ਤਰੀਕ ਦੇ ਦੋ ਵੱਖ ਵੱਖ ਥਾਵਾਂ ਉਪਰ ਸਾਡੇ ਧਰਮ ਪ੍ਰਚਾਰ ਦੇ ਪ੍ਰੋਗਰਾਮ ਉਲੀਕੇ ਹੋਏ ਸਨ ਪੋਸਟਰ ਵੀ ਵੰਡੇ ਜਾ ਚੁੱਕੇ ਸਨ ਪੂਰੇ ਸ਼ਹਿਰ ਯਮੁਨਾਨਗਰ ਵਿਚ ਫਲੈਕਸ ਬੋਰਡ 4 ਦਿਨ ਪਹਿਲਾਂ ਲੱਗ ਚੁੱਕੇ ਸਨ ਪਰ ਮਹੰਤ ਕਰਮਜੀਤ ਸਿੰਘ ਨੇ ਆਪਣੇ ਚੇਲਿਆਂ ਦੇ ਰਾਹੀਂ ਪ੍ਰਬੰਧਕਾਂ ਨੂੰ ਧਮਕੀਆਂ ਦੇ ਕੇ ਧੱਕੇਸ਼ਾਹੀ ਧਰਮ ਪਰਚਾਰ ਸਮਾਗਮਾਂ ਨੂੰ ਰੱਦ ਕਰਵਾਇਆ ਹੈ ਅਤੇ ਮਹੰਤ ਕਰਮਜੀਤ ਸਿੰਘ ਧਮਕੀਆਂ ਦੇ ਰਿਹਾ ਹੈ ਕੇ ਹਰਿਆਣਾ ਸਰਕਾਰ ਮੇਰੇ ਨਾਲ ਹੈ ਮੈਂ ਪੂਰੇ ਹਰਿਆਣਾ ਵਿਚ ਦਾਦੂਵਾਲ ਨੂੰ ਕਿਸੇ ਪਿੰਡ ਸ਼ਹਿਰ ਪ੍ਰਚਾਰ ਨਹੀਂ ਕਰਨ ਦੇਵਾਂਗਾ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਮਹੰਤ ਦੀ ਧੱਕੇਸ਼ਾਹੀ ਦਾ ਜਵਾਬ ਸਿੱਖ ਸੰਗਤਾਂ ਦੇਣਗੀਆਂ ਅਤੇ ਧਰਮ ਪ੍ਰਚਾਰ ਚੜਦੀਕਲਾ ਨਾਲ ਕੀਤਾ ਜਾਵੇਗਾ ਅੱਜ ਦੀ ਮੀਟਿੰਗ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 5 ਨਵੇਂ ਅਤੇ 10 ਪੁਰਾਣੇ ਮੈਂਬਰ ਹਾਜ਼ਰ ਸਨ ਜਿਨਾਂ ਵਿੱਚ ਨਵ-ਨਿਯੁਕਤ ਮੈਂਬਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ,ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ,ਪ੍ਰਕਾਸ਼ ਸਿੰਘ ਸ਼ਾਹੂਵਾਲਾ ਸਿਰਸਾ,ਮਲਕੀਤ ਸਿੰਘ ਗੁਰਾਇਆ ਪਾਣੀਪਤ, ਤੇਜਿੰਦਰਪਾਲ ਸਿੰਘ ਨਾਰਨੌਲ ਮਹਿੰਦਰਗੜ ਅਤੇ ਪੁਰਾਣੇ ਮੈਂਬਰਾਂ ਵਿੱਚੋਂ ਮੀਤ ਪ੍ਰਧਾਨ ਸਵਰਨ ਸਿੰਘ ਰਤੀਆ ਫਤਿਹਾਬਾਦ,ਸਰਤਾਜ ਸਿੰਘ ਸੀਂਘੜਾ ਕਰਨਾਲ,ਬੀਬੀ ਬਲਜਿਦਰ ਕੌਰ ਖਾਲਸਾ ਕੈਂਥਲ,ਗੁਰਪਰਸਾਦ ਸਿੰਘ ਫਰੀਦਾਬਾਦ,ਗੁਰਪਾਲ ਸਿੰਘ ਗੋਰਾ ਐਲਨਾਬਾਦ ਸਿਰਸਾ, ਗੁਰਜੀਤ ਸਿੰਘ ਔਲਖ ਫਤਿਹਾਬਾਦ, ਜਗਤਾਰ ਸਿੰਘ ਤਾਰੀ ਕਾਲਾਂਵਾਲੀ,ਸੋਹਨ ਸਿੰਘ ਗਰੇਵਾਲ ਸਿਰਸਾ,ਚਰਨ ਸਿੰਘ ਪ੍ਰੇਮਪੁਰਾ ਪ੍ਰਧਾਨ ਐਨ ਆਰ ਆਈ ਵਿੰਗ ਯੂ ਐਸ ਏ,ਬਾਬਾ ਵਰਿੰਦਰ ਸਿੰਘ ਸਲਪਾਣੀ,ਉਮਰਾਓ ਸਿੰਘ ਛੀਨਾ,ਲਖਵਿੰਦਰ ਸਿੰਘ ਸਤਗੋਲੀ,ਗੁਰਦੇਵ ਸਿੰਘ ਮੱਲੀ,ਗੁਰਬੀਰ ਸਿੰਘ ਤਲਾਕੌਰ ਵੀ ਹਾਜ਼ਰ ਸਨ