ਦੇਸ਼ ਦੀ ਆਜ਼ਾਦੀ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਯੋਗਦਾਨ ਅਭੁੱਲ : ਤ੍ਰਿਲੋਚਨ ਸਿੰਘ
ਰਾਜਾ ਕਰਨ ਫਾਊਂਡੇਸ਼ਨ ਨੇ ਕਰਨਾਲ ਵਿੱਚ ਖੂਨਦਾਨ ਕੈਂਪ ਲਗਾਇਆ
ਕਰਨਾਲ 28 ਸਤੰਬਰ (ਪਲਵਿੰਦਰ ਸਿੰਘ ਸੱਗੂ)
ਹਰਿਆਣਾ ਸੁਬਾ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸ ਦੇ ਜ਼ਿਲ੍ਹਾ ਕਨਵੀਨਰ ਤ੍ਰਿਲੋਚਨ ਸਿੰਘ ਨੇ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਯੋਗਦਾਨ ਅਭੁੱਲ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਬਲੀਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜੇਕਰ ਸ਼ਹੀਦ ਭਗਤ ਸਿੰਘ ਨਾ ਹੁੰਦਾ ਤਾਂ ਦੇਸ਼ ਨੂੰ ਆਜ਼ਾਦੀ ਮਿਲਣੀ ਸੰਭਵ ਨਹੀਂ ਸੀ। ਉਹ ਅੱਜ ਚੰਦ ਸਰਾਏ ਵਿਖੇ ਦਾਨਵੀਰ ਰਾਜਾ ਕਰਨ ਫਾਊਂਡੇਸ਼ਨ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਬੋਲ ਰਹੇ ਸਨ। ਇਸ ਮੌਕੇ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਪ੍ਰਬੀਨ ਪੂਨੀਆ ਅਤੇ ਜ਼ਿਲ੍ਹਾ ਪ੍ਰਧਾਨ ਟਿੰਕੂ ਵਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ 175 ਯੂਨਿਟ ਖ਼ੂਨਦਾਨ ਕਰਨ ਦਾ ਹੈ। ਸ਼ੁਰੂ ਵਿੱਚ ਮਹਿਮਾਨਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਆਪਣੇ ਸ਼ਰਧਾਂਜਲੀਆਂ ਦਿੱਤੀਆਂ ।ਇਸ ਮੌਕੇ ਸਮਾਗਮ ਦੇ ਪ੍ਰਬੰਧਕ ਟਿੰਕੂ ਪ੍ਰਧਾਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਆਪਣੀ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਵਿੱਚ ਖੂਨਦਾਨੀਆਂ ਨੂੰ ਬੇਜ਼ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਪਿ੍ੰਸੀਪਲ ਰੋਹਿਤ ਜੋਸ਼ੀ ਚਮਨ ਲਾਲ, ਦਯਾ ਪ੍ਰਕਾਸ਼, ਹੈੱਡ ਤਰਜਨ, ਸੁਨੀਲ ਮਹਾਰਾਜ ਅਮਿਤ ਪ੍ਰਧਾਨ, ਅਸ਼ੋਕ ਦੁੱਗਲ, ਰਮੇਸ਼, ਸੋਮ ਦੱਤ ਸ਼ਰਮਾ, ਮਨੀਸ਼ ਪਾਂਡੇ, ਨਿਤਿਨ, ਪ੍ਰੇਮ ਮਾਲਵਾਨੀਆ ਆਦਿ ਹਾਜ਼ਰ ਸਨ |