ਹਰਿਆਣੇ ਦੀ ਸਿੱਖ ਸੰਗਤ ਨੂੰ ਵਧਾਈ ਅਤੇ ਬੋਲੇ-ਬੋਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ-ਐਡਵੋਕੇਟ ਅੰਗਰੇਜ਼ ਸਿੰਘ ਪੰਨੂ, ਗੁਰਦੀਪ ਸਿੰਘ ਰੰਬਾ
ਕਿਹਾ -ਕੰਵਲਜੀਤ ਸਿੰਘ ਅਜਨਾਲਾ ਅਤੇ ਭੁਪਿੰਦਰ ਸਿੰਘ ਅਸੰਧ ਫਸਲੀ ਬਟੇਰੇ
ਕਰਨਾਲ 22 ਸਤੰਬਰ (ਪਲਵਿੰਦਰ ਸਿੰਘ ਸੱਗੂ)
ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਿਹਨਤੀ ਅਤੇ ਜੁਝਾਰੂ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਮਾਨਵ ਸੇਵਾ ਸੰਘ ਕਰਨਾਲ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਨੌਜਵਾਨ ਸਿੱਖ ਆਗੂ ਅੰਗਰੇਜ਼ ਸਿੰਘ ਪੰਨੂ ਐਡਵੋਕੇਟ ਅਤੇ ਗੁਰਦੀਪ ਸਿੰਘ ਰੰਬਾ ਨੇ ਕੀਤੀ।ਮੀਟਿੰਗ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਪਰੀਮ ਕੋਰਟ ਸੰਵਿਧਾਨਕ ਅਤੇ ਕਾਨੂੰਨੀ ਹੱਕ ਦੇਣ ਲਈ ਵਧਾਈ ਦਿੱਤੀ ਗਈ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਐਡਵੋਕੇਟ ਅੰਗਰੇਜ ਸਿੰਘ ਪੰਨੂੰ ਅਤੇ ਗੁਰਦੀਪ ਸਿੰਘ ਰੰਬਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਕਰਨਾਲ ਜ਼ਿਲ੍ਹੇ ਦੇ ਉਹ ਵਫ਼ਾਦਾਰ ਵਰਕਰ ਆਏ ਹਨ ਜੋ ਪਿਛਲੇ 20-20 ਸਾਲਾਂ ਤੋਂ ਹਰਿਆਣਾ ਦੀ ਵੱਖਰੀ ਕਮੇਟੀ ਲਈ ਸੜਕਾਂ ’ਤੇ ਆ ਕੇ ਸੰਘਰਸ਼ ਕਰਦੇ ਰਹੇ ਹਨ ਅਤੇ ਜਿਨ੍ਹਾਂ ਦੀ ਮਿਹਨਤ ਅਤੇ ਤਿਆਗ ਕੇ ਸਾਡਾ ਸਿਰ ਝੁਕਦਾ ਹੈ ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀਂਹ ਮਹਿਰੂਮ ਬਾਪੂ ਹਰਬੰਸ ਸਿੰਘ ਡਾਚਰ, ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਆਦਿ ਨੇ ਰੱਖੀ ਸੀ ਅਤੇ ਅਸੀਂ ਇਨ੍ਹਾਂ ਆਗੂਆਂ ਦੀ ਕਮਾਨ ਹੇਠ ਸੜਕ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇਤਿਹਾਸਕ ਲੜਾਈ ਲੜੀ ਅਤੇ ਜਿੱਤ ਪ੍ਰਾਪਤ ਕੀਤੀ | ਗੁਰੂ ਸਾਹਿਬ ਦੀ ਕਿਰਪਾ ਨਾਲ ਜਿੱਤ ਹਾਸਲ ਕੀਤੀ
ਇਸ ਮੌਕੇ ਦਲਵਿੰਦਰ ਸਿੰਘ ਮੱਟੂ ਸਾਬਕਾ ਸਰਪੰਚ ਰੁਖਸਾਨਾ ਨੇ ਕਿਹਾ ਕਿ ਤਤਕਾਲੀ ਹੁੱਡਾ ਸਰਕਾਰ ਨੇ ਜੁਲਾਈ 2014 ਵਿੱਚ ਵਿਧਾਨ ਸਭਾ ਵਿੱਚ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਸਤਾਵ ਪਾਸ ਕੀਤਾ ਸੀ।ਜਿਸ ਨੂੰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। 20 ਸਤੰਬਰ 2022 ਨੂੰ ਸੁਪਰੀਮ ਕੋਰਟ ਨੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੀ ਚੁਣੌਤੀ ਨੂੰ ਰੱਦ ਕਰਦਿਆਂ ਹਰਿਆਣਾ ਦੇ ਸਿੱਖਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਹੱਕ ਦਿੱਤੇ। ਅਸੀਂ ਤਤਕਾਲੀ ਹੁੱਡਾ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਮੌਜੂਦਾ ਹਰਿਆਣਾ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਹਰਿਆਣੇ ਦੇ ਗੁਰਦੁਆਰਿਆਂ ਦੇ ਪ੍ਰਬੰਧ ਬਿਨਾਂ ਕਿਸੇ ਲੜਾਈ-ਝਗੜੇ ਤੋਂ ਹਰਿਆਣਾ ਵੀ ਕਮੇਟੀ ਨੂੰ ਦਿੱਤਾ ਜਾਵੇ ਇਸ ਮੌਕੇ ਤਿੰਨਾਂ ਆਗੂਆਂ ਨੇ ਸਰਬਸੰਮਤੀ ਨਾਲ ਕਿਹਾ ਕਿ ਹੁਣ ਹਰਿਆਣਾ ਕਮੇਟੀ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ, ਪਰ ਕੁਝ ਫ਼ਸਲੀ ਬਟੇਰ ਫਸਲ ਪੱਕਣ ਤੋਂ ਬਾਅਦ ਜਿਵੇਂ ਆ ਜਾਂਦੇ ਹਨ ਰਹਨੇ ਕੀ ਸੰਗਤ ਉਨ੍ਹਾਂ ਫਸਲੀ ਬਟੇਰਿਆਂ ਤੋਂ ਸੁਚੇਤ ਰਹੇ ਕਿਉਂਕਿ ਜੋ ਨਵਾਂ ਅਕਾਲੀ ਦਲ ਹਰਿਆਣਾ ਵਿੱਚ ਬਣਿਆ ਹੈ ਉਹ ਫਸਲੀ ਬਟੇਰਿਆਂ ਦੀ ਟੀਮ ਹੈ ਜਿੰਨਾ ਦਾ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਯੋਗਦਾਨ ਨਹੀਂ ਸਗੋਂ ਇਹ ਲੋਕ ਹਮੇਸ਼ਾ ਹੀ ਵੱਖਰੀ ਕਮੇਟੀ ਦਾ ਵਿਰੋਧ ਕਰਦੇ ਰਹੇ ਹਨ ਇਹਨਾਂ ਫਸਲੀ ਬਟੇਰਿਆਂ ਦਾ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਵਿਚ ਕੋਈ ਯੋਗਦਾਨ ਨਹੀਂ ਸੀ। ਇਸ ਦੇ ਉਲਟ ਭੁਪਿੰਦਰ ਸਿੰਘ ਅਸੰਧ, ਅਤੇ ਕੰਵਲਜੀਤ ਅਜਰਾਣਾ ਵਰਗੇ ਲੋਕ ਹਰਿਆਣਾ ਦੀਆਂ ਵੱਖਰੀਆਂ ਕਮੇਟੀਆਂ ਬਣਾਉਣ ਵਾਲੇ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰਵਾ ਦਿੰਦੇ ਰਹੇ ਹਨ ਹੁਣ ਇਹ ਇਹ ਲੋਕ ਕਿਸ ਮੂੰਹ ਨਾਲ ਹਰਿਆਣਾ ਦੀ ਵੱਖਰੀ ਕਮੇਟੀ ਦੀ ਵਧਾਈ ਦੇ ਰਹੇ ਹਨ ਇਸ ਮੌਕੇ ਸ. ਗੁਰਨਾਮ ਸਿੰਘ, ਬਾਬਾ ਲੱਖਾ ਸਿੰਘ ਕੀਲਾ, ਮਹਿੰਦਰ ਸਿੰਘ ਸ਼ਿਗੜੀ, ਅਮਰੀਕ ਸਿੰਘ, ਸ. ਗੁਰਸ਼ਰਨ ਸਿੰਘ, ਸ. ਗੁਰਦੀਪ ਸਿੰਘ ਸੰਧੂ, ਹਰਜੀਤ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ ਚੁੰਨੀ, ਅਮਨ ਸਿੰਘ ਅਮੂਪੁਰੀਆ, ਬਲਕਾਰ ਸਿੰਘ, ਬਾਬਾ ਦਇਆ ਸਿੰਘ, ਜਗਜੀਤ ਸਿੰਘ, ਮਹਿਤਾਬ ਸਿੰਘ ਅਤੇ ਨਵਦੀਪ ਸਿੰਘ ਆਦਿ ਮੁੱਖ ਤੌਰ ‘ਤੇ ਹਾਜ਼ਰ ਸਨ |