ਹਰਿਆਣਾ ਕਮੇਟੀ ਵੱਲੋਂ ਪਿਛਲੇ ਸਾਲ ਨਾਲੋਂ 25 ਫੀਸਦੀ ਵਾਧੇ ਦਾ ਬਜ਼ਟ ਕੀਤਾ ਪਾਸ – ਸਕੱਤਰ
ਹਰਿਆਣਾ 30 ਅਪ੍ਰੈਲ ( ਪਲਵਿੰਦਰ ਸਿੰਘ ਸੱਗੂ)
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜਕਾਰਨੀ ਦੀ ਸਲਾਨਾ ਬਜ਼ਟ ਉੱਪਰ ਇੱਕ ਜਰੂਰੀ ਮੀਟਿੰਗ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਚੀਕਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿਚ ਸਾਲ 2021 -22 ਖਰਚੇ ਅਤੇ 2022 -23 ਦਾ ਅਨੁਮਾਨਿਤ ਬਜ਼ਟ ਪਾਸ ਕੀਤਾ ਗਿਆ ਬਜ਼ਟ ਪਾਸ ਕਰਨ ਸਮੇਂ ਸ.ਕਰਨੈਲ ਸਿੰਘ ਨਿੰਮਨਾਬਾਦ ਸੀਨੀਅਰ ਮੀਤ ਪ੍ਰਧਾਨ , ਸ. ਸਵਰਨ ਸਿੰਘ ਰਤੀਆ ਮੀਤ ਪ੍ਰਧਾਨ, ਸ. ਜਸਬੀਰ ਸਿੰਘ ਭਾਟੀ ਜਨਰਲ ਸਕੱਤਰ,ਐਡਵੋਕੇਟ ਚੰਨਦੀਪ ਸਿੰਘ ਰੋਹਤਕ ਮੀਤ ਸਕੱਤਰ,ਸ. ਅਮਰਿੰਦਰ ਸਿੰਘ ਅਰੋੜਾ ਕਰਨਾਲ, ਸ. ਸਤਪਾਲ ਸਿੰਘ ਰਾਮਗੜੀਆ ਪਿਹੋਵਾ,ਸ. ਗੁਰਚਰਨ ਸਿੰਘ ਚੀਂਮੋ, ਸ. ਹਰਭਜਨ ਸਿੰਘ ਰਠੌੜ ਰੋਹਤਕ, ਸ. ਸਰਤਾਜ਼ ਸਿੰਘ ਸੀਂਘੜਾ, ਸ.ਨਿਰਵੈਰ ਸਿੰਘ ਆਂਟਾ ਸਾਰੇ ਅੰਤ੍ਰਿਗ ਮੈਂਬਰ ਹਾਜ਼ਰ ਸਨ ਜਨਰਲ ਸਕੱਤਰ ਜਸਬੀਰ ਸਿੰਘ ਭਾਟੀ ਵੱਲੋਂ ਬਜ਼ਟ ਪੇਸ਼ ਕੀਤਾ ਗਿਆ ਜਿਸ ਉੱਪਰ ਸਾਰੇ ਮੈਂਬਰ ਸਹਿਬਾਨਾਂ ਨੇ ਵਿਚਾਰ ਚਰਚਾ ਕੀਤੀ ਅਤੇ ਸਰਬਸੰਮਤੀ ਨਾਲ ਪਿਛਲੇ ਸਾਲ ਨਾਲੋਂ 25 ਫੀਸਦੀ ਵਾਧੇ ਦਾ ਬਜ਼ਟ ਪਾਸ ਕੀਤਾ ਗਿਆ ਹਰਿਆਣਾ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਕਮੇਟੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਵੱਲੋਂ ਜਦੋਂ ਤੋਂ ਹਰਿਆਣਾ ਕਮੇਟੀ ਦੀ ਸੇਵਾ ਸੰਭਾਲੀ ਗਈ ਹੈ ਗੁਰਦੁਆਰਿਆਂ ਦੇ ਪ੍ਰਬੰਧਾਂ ਵਿੱਚ ਸੁਚੱਜਾ ਸੁਧਾਰ ਹੋਇਆ ਹੈ ਜਥੇਦਾਰ ਦਾਦੂਵਾਲ ਜੀ ਨੇ ਸਾਥੀ ਮੈਂਬਰਾਂ ਦੇ ਸਹਿਯੋਗ ਨਾਲ ਸਲਾਘਾਯੋਗ ਕੰਮ ਕੀਤਾ ਹੈ ਜਥੇਦਾਰ ਦਾਦੂਵਾਲ ਜੀ ਦੀ ਟੀਮ ਦੇ ਅਣਥੱਕ ਮਿਹਨਤ ਕਰਨ ਨਾਲ ਗੁਰੂਘਰ ਦੇ ਪੈਸੇ ਦੀ ਦੁਰਵਰਤੋਂ ਬੰਦ ਹੋਈ ਹੈ ਪਹਿਲੇ ਸਮੇਂ ਹੋਈ ਘਪਲੇਬਾਜ਼ੀ ਦਾ ਪੈਸਾ ਮੁੜ ਗੁਰੂ ਕੀ ਗੋਲਕ ਵਿੱਚ ਭਰਵਾਇਆ ਗਿਆ ਹੈ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਗਈ ਹੈ ਹਰਿਆਣਾ ਕਮੇਟੀ ਅਧੀਨ ਗੁਰਦੁਆਰਿਆਂ ਵਿਚ ਗੁਰਮਤਿ ਸਮਾਗਮ ਧਰਮ ਪ੍ਰਚਾਰ ਵਿੱਚ ਵਾਧਾ ਹੋਇਆ ਹੈ ਜਿਸ ਨਾਲ ਹਰਿਆਣੇ ਦੀਆਂ ਸੰਗਤਾਂ ਦਾ ਪਿਆਰ ਤੇ ਭਰੋਸਾ ਵੀ ਵਧਿਆ ਹੈ ਤੇ ਹਰੇਕ ਗੁਰਦੁਆਰੇ ਚ ਲੱਖਾਂ ਰੁਪਏ ਦੀ ਭੇਟਾ ਵਿਚ ਵਾਧਾ ਹੋਇਆ ਹੈ ਸਕੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾ ਕਾਲ ਵਿਚ 5 ਅਰਬ ਦੇ ਕਰੀਬ ਬਜਟ ਘਟਾ ਕੇ ਪੇਸ਼ ਕੀਤਾ ਗਿਆ ਹੈ ਪਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਦਾਦੂਵਾਲ ਜੀ ਦੇ ਸੁਚੱਜ਼ੇ ਪ੍ਰਬੰਧਾ ਸਦਕਾ ਕੋਰੋਨਾ ਕਾਲ ਦੇ ਬਾਵਜੂਦ ਗੁਰੂ ਕੀ ਗੋਲਕ ਵਿੱਚ ਲੱਖਾਂ ਰੁਪਏ ਦਾ ਵਾਧਾ ਕਰਕੇ ਬਜਟ ਪਾਸ ਕੀਤਾ ਗਿਆ ਹੈ