ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਜਲਦ ਲਾਗੂ ਕਰੇ- ਤ੍ਰਿਲੋਚਨ ਸਿੰਘ  ਸਰਕਾਰ ਨੂੰ ਸਾਰੀਆਂ ਧਿਰਾਂ  ਨੂੰ ਨਾਲ ਲੈ ਕੇ ਸਰਬਸੰਮਤੀ ਵਾਲਾ ਰਾਹ ਕੱਢਣਾ ਚਾਹੀਦਾ ਹੈ। ਕਿਹਾ -ਸੂਬੇ ਦਾ ਸਿੱਖ ਭਾਈਚਾਰਾ ਸਾਬਕਾ ਮੁੱਖ ਮੰਤਰੀ ਹੁੱਡਾ ਜੀ ਦਾ ਹਮੇਸ਼ਾ ਰਿਣੀ ਰਹੇਗਾ।

Spread the love
ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਜਲਦ ਲਾਗੂ ਕਰੇ- ਤ੍ਰਿਲੋਚਨ ਸਿੰਘ
 ਸਰਕਾਰ ਨੂੰ ਸਾਰੀਆਂ ਧਿਰਾਂ  ਨੂੰ ਨਾਲ ਲੈ ਕੇ ਸਰਬਸੰਮਤੀ ਵਾਲਾ ਰਾਹ ਕੱਢਣਾ ਚਾਹੀਦਾ ਹੈ।
ਕਿਹਾ -ਸੂਬੇ ਦਾ ਸਿੱਖ ਭਾਈਚਾਰਾ ਸਾਬਕਾ ਮੁੱਖ ਮੰਤਰੀ ਹੁੱਡਾ ਜੀ ਦਾ ਹਮੇਸ਼ਾ ਰਿਣੀ ਰਹੇਗਾ।
ਕਰਨਾਲ 23 ਸਤੰਬਰ (ਪਲਵਿੰਦਰ ਸਿੰਘ ਸੱਗੂ)
 ਮੁੱਖ ਮੰਤਰੀ ਨੂੰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਜਲਦੀ ਲਾਗੂ ਕਰਨਾ ਚਾਹੀਦਾ ਹੈ।ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਵਿੱਚ ਸਿੱਖ ਸੰਗਤ ਨੂੰ ਇਨਸਾਫ਼ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਹਰਿਆਣਾ ਦਾ ਸਿੱਖ ਭਾਈਚਾਰਾ ਇਸ ਲਈ ਸਾਬਕਾ ਮੁੱਖ ਮੰਤਰੀ ਹੁੱਡਾ  ਦਾ ਹਮੇਸ਼ਾ ਧੰਨਵਾਦੀ ਰਹੇਗਾ। ਇਹ ਗੱਲ ਹਰਿਆਣਾ ਸੂਬੇ  ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤ੍ਰਿਲੋਚਨ ਸਿੰਘ ਨੇ ਕਹੀ। ਉਹ ਡੇਰਾ ਕਾਰਸੇਵਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਸਿੱਖ ਸੰਗਤ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਹੁੱਡਾ  ਨੇ ਜਿਸ ਤਰ੍ਹਾਂ ਹਰਿਆਣਾ ਦੀ  ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਕਾਨੂੰਨ ਬਣਾਇਆ ਸੀ, ਉਹ ਇੰਨਾ ਸਹੀ ਸੀ ਕਿ ਸੁਪਰੀਮ ਕੋਰਟ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੌਣ ਪ੍ਰਧਾਨ ਬਣੇ ਇਸ ਨਾਲ ਉਨ੍ਹਾਂ ਦਾ ਕੋਈ ਮਤਲਬ ਨਹੀਂ। ਸੂਬਾ ਸਰਕਾਰ ਨੂੰ ਇਸ ਫੈਸਲੇ ਦਾ ਅਧਿਐਨ ਕਰਕੇ ਜਲਦੀ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਸਬੰਧਤ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਸਾਰਿਆਂ ਦੀ ਸਹਿਮਤੀ ਨਾਲ ਇੱਕ ਸਾਂਝੀ ਰਾਏ ਬਣਾਉਣ ਦਾ ਰਾਹ ਲੱਭਿਆ ਜਾਵੇ।ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਪਰੀਮ ਕੋਰਟ ਵਿੱਚ ਮੁੜ ਵਿਚਾਰ ਪਟੀਸ਼ਨ ਦਾਇਰ ਕਰਨ ਦਾ ਅਧਿਕਾਰ ਹੈ। ਜੇਕਰ ਕਮੇਟੀ ਹਰਿਆਣਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਅਜਿਹਾ ਨਹੀਂ ਕਰਦੀ ਤਾਂ ਠੀਕ ਰਹੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਨੌਜਵਾਨਾਂ ਨੂੰ ਇਸ ਦਾ ਲਾਭ ਮਿਲੇਗਾ। ਸਿੱਖ ਗੁਰਦੁਆਰਿਆਂ ਦੀ ਹਾਲਤ ਸੁਧਰੇਗੀ।ਇਸ ਮੌਕੇ ਹਾਜ਼ਰ ਜਥੇਦਾਰਾਂ  ਮੁਖ਼ਤਿਆਰ ਸਿੰਘ, ਸੂਰਤ ਸਿੰਘ ਰਕਸਾਣਾ, ਜਤਿੰਦਰ ਸਿੰਘ ਗੋਵਿੰਦ ਗੜ੍ਹ, ਸੁਖਵਿੰਦਰ ਸਿੰਘ ਬੀੜ ਮਾਜਰਾ, ਮਨਿੰਦਰ ਸਿੰਘ ਸ਼ੈਂਟੀ, ਜਥੇਦਾਰ ਕਾਲਾ ਸਿੰਘ, ਸ: ਹੁਸ਼ਿਆਰ ਸਿੰਘ, ਕਰਮਪਾਲ ਸਿੰਘ, ਗੁਰਨਾਮ ਸਿੰਘ ਬਾਲੂ, ਜਰਨੈਲ ਸਿੰਘ ਬਹਿਲੋਲ ਪੁਰ, ਸ. ਐਸ., ਕੁਲਵੰਤ ਸਿੰਘ, ਸਾਹੇਵ ਸਿੰਘ, ਸੁਰਿੰਦਰ ਕਾਲ ਖਾਨ, ਸੁਨੇਹਰਾ ਵਾਲਮੀਕਿ ਅਤੇ ਸਿੱਖ ਸੰਗਤਾਂ ਸ਼ਾਮਲ ਸਨ।

Leave a Comment

Your email address will not be published. Required fields are marked *

Scroll to Top