ਖਾਲਸਾ ਕਾਲਜ ਨੇ ਇੰਟਰ ਜ਼ੋਨਲ ਯੁਵਾ ਮੇਲੇ ਵਿੱਚ 6 ਇਨਾਮ ਜਿੱਤੇ
ਕਰਨਾਲ 20 ਦਸੰਬਰ (ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਨੇ ਅੰਤਰ-ਜ਼ੋਨਲ ਯੁਵਾ ਮੇਲੇ ਵਿੱਚ ਕੁੱਲ 6 ਇਨਾਮ ਜਿੱਤ ਕੇ ਇੱਕ ਵਾਰ ਫਿਰ ਆਪਣਾ ਨਾਮ ਰੌਸ਼ਨ ਕੀਤਾ ਹੈ। ਕਾਲਜ ਪਹੁੰਚਣ ‘ਤੇ ਸਮੂਹ ਜੇਤੂ ਵਿਦਿਆਰਥੀਆਂ ਦਾ ਕਾਲਜ ਪ੍ਰਬੰਧਕੀ ਕਮੇਟੀ ਦੇ ਮੁਖੀ ਸ. ਕੰਵਰਜੀਤ ਸਿੰਘ ਪ੍ਰਿੰਸ ਨੇ ਸਵਾਗਤ ਕੀਤਾ ਅਤੇ ਸਾਰੇ ਬੱਚਿਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।ਪਿ੍ੰਸੀਪਲ ਡਾ: ਗੁਰਿੰਦਰਾ ਸਿੰਘ ਨੇ ਦੱਸਿਆ ਕਿ ਆਰ.ਕੇ.ਐਸ.ਡੀ ਕਾਲਜ ਕੈਥਲ ਵਿਖੇ ਕਰਵਾਏ ਗਏ ਅੰਤਰ ਜ਼ੋਨਲ ਯੁਵਕ ਮੇਲੇ ਵਿਚ ਲੋਕ ਗੀਤ ਜਨਰਲ, ਇੰਸਟਾਲੇਸ਼ਨ ਅਤੇ ਫੋਟੋਗ੍ਰਾਫੀ ਨੇ ਪਹਿਲਾ ਇਨਾਮ ਜਿੱਤਿਆ | ਜਦਕਿ ਪੱਛਮੀ ਗਰੁੱਪ ਗੀਤ ਵਿੱਚ ਦੂਜਾ ਅਤੇ ਹਰਿਆਣਵੀ ਪਾਪ ਗੀਤ ਅਤੇ ਹਿੰਦੀ ਗ਼ਜ਼ਲ ਵਿੱਚ ਤੀਜਾ ਇਨਾਮ ਜਿੱਤਿਆ। ਮਹਾਰਿਸ਼ੀ ਵਾਲਮੀਕਿ ਸੰਸਕ੍ਰਿਤ ਵਿਸ਼ਵਵਿਦਿਆਲਿਆ ਮੁੰਡੀ ਦੇ ਵਾਈਸ ਚਾਂਸਲਰ ਡਾ: ਰਮੇਸ਼ ਚੰਦਰ ਭਾਰਦਵਾਜ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ |ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਡਾ.ਬੀਰ ਸਿੰਘ ਨੇ ਦੱਸਿਆ ਕਿ ਜ਼ੋਨਲ ਯੁਵਕ ਮੇਲੇ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਰਿਕਾਰਡ 19 ਇਨਾਮ ਜਿੱਤੇ ਹਨ। ਜਦਕਿ ਇੰਟਰ ਜ਼ੋਨਲ ਵਿੱਚ 9 ਵਿਸ਼ਿਆਂ ਵਿੱਚ ਭਾਗ ਲਿਆ ਅਤੇ 6 ਵਿਸ਼ਿਆਂ ਵਿੱਚ ਇਨਾਮ ਜਿੱਤੇ। ਵਿਦਿਆਰਥੀਆਂ ਨੂੰ ਤਿਆਰ ਕਰਨ ਵਿੱਚ ਸੰਗੀਤ ਵਿਭਾਗ ਦੇ ਅਚਾਰੀਆ ਡਾ: ਕ੍ਰਿਸ਼ਨ ਅਰੋੜਾ, ਡਾ: ਦੇਵੀ ਭੂਸ਼ਨ, ਡਾ: ਦੀਪਕ, ਡਾ: ਬਲਜੀਤ ਕੌਰ, ਪ੍ਰੋ. ਅਮਰਜੀਤ, ਪ੍ਰੋ. ਪ੍ਰਿਤਪਾਲ, ਪ੍ਰੋ. ਮਨੀਸ਼, ਪ੍ਰੋ. ਜਤਿੰਦਰਾ ਅਤੇ ਪ੍ਰੋ. ਚੇਸ਼ਠਾ ਅਰੋੜਾ ਦਾ ਮੁੱਖ ਯੋਗਦਾਨ ਰਿਹਾ।