ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿਚ ਆਇਆ ਫੈਸਲਾ ਹਰਿਆਣਾ ਦੇ ਸਿੱਖਾਂ ਦੀ ਇਤਿਹਾਸਕ ਜਿੱਤ – ਜਥੇਦਾਰ ਭੁਪਿੰਦਰ ਸਿੰਘ ਅਸੰਧ
- ਬਾਦਲਾਂ ਨੇ ਹਰਿਆਣਾ ਦੇ ਸਿੱਖਾਂ ਨੂੰ ਗੁੰਮਰਾਹ ਕਰ ਕੇ ਹਮੇਸ਼ਾ ਆਪਣੇ ਨਿੱਜੀ ਸੁਆਰਥਾਂ ਲਈ ਵਰਤਿਆ
ਕਰਨਾਲ 20 ਸਤੰਬਰ ( ਪਲਵਿੰਦਰ ਸਿੰਘ ਸੱਗੂ)
ਅੱਜ ਸੁਪਰੀਮ ਕੋਰਟ ਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹਾ ਕਿ ਪਹਿਲਾਂ ਤੋਂ ਬਾਅਦ ਹਰਿਆਣਾ ਦੇ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਹਰਿਆਣਾ ਸਿੱਖਾਂ ਨੇ ਲੱਡੂ ਵੰਡ ਕੇ ਇਸ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅੱਜ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਵੱਲੋਂ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਪੱਤਰਕਾਰ ਵਾਰਤਾ ਕਰਦੇ ਹੋਏ ਜਥੇਦਾਰ ਭੁਪਿੰਦਰ ਸਿੰਘ ਅਸੰਧ, ਸਰਦਾਰ ਇੰਦਰ ਪਾਲ ਸਿੰਘ, ਅਤੇ ਕਮਲਜੀਤ ਸਿੰਘ ਅਜਨਾਲਾ ਵੱਲੋਂ ਪੱਤਰਕਾਰ ਵਾਧਾ ਕਰਦੇ ਹੋਏ ਕਿਹਾ ਕਿ ਅੱਜ ਇਤਿਹਾਸਿਕ ਫ਼ੈਸਲਾ ਹਰਿਆਣਾ ਸਿੱਖਾਂ ਦੇ ਹੱਕ ਵਿਚ ਆਇਆ ਹੈ ਹਰਿਆਣਾ ਸਿੱਖ ਹਮੇਸ਼ਾਂ ਬਾਦਲਾਂ ਨੇ ਆਪਣਾ ਗੁਲਾਮ ਬਣਾ ਕੇ ਰੱਖਿਆ ਹੈ ਅਤੇ ਬਾਦਲਾਂ ਨੇ ਹਮੇਸ਼ਾ ਹੀ ਹਰਿਆਣਾ ਦੇ ਸਿੱਖਾਂ ਨੂੰ ਆਪਣੇ ਨਿੱਜੀ ਹਿਤਾਂ ਲਈ ਵਰਤਿਆ ਹੈ ਕਦੇ ਵੀ ਬਾਦਲਾਂ ਨੇ ਹਰਿਆਣਾ ਦੇ ਸਿੱਖਾਂ ਦੀ ਕੋਈ ਸਾਰ ਨਹੀਂ ਲਈ ਅੱਜ ਹਰਿਆਣਾ ਦੇ ਸਿੱਖ ਇਕ ਤਰ੍ਹਾਂ ਨਾਲ ਬਾਦਲਾਂ ਤੋਂ ਆਜ਼ਾਦ ਹੋਏ ਹਨ ਉਨ੍ਹਾਂ ਨੇ ਕਿਹਾ ਜਥੇਦਾਰ ਟੌਹੜਾ ਵੱਲੋਂ ਸ਼ਾਹਬਾਦ ਵਿਖੇ ਮੀਰੀ-ਪੀਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਬਾਦਲਾਂ ਦੇ ਹੱਥ ਵਿੱਚ ਹੈ ਐਸਜੀਪੀਸੀ ਦਾ ਕਬਜ਼ਾ ਆਗਿਆ ਅਤੇ ਉਨ੍ਹਾਂ ਨੇ ਮੀਰੀ-ਪੀਰੀ ਮੈਡੀਕਲ ਕਾਲਜਾਂ ਕੰਮ ਅੱਧ ਵਿਚ ਹੀ ਲਟਕਾ ਦਿੱਤਾ ਅਤੇ ਉਲਟ ਜਾ ਕੇ ਆਪਣੇ ਨਿੱਜੀ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੁਣ ਵੱਖਰੀ ਕਮੇਟੀ ਬਣਦੀ ਹੈ ਅਸੀਂ ਸਰਕਾਰ ਤੋਂ ਅਪੀਲ ਕਰਾਂਗੇ ਕਿ ਇਸ ਟਰਸਤ ਨੂੰ ਵੀ ਭੰਗ ਕੀਤਾ ਜਾਏ ਤੇ ਮੀਰੀ-ਪੀਰੀ ਮੈਡੀਕਲ ਕਾਲਜ ਦਾ ਪੂਰਨ ਪ੍ਰਬੰਧ ਹਰਿਆਣਾ ਦੇ ਸਿੱਖਾਂ ਦੇ ਹੱਥ ਵਿੱਚ ਦਿੱਤਾ ਜਾਏ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਗੁਰਦੁਆਰਿਆਂ ਦਾ ਤਕਰੀਬਨ 400 ਕਰੋੜ ਰੁਪਇਆ ਹਰ ਸਾਲ ਐਸਜੀਪੀਸੀ ਕਮੇਟੀ ਲੈ ਕੇ ਚਲੀ ਜਾਂਦੀ ਹੈ ਪਰ ਹਰਿਆਣਾ ਦੇ ਸਿੱਖਾਂ ਦੀ ਭਲਾਈ ਤੇ ਇੱਕ ਰੁਪਈਆ ਖਰਚ ਨਹੀਂ ਕੀਤਾ ਜਾਂਦਾ ਹੁਣ ਵਖਰੀ ਕਮੇਟੀ ਬਣਨ ਤੋਂ ਬਾਅਦ ਹਰਿਆਣਾ ਦਾ ਪੈਸਾ ਹਰਿਆਣਾ ਦੇ ਵਿਚ ਹੀ ਲੱਗੇਗਾ ਅਤੇ ਹਰਿਆਣਾ ਵਿੱਚ ਸਿੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਜਲਦ ਹੀ ਹਰਿਆਣਾ ਦੇ ਸਿੱਖ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਵਿੱਚ ਲੈ ਲੈਣਗੇ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਹਰਿਆਣਾ ਦੀ ਸੰਗਤ ਜੋ ਫ਼ੈਸਲਾ ਕਰੇਗੀ ਉਸ ਨੂੰ ਪ੍ਰਵਾਨ ਕੀਤਾ ਜਾਏਗਾ ਇਸ ਮੌਕੇ ਮਜੂਦ ਸਾਰੇ ਮੈਂਬਰਾਂ ਨੇ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਵਿੱਚ ਸਹਿਯੋਗ ਕਰਨ ਵਾਲੇ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ ਅਤੇ ਵਕੀਲਾਂ ਸਾਹਿਬਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸੰਘਰਸ਼ ਵਿਚ ਹਿੱਸਾ ਲਿਆ ਉਨ੍ਹਾਂ ਦਾ ਵਿਆਹ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਇੰਦਰਪਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਰੋਜ਼ਾਨਾ ਸਪੋਕਸਮੈਨ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਵਿੱਚ ਰੋਜ਼ਾਨਾ ਸਪੋਕਸਮੈਨ ਨੇ ਅਹਿਮ ਭੂਮਿਕਾ ਨਿਭਾਈ ਹੈ ਅਸੀ ਰੋਜਾਨਾ ਸਪੋਕਸਮੈਨ ਦੀ ਮਨੇਜਮੈਂਟ ਕਮੇਟੀ ਅਤੇ ਰੋਜਾਨਾ ਸਪੋਕਸਮੈਨ ਦੇ ਪੱਤਰਕਾਰਾਂ ਦਾ ਅਦਾਰੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਸ ਮੌਕੇ ਕੰਵਲਜੀਤ ਸਿੰਘ ਅਜਨਾਲਾ ਭੁਪਿੰਦਰ ਸਿੰਘ ਅਸੰਧ ਪਿੰਦਰਪਾਲ ਸਿੰਘ, ਜਸਵਿੰਦਰ ਸਿੰਘ ਬਿੱਲਾ, ਅਮਰਜੀਤ ਸਿੰਘ ਸਰਪੰਚ , ਯੁਵਰਾਜ ਸਿੰਘ ਸਤਨਾਮ ਸਿੰਘ ਗੁਰਸੇਵਕ ਸਿੰਘ ਬਲਿਹਾਰ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ