ਕਰਨਾਲ ਤੋਂ ਚੱਲਦੀਆਂ ਰੋਡਵੇਜ਼ ਦੀਆਂ ਬੱਸਾਂ ਵਿੱਚ ਕੰਡਕਟਰਾਂ ਵੱਲੋਂ ਨੀਲੋਖੇੜੀ ਦੀਆਂ ਸਵਾਰੀਆਂ ਨੂੰ ਨਹੀਂ ਚੜ੍ਹਨ ਦਿੱਤਾ ਜਾਂਦਾ  ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਪ੍ਰਾਈਵੇਟ ਪ੍ਰਾਈਵੇਟ ਬੱਸਾਂ ਵਿੱਚ ਸਫ਼ਰ ਕਰਨਾ ਪੈਂਦਾ ਹੈ

Spread the love
ਕਰਨਾਲ ਤੋਂ ਚੱਲਦੀਆਂ ਰੋਡਵੇਜ਼ ਦੀਆਂ ਬੱਸਾਂ ਵਿੱਚ ਕੰਡਕਟਰਾਂ ਵੱਲੋਂ ਨੀਲੋਖੇੜੀ ਦੀਆਂ ਸਵਾਰੀਆਂ ਨੂੰ ਨਹੀਂ ਚੜ੍ਹਨ ਦਿੱਤਾ ਜਾਂਦਾ
ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਪ੍ਰਾਈਵੇਟ ਪ੍ਰਾਈਵੇਟ ਬੱਸਾਂ ਵਿੱਚ ਸਫ਼ਰ ਕਰਨਾ ਪੈਂਦਾ ਹੈ
ਕਰਨਾਲ 12 ਜੁਲਾਈ (ਪਲਵਿੰਦਰ ਸਿੰਘ ਸੱਗੂ)
ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਜੋ ਹਰਿਆਣਾ ਸੂਬੇ ਦੇ ਕੋਨੇ-ਕੋਨੇ ਵਿਚ ਚਲਦੀਆਂ ਹਨ ਅਤੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਹੋਰ ਨਾਲ ਲੱਗਦੇ ਸੁਬਿਆ ਵਿਚ ਵੀ ਚਲਦੀਆਂ ਹਨ।ਇਸ ਦੇ ਬਾਵਜੂਦ ਹਰਿਆਣਾ ਰੋਡਵੇਜ਼ ਨੂੰ ਹਰ ਸਾਲ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ, ਜਿਸ ਦਾ ਮੁੱਖ ਕਾਰਨ ਇਹ ਹੈ ਕਿ ਬੱਸ ਦੇ ਕੰਡਕਟਰ ਅਤੇ ਡਰਾਈਵਰ ਸਵਾਰੀਆਂ ਨੂੰ ਬੱਸ ਵਿਚ ਚੜ੍ਹਨ ਹੀ ਨਹੀਂ ਦਿੰਦੇ, ਜਿਸ ਦੀ ਮਿਸਾਲ ਕੱਲ੍ਹ ਕਰਨਾਲ ਤੋਂ ਜੰਮੂ ਕਟੜਾ ਤੱਕ ਚੱਲਣ ਵਾਲੀ ਬੱਸ ‘ਚ ਬੈਠੀਆਂ ਨੀਲੋਖੇੜੀ ਦੀਆਂ ਸਵਾਰੀਆਂ ਨੂੰ ਕੰਡਕਟਰ ਇਹ ਕਹਿ ਕੇ ਥੱਲੇ ਉਤਾਰ ਦਿੱਤਾ ਕਿ  ਨੀਲੋਖੇੜੀ ‘ਚ ਸਟਾਪੇਜ ਨਹੀਂ ਹੈ ਨੀਲੋਖੇੜੀ ਦੀਆਂ ਸਵਾਰੀਆਂ ਬੱਸ ਤੋ ਥੱਲੇ ਉਤਰ ਜਾਣ ਜਿਸ ਕਾਰਨ ਸਵਾਰੀਆਂ ਨੂੰ ਕਾਫੀ ਪਸ਼ਾਨੀ ਦਾ ਸਾਹਮਣਾ ਕਰਨਾ ਪਿਆ|ਵਰਣਨਯੋਗ ਹੈ ਕਿ 12 ਜੁਲਾਈ 2022 ਨੂੰ ਕਰਨਾਲ ਰੋਡਵੇਜ਼ ਦੀ ਬੱਸ ਜੌ ਸਵੇਰੇ 8:40 ਵਜੇ ਕਰਨਾਲ ਤੋਂ ਜੰਮੂ ਕਟੜਾ ਲਈ ਚੱਲੀ ਸੀ, ਜਿਸ ਵਿਚ ਨੀਲੋਖੇੜੀ ਦੀਆਂ ਕਾਫੀ ਸਵਾਰੀਆਂ ਚੜ੍ਹ ਗਈਆਂ ਸਨ ਪਰ  ਬੱਸ ਦੇ ਕੰਡਕਟਰ ਅਤੇ ਡਰਾਈਵਰ ਨੇ ਆਪਣੀ ਮਰਜ਼ੀ ਨਾਲ ਸਵਾਰੀਆਂ ਨੇ ਕਿਹਾ ਕਿ ਨੀਲੋਖੇੜੀ ‘ਚ ਬੱਸ ਦਾ ਸਟਾਪੇਜ ਨਹੀਂ ਹੈ, ਇਸ ਲਈ ਮੈਂ ਨੀਲੋਖੇੜੀ ‘ਤੇ ਬੱਸ ਨਹੀਂ ਰੋਕਾਂਗਾ ਨੀਲੋਖੇੜੀ ਦੀਆਂ ਸਾਰੀਆਂ ਸਵਾਰੀਆਂ ਥੱਲੇ ਉਤਰ ਜਾਣ ਜਿਸ ‘ਤੇ ਸਵਾਰੀਆਂ ਨੇ ਵਿਰੋਧ ਕੀਤਾ ਤਾਂ ਕੰਡਕਟਰ ਨੇ ਜ਼ਬਰਦਸਤੀ ਸਵਾਰੀਆਂ ਨੂੰ ਹੇਠਾਂ ਉਤਾਰ ਦਿੱਤਾ ਅਤੇ ਕਿਹਾ ਮੈਂ ਨੀਲੋਖੇੜੀ ਦੀਆਂ ਸਵਾਰੀਆਂ ਬੱਸ ਵਿੱਚ ਹਰਗਿਜ਼ ਨਹੀਂ ਵੜਨ ਦਿਆਂਗਾ ਜਿਸ ਨੇ ਕੋਈ ਸ਼ਿਕਾਇਤ ਕਰਨੀ ਹੈ ਤਾਂ ਕਰ ਦੇਣਾ  ਸਵਾਰੀਆਂ ਨੇ ਬੱਸ ਦੇ ਡਰਾਈਵਰ ਨਾਲ ਗੱਲ ਕੀਤੀ ਤਾਂ ਉਸ ਨੇ ਵੀ ਕਿਹਾ ਕਿ ਬੱਸ ਨੀਲੋਖੇੜੀ ‘ਚ ਬੱਸ ਨਹੀਂ ਰੁਕੇਗੀ, ਜਿਸ ਕਾਰਨ ਸਵਾਰੀਆਂ ਕਾਫ਼ੀ ਪ੍ਰੇਸ਼ਾਨ ਹੋ ਗਈਆਂ  ਅਤੇ ਪ੍ਰਾਈਵੇਟ ਬੱਸ ਵੱਲ ਜਾਣਾ ਪਿਆ।ਜਦੋਂ ਅਸੀਂ ਕਰਨਾਲ ਰੋਡਵੇਜ਼ ਦੇ ਟਰੈਫਿਕ ਇੰਚਾਰਜ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨੀਲੋਖੇੜੀ ਵਿਖੇ ਬੱਸ ਦਾ ਸਟਾਪੇਜ ਹੈ, ਜਿਸ ‘ਤੇ ਕਰਨਾਲ ਦੇ ਜੀ.ਐਮ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ, ਜਿਸ ‘ਤੇ ਕਰਨਾਲ ਦੇ ਜੀ.ਐਮ. ਕੁਲਦੀਪ ‘ਤੇ ਭਰੋਸਾ ਕੀਤਾ ਕਿ ਅਸੀਂ ਕੰਡਕਟਰ ਅਤੇ ਡਰਾਈਵਰ  ਦੇ ਖਿਲਾਫ ਵਿਭਾਗੀ ਕਾਰਵਾਈ ਜ਼ਰੂਰ ਕਰਾਂਗੇ, ਭਵਿੱਖ ਵਿੱਚ ਤੁਹਾਨੂੰ ਅਜਿਹੀ ਸ਼ਿਕਾਇਤ ਨਹੀਂ ਮਿਲੇਗੀ, ਹੁਣ ਦੇਖਣਾ ਹੋਵੇਗਾ ਕਿ ਕਰਨਾਲ ਦੇ ਜੀ.ਐਮ ਕੰਡਕਟਰ ਅਤੇ ਡਰਾਈਵਰ ਦੇ ਖਿਲਾਫ ਕੀ ਕਾਰਵਾਈ ਕਰਦੇ ਹਨ, ਇਹ ਭਵਿੱਖ ਵਿੱਚ ਹੈ, ਪਰ ਕੰਡਕਟਰ ਅਤੇ ਡਰਾਈਵਰ ਵੱਲੋਂ ਕੀਤੀ ਜਾ ਰਹੀ ਮਨਮਰਜ਼ੀ ਕਾਰਨ ਹਰਿਆਣਾ ਰੋਡਵੇਜ਼ ਨੂੰ ਹਰ ਸਾਲ ਲੱਖਾਂ ਕਰੋੜਾਂ ਦਾ ਨੁਕਸਾਨ ਝੱਲਣਾ ਪੈਂਦਾ ਹੈ, ਜਿਸ ਦਾ ਇੱਕ ਮੁੱਖ ਕਾਰਨ ਬੱਸ ਦੇ ਕੰਡਕਟਰ ਅਤੇ ਡਰਾਈਵਰ ਵੱਲੋਂ ਸਵਾਰੀਆਂ ਨੂੰ ਬੱਸ ਵਿੱਚ ਚੜ੍ਹਨ ਤੋਂ ਰੋਕਣਾ ਅਤੇ  ਆਪਣੀ ਮਰਜ਼ੀ ਕਰਨਾ ਹੈ ਜਿਸ ਕਾਰਨ ਸਵਾਰੀਆਂ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ। ਅਤੇ ਸਵਾਰੀਆਂ ਵੱਲੋਂ  ਪ੍ਰਾਈਵੇਟ ਬੱਸਾਂ ਵੱਲ ਰੁੱਖ ਕਰਨਾ ਹੈ ਜਿਸ ਕਾਰਨ ਹਰਿਆਣਾ ਸਰਕਾਰ ਅਤੇ ਹਰਿਆਣਾ ਰੋਡਵੇਜ਼ ਨੂੰ ਸਲਾਨਾ ਲੱਖਾਂ-ਕਰੋੜਾਂ ਰੁਪਏ ਦਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ

Leave a Comment

Your email address will not be published. Required fields are marked *

Scroll to Top