ਆਮ ਆਦਮੀ ਪਾਰਟੀ ਨੇ ਸੀ.ਐਮ.ਸਿਟੀ ਵਿੱਚ ਗਰੀਬ ਲੋਕਾਂ ਦੇ ਘਰ ਢਾਹੇ ਜਾਣ ਵਿਰੋਧ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ
ਕਰਨਾਲ ਦੇ ਡੀ.ਸੀ. ਨੂੰ ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ
ਕਰਨਾਲ 12 ਜੁਲਾਈ (ਪਲਵਿੰਦਰ ਸਿੰਘ ਸੱਗੂ)
ਕਰਨਾਲ ‘ਚ ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਸੀਐੱਮ ਸਿਟੀ ‘ਚ ਗਰੀਬ ਲੋਕਾਂ ਦੇ ਘਰ ਢਾਹੇ ਜਾਣ ਦੇ ਮੁੱਦੇ ‘ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੂਬਾ ਉਪ ਪ੍ਰਧਾਨ ਪ੍ਰੋ. ਬੀ ਕੇ ਕੌਸ਼ਿਕ ਦੀ ਅਗਵਾਈ ਹੇਠ ਜੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਇਸ ਮੌਕੇ ਬਾਲ ਕ੍ਰਿਸ਼ਨ ਕੌਸ਼ਿਕ ਨੇ ਕਿਹਾ ਕਿ ਕਰਨਾਲ ਵਿੱਚ ਅਧਿਕਾਰੀ ਤਾਨਾਸ਼ਾਹ ਵਾਂਗ ਕੰਮ ਕਰ ਰਹੇ ਹਨ। ਆਮ ਆਦਮੀ ਪਾਰਟੀ ਅਜਿਹੇ ਅਫਸਰਾਂ ਖਿਲਾਫ ਮੋਰਚਾ ਖੋਲ੍ਹੇਗੀ। ਉਹਨਾਂ ਨੇ ਕਿਹਾ ਕਿ ਡੀਟੀਪੀ ਆਰਐਸ ਬਾਠ ਵੱਲੋਂ ਜੋ ਮਕਾਨ ਹਾਲ ਹੀ ਵਿੱਚ ਢਾਹੇ ਗਏ ਹਨ, ਉਹ ਗਰੀਬ ਵਿਅਕਤੀਆਂ ਵੱਲੋਂ ਜੀਵਨ ਦੀ ਪੂੰਜੀ ਲਗਾ ਕੇ ਬਣਾਏ ਗਏ ਹਨ। ਡੀਟੀਪੀ ਤਾਨਾਸ਼ਾਹ ਬਣ ਕੇ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਿਹਾ ਹੈ।ਮੁੱਖ ਮੰਤਰੀ ਨੂੰ ਠੋਸ ਕਦਮ ਚੁੱਕਦੇ ਹੋਏ ਇਸ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ। ਆਮ ਆਦਮੀ ਪਾਰਟੀ ਵੱਲੋਂ ਕਰਨਾਲ ਡੀਸੀ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪ ਕੇ ਇਹ ਮੰਗ ਕਰਦੀ ਹੈ ਕਿ ਪੀੜਤ ਪਰਿਵਾਰਾਂ ਨੂੰ ਘੱਟੋ-ਘੱਟ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਨਾਜਾਇਜ਼ ਕਲੋਨੀਆਂ ਕੱਟੀਆਂ ਜਾਂਦੀਆਂ ਹਨ। ਬਾਅਦ ਵਿੱਚ ਅਧਿਕਾਰੀ ਮੋਟੀ ਕਮਾਈ ਕਰਨ ਲਈ ਉਨ੍ਹਾਂ ਵਿੱਚ ਬਣੇ ਮਕਾਨਾਂ ਨੂੰ ਢਾਹੁਣ ਦਾ ਕੰਮ ਕਰਦੇ ਹਨ। ਆਮ ਆਦਮੀ ਪਾਰਟੀ ਅਜਿਹੇ ਅਧਿਕਾਰੀਆਂ ਅਤੇ ਭ੍ਰਿਸ਼ਟ ਨੇਤਾਵਾਂ ਪੋਲ ਖੋਲ੍ਹ ਦੇਵੇਗੀ ਅਤੇ ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਦੀ ਸਹਾਇਤਾ ਲਈ ਅੱਗੇ ਰਹੇਗੀ ! ਉਹਨਾਂ ਨੇ ਕਿਹਾ ਅਸੀਂ ਸਰਕਾਰ ਨੂੰ 15 ਦਿਨ ਦਾ ਅਲਟੀਮੇਟ ਦਿੱਤਾ ਹੈ 15 ਦਿਨਾਂ ਵਿੱਚ ਇਸ ਡੀ ਟੀ ਪੀ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਜਿਨ੍ਹਾਂ ਗਰੀਬਾਂ ਲੋਕਾਂ ਦੇ ਮਕਾਨ ਤੋੜੇ ਹਨ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਨਹੀਂ ਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਮਿੰਨੀ ਸਕੱਤਰੇਤ ਸਾਹਮਣੇ ਧਰਨਾ ਲਗਾ ਦੇਵੇਗੀ ਇਸ ਮੌਕੇ ਜ਼ਿਲ੍ਹਾ ਚੇਅਰਮੈਨ ਰਣਬੀਰ ਆਰੀਆ, ਕਰਨਾਲ ਵਿਧਾਨ ਸਭਾ ਦੇ ਪ੍ਰਧਾਨ ਸੰਜੀਵ ਮਹਿਤਾ, ਨੀਲੋਖੇੜੀ ਸੰਗਠਨ ਮੰਤਰੀ ਅਜੀਤ ਸਿੰਘ, ਕਰਨਾਲ ਸੰਗਠਨ ਮੰਤਰੀ ਹਰਜੀਤ ਸਿੰਘ ਸੰਧੂ( ਲਾਡੀ) ਮੀਤ ਪ੍ਰਧਾਨ ਬਿੰਦਰ ਮਾਨ, ਮੀਤ ਪ੍ਰਧਾਨ ਰਜਿੰਦਰਾ ਕਲਿਆਣ, ਸਕੱਤਰ ਮਮਤਾ ਰਾਣੀ, ਅਰਪਿਤ ਪੋਪਲੀ, ਭਗਤ ਰਾਮ, ਪ੍ਰਦੀਪ ਚੌਧਰੀ, ਡਾ. ਲਾਭ ਸਿੰਘ ਆਰੀਆ, ਸੁਸ਼ੀਲ ਗੋਇਲ, ਗੁਲਾਬ ਸਿੰਘ, ਮਾਸਟਰ ਅਮਰ ਸਿੰਘ, ਦਵਿੰਦਰ ਰੰਗਾ, ਪ੍ਰਵੀਨ ਪੂਨੀਆ, ਰਿਸ਼ਾ ਨੈਨ, ਗੁਰਵਿੰਦਰ ਕੌਰ, ਅਮਿਤ ਹਿੰਦੁਸਤਾਨੀ, ਈਸ਼ਮ ਸਿੰਘ, ਰਿਸ਼ਭ ਸਰਦਾਨਾ, ਮੋਹਨ ਰਾਜ, ਡਾ: ਰਾਜੇਸ਼ ਕੰਬੋਜ, ਵਿਨੋਦ ਕੁਮਾਰ ਅਤੇ ਤੇਜਿੰਦਰ ਸਿੰਘ ਆਦਿ ਹਾਜ਼ਰ ਸਨ | .