ਵਿਦਿਆਰਥੀ ਸਖ਼ਤ ਮਿਹਨਤ ਕਰਕੇ ਆਪਣੇ ਟੀਚੇ ਪ੍ਰਾਪਤ ਕਰਣ ਡਾ: ਮਹਿੰਦਰ ਸਿੰਘ
ਕਰਨਾਲ 20 ਮਈ (ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਪਲੇਸਮੈਂਟ ਸੈੱਲ, ਲੋਕ ਪ੍ਰਸ਼ਾਸਨ ਵਿਭਾਗ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਇਕ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ। ਇਸ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਲੋਕ ਪ੍ਰਸ਼ਾਸਨ ਵਿਭਾਗ ਦੇ ਸਾਬਕਾ ਚੇਅਰਮੈਨ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਦਵਾਨ ਡਾ. ਮੁਹਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸਮੇਂ ਦੀ ਸਹੀ ਵਰਤੋਂ ਕਰਨ, ਸਕਾਰਾਤਮਕ ਬਣਨ, ਸਖ਼ਤ ਮਿਹਨਤ ਕਰਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਿਹਾ। ਅਸਫਲਤਾ ਤੋਂ ਨਾ ਡਰੋ ਅਤੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਦੁਬਾਰਾ ਕੋਸ਼ਿਸ਼ ਕਰੋ। ਡਾ: ਮਹਿੰਦਰ ਸਿੰਘ ਨੇ ਰਾਜ ਅਤੇ ਕੇਂਦਰ ਵਿੱਚ ਰੁਜ਼ਗਾਰ ਦੇ ਬਹੁਤ ਸਾਰੇ ਮੌਕਿਆਂ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਉਹ ਯੂਪੀਐਸਸੀ ਵਿੱਚ ਲੋਕ ਪ੍ਰਸ਼ਾਸਨ ਦੇ ਵਿਸ਼ੇ ਵਿੱਚ ਮਾਹਿਰ ਰਹੇ ਹਨ, ਜਿੱਥੇ ਗ੍ਰੈਜੂਏਸ਼ਨ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਭਾਰਤ ਦੀ ਸਰਵਉੱਚ ਸੇਵਾ ਵਿੱਚ ਜਾ ਕੇ ਅਧਿਕਾਰੀ ਦਾ ਅਹੁਦਾ ਹਾਸਲ ਕਰ ਸਕਦੇ ਹਨ। ਕਾਲਜ ਦੇ ਪਿ੍ੰਸੀਪਲ ਡਾ: ਗੁਰਿੰਦਰ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸਾਡੇ ਕਾਲਜ ਦੇ ਵਿਦਿਆਰਥੀ ਇੱਥੋਂ ਵਿੱਦਿਆ ਪ੍ਰਾਪਤ ਕਰਕੇ ਕਈ ਉੱਚ ਅਹੁਦਿਆਂ ‘ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ |ਲੋਕ ਪ੍ਰਸ਼ਾਸਨ ਵਿਭਾਗ ਦੇ ਮੁਖੀ ਪ੍ਰੋ. ਪ੍ਰਦੀਪ ਕੁਮਾਰ ਨੇ ਮੰਚ ਸੰਚਾਲਨ ਕੀਤਾ ਅਤੇ ਪ੍ਰੋ. ਅਜੈ ਨੇ ਉਸ ਦੀ ਮਦਦ ਕੀਤੀ। ਇਸ ਮੌਕੇ ਡਾ: ਰਾਮਪਾਲ, ਡਾ: ਬੀਰ ਸਿੰਘ, ਡਾ: ਦੀਪਕ, ਪ੍ਰੋ. ਅਨਿਲ ਕੁਮਾਰ ਸਿੰਘ, ਪ੍ਰੋ. ਅੰਜੂ ਚੌਧਰੀ, ਡਾ: ਕ੍ਰਿਸ਼ਨ ਅਰੋੜਾ, ਡਾ: ਵਿਨੀਤ ਗੋਇਲ, ਪ੍ਰੋ. ਪ੍ਰੀਤੀ, ਡਾ: ਜੁਝਾਰ ਸਿੰਘ, ਡਾ: ਬਲਜੀਤ ਕੌਰ, ਪ੍ਰੋ. ਜਤਿੰਦਰ ਪਾਲ, ਪ੍ਰੋ. ਪ੍ਰਿਤਪਾਲ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।