ਭਾਜਪਾ ਦੇਸ ਨੂੰ ਵੰਡਦੇ ਰਾਹੂਲ ਦੇਸ਼ ਨੂੰ ਇਕਜੁੱਟ ਕਰਨ ਦੀ ਗੱਲ ਕਰਦੇ ਹਨ: ਲਹਿਰੀ ਸਿੰਘ
ਕਰਨਾਲ ‘ਚ ਭਾਰਤ ਜੋੜੋ ਯਾਤਰਾ ਦੇ ਸ਼ਾਨਦਾਰ ਸਵਾਗਤ ਲਈ ਮੰਗਲ ਕਾਲੋਨੀ ‘ਚ ਹੋਈ ਮੀਟਿੰਗ
ਕਰਨਾਲ, 24 ਦਸੰਬਰ (ਪਲਵਿੰਦਰ ਸਿੰਘ ਸੱਗੂ,)
ਹਰਿਆਣਾ ਵਿੱਚ ਆ ਰਹੀ ਭਾਰਤ ਜੋੜੋ ਯਾਤਰਾ ਦੇ ਦੂਜੇ ਪੜਾਅ ਤਹਿਤ ਅਗਲੇ ਮਹੀਨੇ 8 ਜਨਵਰੀ ਨੂੰ ਕਰਨਾਲ ਵਿੱਚ ਹੋਣ ਵਾਲੇ ਪ੍ਰਵਾਸ ਨੂੰ ਲੈ ਕੇ ਅੱਜ ਮੰਗਲ ਕਲੋਨੀ ਵਿੱਚ ਕਾਂਗਰਸੀ ਵਰਕਰਾਂ ਦੀ ਇੱਕ ਕਾਰਨਰ ਮੀਟਿੰਗ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਲਹਿਰੀ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇਸ਼ ਭਰ ਵਿੱਚ ਭਾਰਤ ਨੂੰ ਜੋੜਨ ਦਾ ਸੰਦੇਸ਼ ਦੇ ਰਹੇ ਹਨ। ਜਦਕਿ ਭਾਜਪਾ ਦੇਸ਼ ਨੂੰ ਤੋੜਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਂਗਰਸ ਹੈ, ਦੇਸ਼ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਕਨਵੀਨਰ ਤ੍ਰਿਲੋਚਨ ਸਿੰਘ ਨੇ ਕਿਹਾ ਕਿ 8 ਜਨਵਰੀ ਨੂੰ ਕਰਨਾਲ ਵਿੱਚ ਇਤਿਹਾਸ ਰਚਿਆ ਜਾਵੇਗਾ। ਭਾਰਤ ਜੋੜੋ ਯਾਤਰਾ ਦਾ ਕਰਨਾਲ ‘ਚ ਇਤਿਹਾਸਕ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨਾਲ ਮਿਲ ਕੇ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਦੀ ਲੋੜ ਹੈ।ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਸਾਨੂੰ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਯਾਤਰਾ ਦੇ ਸਵਾਗਤ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਸੋਮ ਦੱਤ ਸ਼ਰਮਾ, ਪ੍ਰੇਮ ਮਾਲਵਾਨੀਆ, ਰੋਹਿਤ ਜੋਸ਼ੀ, ਅਸ਼ੋਕ ਦੁਗਲ, ਬੀਰਵਾਲ ਤੰਵਰ, ਸੁਰਿੰਦਰ ਕਾਲ ਖਾਨ, ਜਗੀਰ ਸੈਣੀ, ਟਿੰਕੂ ਵਰਮਾ, ਤਰਜਨ ਪ੍ਰਧਾਨ, ਰਮੇਸ਼ ਜੋਗੀ, ਸੁਨੇਹਰਾ ਵਾਲਮੀਕੀ, ਰਾਜਪਾਲ ਤੰਵਰ ਆਦਿ ਹਾਜ਼ਰ ਸਨ।