ਭਾਜਪਾ ਦੇ ਆਗੂ, ਨੀਤੀਆਂ ਅਤੇ ਇਰਾਦੇ ਹਮੇਸ਼ਾ ਕਿਸਾਨ ਵਿਰੋਧੀ ਰਹੇ ਹਨ: ਇੰਦਰਜੀਤ ਗੁਰਾਇਆ
ਕਾਂਗਰਸ ਪਾਰਟੀ 9 ਦਸੰਬਰ ਨੂੰ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕਰੇਗੀ
ਕਰਨਾਲ 4 ਦਸੰਬਰ, (ਪਲਵਿੰਦਰ ਸਿੰਘ ਸੱਗੂ)
ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਕਿਸਾਨ ਆਗੂ ਅਤੇ ਸੂਬਾ ਕਾਂਗਰਸ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਗੁਰਾਇਆ ਨੇ ਹਲਕਾ ਨੀਲੋਖੇੜੀ ਅਤੇ ਕਰਨਾਲ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਦਿਆਂ ਪਿੰਡ ਵਾਸੀਆਂ ਨੂੰ 9 ਦਸੰਬਰ ਨੂੰ ਦਿੱਲੀ ਵਿਖੇ ਹੋ ਰਹੇ ਕਿਸਾਨ ਧਰਨੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਬੀ.ਜੇ.ਪੀ. ਆਗੂ , ਬੀਜੇਪੀ ਦੇ ਨੇਤਾ ਅਤੇ ਉਨ੍ਹਾਂ ਦੀ ਨੀਅਤ ਹਮੇਸ਼ਾ ਕਿਸਾਨ-ਵਿਰੋਧੀ ਰਹੀ ਹੈ । ਇਹ ਤਿੰਨੋਂ ਹੀ ਹਮੇਸ਼ਾ ਕਿਸਾਨ ਵਿਰੋਧੀ ਰਹੇ ਹਨ ਭਾਜਪਾ ਪਾਰਟੀ ਯਾਨੀ ਜਨਸੰਘ ਦੇ ਸ਼ੁਰੂਆਤੀ ਦੌਰ ਤੋਂ ਹੀ ਵੱਡੇ ਸਰਮਾਏਦਾਰਾਂ ਦੀ ਸਰਪ੍ਰਸਤ ਮੰਨੀ ਜਾਂਦੀ ਰਹੀ ਹੈ, ਇਸ ਦੀ ਹਰ ਨੀਤੀ ਪੂੰਜੀਵਾਦ ਨੂੰ ਉਤਸ਼ਾਹਿਤ ਕਰਨ ਵਾਲੀ ਅਤੇ ਕਿਸਾਨ ਅਤੇ ਗਰੀਬ ਵਿਰੋਧੀ ਰਹੀ ਹੈ, ਜਦੋਂ ਵੀ ਭਾਜਪਾ ਸੱਤਾ ਵਿੱਚ ਆਈ ਹੈ, ਕਿਸਾਨ ਅਤੇ ਗਰੀਬ ਦਾ ਸਭ ਤੋਂ ਵੱਧ ਸ਼ੋਸ਼ਣ ਕੀਤਾ ਗਿਆ ਹੈ।
ਇੰਦਰਜੀਤ ਗੁਰਾਇਆ ਨੇ ਕਿਹਾ ਕਿ ਅਜੋਕੇ ਹਲਾਲ ਵਿੱਚ ਕਿਸਾਨ ਲਈ ਖੇਤੀ ਕਰਨੀ ਬਹੁਤ ਔਖੀ ਹੋ ਗਈ ਹੈ।ਪਾਰਲੀਮੈਂਟ ਦੇ ਸਰਦ ਰੁੱਤ ਇਜਲਾਸ ‘ਚ ਭਾਜਪਾ ਦੀਆਂ ਵਾਅਦਾ-ਖਿਲਾਫ਼ੀ ਅਤੇ ਕਿਸਾਨ ਵਿਰੋਧੀ ਅਤੇ ਗਰੀਬ ਵਿਰੋਧੀ ਨੀਤੀਆਂ ‘ਤੇ ਚਰਚਾ ਕਰਵਾਉਣ ਲਈ ਕਾਂਗਰਸ ਪਾਰਟੀ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ ਦੇ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨਗੀਆਂ। ਜਿਸ ਵਿੱਚ ਜ਼ਿਲ੍ਹਾ ਕਰਨਾਲ ਦੇ ਕਿਸਾਨ ਹਜ਼ਾਰਾਂ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨਗੇ।
ਇਸ ਮੌਕੇ ਕਿਸਾਨ ਆਗੂ ਰਾਜੇਸ਼ ਗੀਤਾਪੁਰ, ਧਰਮ ਸਿੰਘ, ਗੁਰਵਿੰਦਰ ਸਿੰਘ ਬੋਧਸ਼ਾਮ, ਹਰਕੀਰਤ ਸਿੰਘ ਗੁਰਾਇਆ ਵੀ ਹਾਜ਼ਰ ਸਨ।