ਮੌਕਾਪ੍ਰਸਤ ਲੋਕਾਂ ਦੇ ਅਲਵਿਦਾ ਕਹਿਣ ਵਿੱਚ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ-  ਬਲਕਾਰ ਸਿੰਘ ਅਸੰਦ ਕਿਹਾ: ਭੁਪਿੰਦਰ ਸਿੰਘ ਅਸੰਦ ਪਾਰਟੀ ਬਦਲ ਬਦਲ ਕੇ ਆਪਣਾ ਵਜੂਦ ਗੁਆ ਚੁੱਕੇ ਹਨ ਸ਼੍ਰੋਮਣੀ ਕਮੇਟੀ ਨੇ ਕਰਨਾਲ ਨੂੰ ਨਿਸਿੰਗ ਗਰਲਜ਼ ਕਾਲਜ ਅਤੇ ਮਿਊਜ਼ਿਕ ਅਕੈਡਮੀ ਦੇ ਰੂਪ ਵਿੱਚ ਤੋਹਫ਼ਾ ਦਿੱਤਾ ਹੈ

Spread the love
ਮੌਕਾਪ੍ਰਸਤ ਲੋਕਾਂ ਦੇ ਅਲਵਿਦਾ ਕਹਿਣ ਵਿੱਚ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ-  ਬਲਕਾਰ ਸਿੰਘ ਅਸੰਦ
ਕਿਹਾ: ਭੁਪਿੰਦਰ ਸਿੰਘ ਅਸੰਦ ਪਾਰਟੀ ਬਦਲ ਬਦਲ ਕੇ ਆਪਣਾ ਵਜੂਦ ਗੁਆ ਚੁੱਕੇ ਹਨ
ਸ਼੍ਰੋਮਣੀ ਕਮੇਟੀ ਨੇ ਕਰਨਾਲ ਨੂੰ ਨਿਸਿੰਗ ਗਰਲਜ਼ ਕਾਲਜ ਅਤੇ ਮਿਊਜ਼ਿਕ ਅਕੈਡਮੀ ਦੇ ਰੂਪ ਵਿੱਚ ਤੋਹਫ਼ਾ ਦਿੱਤਾ ਹੈ
ਕਰਨਾਲ, 23 ਅਗਸਤ( ਪਲਵਿੰਦਰ ਸਿੰਘ ਸੱਗੂ)
ਮੌਕਾਪ੍ਰਸਤ ਲੋਕਾਂ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਦੇਣ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਲੋਕ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਹਰਿਆਣਾ ਦਾ ਵੱਖਰਾ ਅਕਾਲੀ ਦਲ ਬਣਾਉਣ ਦਾ ਦਾਅਵਾ ਕਰ ਰਹੇ ਹਨ, ਇਨ੍ਹਾਂ ਦੀ ਕੋਈ ਹੋਂਦ ਨਹੀਂ ਹੈ। ਇੰਨਾ ਹੀ ਨਹੀਂ ਸੰਗਤਾਂ ਨੇ ਇਨ੍ਹਾਂ ਨੂੰ ਵੀ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਕਰਨਾਲ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਅਸੰਦ, ਸੁਖਵੰਤ ਸਿੰਘ ਨਿਸਿੰਘ, ਹਰਦੀਪ ਸਿੰਘ ਲਗਰ ਅਤੇ ਸੁਰਿੰਦਰ ਸਿੰਘ ਰਾਮਗੜ੍ਹੀਆ ਨੇ ਕੀਤਾ | ਇਨ੍ਹਾਂ ਸਾਰੇ ਅਕਾਲੀ ਦਲ ਆਗੂਆਂ ਨੇ ਦਾਅਵਾ ਕੀਤਾ ਕਿ ਐਸਜੀਪੀਸੀ ਮੈਂਬਰ ਭੁਪਿੰਦਰ ਸਿੰਘ ਨੇ ਅਸੰਦ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸੰਗਤ ਨਕਾਰ ਚੁੱਕੀ ਹੈ। ਕੁਝ ਕੁ ਵਿਅਕਤੀਆਂ ਨੂੰ ਛੱਡ ਕੇ ਕਰਨਾਲ ਦੀਆਂ ਸਾਰੀਆਂ ਗੁਰਦੁਆਰਾ ਸਭਾ ਸੁਸਾਇਟੀਆਂ ਅਤੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਹਨ। ਜੇਕਰ ਮੈਂਬਰ ਭੁਪਿੰਦਰ ਸਿੰਘ ਅਸੰਦ ਦੀ ਗੱਲ ਕਰੀਏ ਤਾਂ ਉਸ ਦਾ ਕੋਈ ਠੌਰ ਠਿਕਾਣਾ ਨਹੀਂ ਹੈ ! ਕਦੇ ਉਹ ਕਾਂਗਰਸ ਵਿਚ ਜਾਂਦੇ ਹਨ ਤੇ ਕਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ। ਇਸ ਤੋਂ ਇਲਾਵਾ ਜਦੋਂ ਕਿਸਾਨ ਦਿੱਲੀ ਬਾਰਡਰ ‘ਤੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਸਨ ਤਾਂ ਇਹ ਲੋਕ ਭਾਜਪਾ ਆਗੂਆਂ ਨਾਲ ਗੁਪਤ ਮੀਟਿੰਗਾਂ ਕਰਨ ‘ਚ ਲੱਗੇ ਹੋਏ ਸਨ।ਇਹੀ ਕਾਰਨ ਹੈ ਕਿ ਸੰਗਤਾਂ ਨੇ ਭੁਪਿੰਦਰ ਸਿੰਘ ਅਸੰਦ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।ਇੰਨਾ ਹੀ ਨਹੀਂ ਭੁਪਿੰਦਰ ਸਿੰਘ ਅਸੰਦ ਜੋ ਕਿ ਸ਼੍ਰੋਮਣੀ ਕਮੇਟੀ ਵਿੱਚ ਕਾਰਜਕਾਰਨੀ ਮੈਂਬਰ ਵੀ ਰਹੇ ਹਨ, ਆਪਣੇ ਕਾਰਜਕਾਲ ਦੌਰਾਨ ਹਰਿਆਣਾ ਲਈ ਕੋਈ ਕੰਮ ਨਹੀਂ ਕਰਵਾ ਸਕੇ। ਬਲਕਾਰ ਸਿੰਘ ਅਸੰਦ ਅਤੇ ਹੋਰ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਰਿਆਣਾ ਵਿੱਚ ਸੁਚਾਰੂ ਢੰਗ ਨਾਲ ਕੰਮ ਕਰ ਰਹੀ ਹੈ, ਜਿਸ ਦਾ ਪ੍ਰਤੱਖ ਸਬੂਤ ਪੰਜਾਬ ਤੋਂ ਬਾਅਦ ਹਰਿਆਣਾ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਹੈ। ਉਨ੍ਹਾਂ ਦੱਸਿਆ ਕਿ ਮੀਰੀ ਪੀਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਸ਼ਾਹਬਾਦ ਮਾਰਕੰਡਾ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਮਰੀਜ਼ਾਂ ਨੂੰ ਐੱਮ.ਆਰ.ਆਈ., ਡਾਇਲਸਿਸ, ਓ.ਪੀ.ਡੀ ਅਤੇ ਸੀ.ਟੀ ਸਕੈਨ ਦੀਆਂ ਸੁਵਿਧਾਵਾਂ ਸਸਤੇ ਖਰਚੇ ‘ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਰੀਬ ਇੱਕ ਸਾਲ ਬਾਅਦ ਮੈਡੀਕਲ ਕਾਲਜ ਵੀ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਕਰਨਾਲ ਦੀ ਸੰਗਤ ਲਈ 18 ਸਾਲ ਪਹਿਲਾਂ ਮਾਤਾ ਸੁੰਦਰੀ ਗਰਲਜ਼ ਕਾਲਜ ਨਿਸਿੰਗ ਸ਼ੁਰੂ ਕਰਕੇ ਲੜਕੀਆਂ ਨੂੰ ਚੰਗੀ ਸਿੱਖਿਆ ਦੀ ਸਹੂਲਤ ਦਿੱਤੀ ਸੀ। ਇੰਨਾ ਹੀ ਨਹੀਂ 18 ਸਾਲ ਪਹਿਲਾਂ ਗੁਰਮਤਿ ਸੰਗੀਤ ਅਕਾਦਮੀ ਸ਼ੇਖੂਪੁਰਾ ਮੰਚੂਰੀ ਦੀ ਸਥਾਪਨਾ ਕਰਕੇ ਸੰਗਤਾਂ ਨੂੰ ਗੁਰੂ ਘਰ ਦਾ ਤੋਹਫਾ ਵੀ ਦਿੱਤਾ ਸੀ।ਇਸ ਸੰਗੀਤ ਅਕੈਡਮੀ ਦੇ ਬੱਚੇ ਗੁਰਮਤਿ ਦੀ ਸਿੱਖਿਆ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਨਾਲ-ਨਾਲ ਦੇਸ਼-ਵਿਦੇਸ਼ ਵਿੱਚ ਸੇਵਾ ਕਰ ਰਹੇ ਹਨ। ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਅਤੇ ਹਰਿਆਣਾ ਦੇ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਸੂਬੇ ਦੇ ਸ਼ਿਗਲੀਘਰ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੀ ਸਕੂਲ ਫੀਸ ਦਿੱਤੀ ਜਾ ਰਹੀ ਹੈ।ਇੰਨਾ ਹੀ ਨਹੀਂ ਹਰਿਆਣਾ ਵਿੱਚ ਲੋੜਵੰਦ ਲੋਕਾਂ ਨੂੰ ਸੰਸਥਾ ਵੱਲੋਂ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਰਿਆਣੇ ਦੀ ਸੰਗਤ ਨੂੰ ਪਾਕਿਸਤਾਨ ਸਥਿਤ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਵੀਜ਼ਾ ਲਗਵਾਉਣ ਦਾ ਕੰਮ ਵੀ ਸੰਸਥਾ ਵੱਲੋਂ ਕੀਤਾ ਜਾਂਦਾ ਹੈ।  ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਲਈ ਵੀ ਸੰਸਥਾ ਵੱਲੋਂ ਵਿੱਤੀ ਸਹਾਇਤਾ ਕੀਤੀ ਜਾਂਦੀ ਹੈ। ਇੱਥੇ ਹੀ ਬੱਸ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਹਰਿਆਣੇ ਭਰ ਵਿੱਚ ਅੰਮ੍ਰਿਤ ਸੰਚਾਰ ਪ੍ਰੋਗਰਾਮ ਦੇ ਨਾਲ-ਨਾਲ ਗੁਰਮਤਿ ਸਮਾਗਮ ਵੀ ਕਰਵਾਏ ਜਾਂਦੇ ਹਨ।ਇਸ ਮੌਕੇ ਆਲ ਇੰਡੀਆ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਗੁਰਤੇਜ ਸਿੰਘ ਖਾਲਸਾ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਾਵੜੀ ਦੇ ਮੈਂਬਰ ਸੂਰਤ ਸਿੰਘ, ਜਰਨੈਲ ਸਿੰਘ ਭੈਣੀਖੁਰਦ, ਸਾਹਿਬ ਸਿੰਘ, ਮਨਜੀਤ ਸਿੰਘ, ਗੁਰਦੁਆਰਾ ਸਿੰਘ ਸਭਾ ਇੰਦਰੀ ਦੇ ਪ੍ਰਧਾਨ ਤਜਿੰਦਰਪਾਲ ਸਿੰਘ ਮਾਨ, ਜਥੇਦਾਰ ਅਮੀਰ ਸਿੰਘ ਪ੍ਰਧਾਨ ਘਰੋੜ , ਸ. ਗੁਰਵੰਤ ਸਿੰਘ ਬੰਸਾ, ਦਿਲੇਰ ਸਿੰਘ ਅੰਮੂਪੁਰ, ਕਾਲਾ ਸਿੰਘ ਕਰਨਾਲ, ਤਜਿੰਦਰ ਸਿੰਘ ਵੜੈਚ ਨਿਸਿੰਘ, ਹਰਭਜਨ ਸਿੰਘ ਮੱਲੀ, ਖਨੀਸ਼ਾਨ ਸਿੰਘ ਲਗਰ ਆਦਿ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top