ਸ਼੍ਰੋਮਣੀ ਅਕਾਲੀ ਦਲ ਅਸਲ ਵਿੱਚ ਹੁਣ ਬਣਿਆ ਬਾਦਲ ਪ੍ਰੀਵਾਰ ਪਾਰਟੀ – ਜਥੇਦਾਰ ਦਾਦੂਵਾਲ
ਕਰਨਾਲ 28 ਜੁਲਾਈ ( ਪਲਵਿੰਦਰ ਸਿੰਘ ਸੱਗੂ)
ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ ਗੁਰਬਾਣੀ ਨਿੱਤਨੇਮ ਸਾਦਾ ਸਿੱਖ ਲਿਬਾਸ ਸਾਢੇ ਤਿੰਨ ਫੁੱਟ ਦੀ ਕ੍ਰਿਪਾਨ ਸਿਧਾਂਤਕ ਜੀਵਨ ਤੇਜਸਵੀ ਚਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਦੀ ਪਹਿਚਾਣ ਰਿਹਾ ਹੈ ਦੁਸ਼ਮਨ ਤਾਕਤਾਂ ਵਲੋਂ ਜਦੋਂ ਵੀ ਪੰਥ ਤੇ ਕੋਈ ਹਮਲਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਮੋਹਰੀ ਰੋਲ ਅਦਾ ਕਰ ਕੇ ਮੋਰਚੇ ਜੇਲਾਂ ਮੁਕੱਦਮੇ ਤੇ ਜਾਨਾਂ ਵਾਰਨ ਦੀ ਪਰਵਾਹ ਨਹੀਂ ਕੀਤੀ ਕੁਰਬਾਨੀਆਂ ਦਾ ਲੰਮਾ ਇਤਿਹਾਸ ਸ੍ਰੌਮਣੀ ਅਕਾਲੀ ਦਲ ਦਾ ਸਰਮਾਇਆ ਹੈ ਪਰ ਹੁਣ ਚਾਪਲੂਸ਼ ਲੋਕਾਂ ਵਲੋਂ ਇਸ ਨੂੰ ਬਾਦਲ ਪ੍ਰੀਵਾਰ ਪਾਰਟੀ ਵਿਚ ਬਦਲ ਦਿੱਤਾ ਗਿਆ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਇੱਕ ਲਿਖਤੀ ਪ੍ਰੈੱਸ ਨੋਟ ਮੀਡੀਆ ਨੂੰ ਜਾਰੀ ਕਰਦਿਆਂ ਕੀਤਾ ਉਨਾਂ ਕਿਹਾ ਕੇ ਸਰਦਾਰ ਸੁਰਮੁਖ ਸਿੰਘ ਝਬਾਲ ਜਥੇਦਾਰ ਮੋਹਣ ਸਿੰਘ ਤੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸਿੱਖ ਆਗੂਆਂ ਦਾ ਨਾਂ ਲੈਂਦਿਆਂ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਪਰ ਜਦੋਂ ਵਾਰੀ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਆਉਂਦੀ ਹੈ ਤਾਂ ਫਿਰ ਹੈਰਾਨੀ ਹੁੰਦੀ ਹੈ ਕੇ ਆਖਿਰ ਕਿਸ ਤਰਾਂ ਅਜਿਹੇ ਲੋਕ ਐਸੀ ਕੁਰਬਾਨੀ ਵਾਲੀ ਪਾਰਟੀ ਤੇ ਕਾਬਜ਼ ਹੋਕੇ ਕੁਰਬਾਨੀਆਂ ਵਾਲੀ ਪਾਰਟੀ ਨੂੰ ਆਪਣੀ ਪਰਿਵਾਰਕ ਪਾਰਟੀ ਵਿਚ ਬਦਲ ਦਿੱਤਾ ਅਤੇ ਅਕਾਲੀ ਪਾਰਟੀ ਦਾ ਭੋਗ ਪਾਕੇ ਪ੍ਰੀਵਾਰਕ ਪਾਰਟੀ ਬਣਾ ਦਿੱਤੀ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਕੁਰਬਾਨੀ ਵਾਲੇ ਟਕਸਾਲੀ ਅਕਾਲੀ ਆਗੂ ਅੱਜ ਬਾਦਲ ਪਾਰਟੀ ਨੂੰ ਛੱਡ ਚੁੱਕੇ ਹਨ ਅਤੇ ਰਹਿੰਦੇ ਕੁਝ ਆਗੂ ਵੀ ਬਗ਼ਾਵਤੀ ਸੁਰਾਂ ਵਿੱਚ ਹਨ ਜੋ ਕਿਸੇ ਵੇਲੇ ਵੀ ਬਾਦਲ ਪ੍ਰੀਵਾਰ ਪਾਰਟੀ ਦਾ ਤਿਆਗ ਕਰਕੇ ਪੰਥਕ ਪਿੜ ਵਿੱਚ ਆ ਸਕਦੇ ਹਨ ਉਨਾਂ ਕਿਹਾ ਕੇ ਅਸਲ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜਗਾ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪ੍ਰੀਵਾਰ ਪਾਰਟੀ ਕਿਹਾ ਜਾ ਸਕਦਾ ਹੈ