ਹਰਿਆਣਾ ਕਮੇਟੀ ਨੇ ਗੁਰਦੁਆਰਾ ਝੀਵਰਹੇੜੀ ਦੀ ਕਾਰ ਸੇਵਾ ਲਈ ਬਾਬਾ ਦਿਲਬਾਗ ਸਿੰਘ ਨੂੰ ਪੰਜ ਲੱਖ ਦਾ ਚੈੱਕ ਸੌਂਪਿਆ
ਹਰਿਆਣਾ 3 ਫਰਵਰੀ ( ਪਲਵਿੰਦਰ ਸਿੰਘ ਸੱਗੂ)
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਚਲਦੇ ਪਾਵਨ ਅਸਥਾਨ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਨੌਵੀਂ ਝੀਵਰਹੇੜੀ ਯਮੁਨਾਨਗਰ ਵਿਖੇ ਮੱਸਿਆ ਦੇ ਦਿਹਾੜੇ ਤੇ ਗੁਰਮਤਿ ਸਮਾਗਮ ਕੀਤਾ ਗਿਆ ਅਤੇ ਅੰਤ੍ਰਿੰਗ ਕਮੇਟੀ ਦੀ ਮਹੀਨਾਵਾਰ ਮੀਟਿੰਗ ਕਰਕੇ ਕਈ ਅਹਿਮ ਫੈਸਲੇ ਵੀ ਲਏ ਗਏ ਹਰਿਆਣਾ ਕਮੇਟੀ ਮੈਂਬਰ ਸ. ਨਿਰਵੈਰ ਸਿੰਘ ਆਟਾਂ ਦੇ ਪ੍ਰੀਵਾਰ ਵਲੋਂ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਚੰਗਿਆਈਆਂ ਦੇ ਰਸਤੇ ਤੇ ਚੱਲਣ ਦੀ ਪ੍ਰੇਰਨਾ ਕੀਤੀ ਉਨ੍ਹਾਂ ਕਿਹਾ ਕੇ ਸੰਸਾਰ ਵਿੱਚ ਕੀਤੇ ਚੰਗੇ ਕਰਮ ਮਨੁੱਖ ਦਾ ਸਾਥ ਦਿੰਦੇ ਹਨ ਜਦੋਂ ਕੇ ਮਾੜੇ ਕਰਮ ਪਰਮਾਰਥ ਦੇ ਰਸਤੇ ਦੀਆਂ ਰੁਕਾਵਟਾਂ ਬਣਦੇ ਹਨ ਇਸ ਲਈ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਜਿਸ ਨਾਲ ਸਾਡਾ ਮਨੁੱਖਾ ਜੀਵਨ ਸਫਲਾ ਹੋ ਸਕੇ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਿਆਂ ਦੇ ਪ੍ਰਬੰਧਾਂ ਦੇ ਸੁਧਾਰ ਲਈ ਯਤਨ ਜਾਰੀ ਹਨ ਧਰਮ ਪ੍ਰਚਾਰ ਦੇ ਨਾਲ ਨਾਲ ਚੱਲ ਰਹੀਆਂ ਕਾਰ ਸੇਵਾਵਾਂ ਦੇ ਵਿੱਚ ਵੀ ਹਰ ਤਰ੍ਹਾਂ ਦਾ ਸਹਿਯੋਗ ਹਰਿਆਣਾ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਇਸ ਸਮੇਂ ਗੁਰਦੁਆਰਾ ਥੜਾ ਸਾਹਿਬ ਝੀਵਰਹੇੜੀ ਇਮਾਰਤਾਂ ਦੀ ਕਾਰ ਸੇਵਾ ਕਰਵਾ ਰਹੇ ਬਾਬਾ ਦਿਲਬਾਗ ਸਿੰਘ ਨੂੰ ਪੰਜ ਲੱਖ ਰੁਪਏ ਦਾ ਚੈੱਕ ਵੀ ਹਰਿਆਣਾ ਕਮੇਟੀ ਵੱਲੋਂ ਭੇਂਟ ਕੀਤਾ ਗਿਆ ਸਮਾਗਮ ਵਿਚ ਹਰਿਆਣਾ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਬੀਬੀ ਬਲਜਿੰਦਰ ਕੌਰ ਖਾਲਸਾ ਬੀਬੀ ਅੰਮ੍ਰਿਤ ਕੌਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਜਥੇ ਵੱਲੋਂ ਅਤੇ ਰਾਗੀ ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਜਥਾ ਗੁਰਦੁਆਰਾ ਦਾਦੂ ਸਾਹਿਬ ਨੇ ਵੀ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋਡ਼ਿਆ ਸਮਾਗਮ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ. ਕਰਨੈਲ ਸਿੰਘ ਨਿੰਮਨਾਬਾਦ ਸੀਨੀਅਰ ਮੀਤ ਪ੍ਰਧਾਨ, ਸ. ਸਵਰਨ ਸਿੰਘ ਰਤੀਆ ਮੀਤ ਪ੍ਰਧਾਨ, ਸ. ਜਸਵੀਰ ਸਿੰਘ ਭਾਟੀ ਜਨਰਲ ਸਕੱਤਰ,ਸ. ਅਮਰਿੰਦਰ ਸਿੰਘ ਅਰੋਡ਼ਾ ਅੰਤ੍ਰਿੰਗ ਮੈਂਬਰ,ਸ. ਗੁਰਚਰਨ ਸਿੰਘ ਚੀਮੋਂ ਅੰਤ੍ਰਿੰਗ ਮੈਂਬਰ. ਸ. ਸਤਪਾਲ ਸਿੰਘ ਰਾਮਗਡ਼੍ਹੀਆ ਅੰਤ੍ਰਿੰਗ ਮੈਂਬਰ, ਸ. ਸਰਤਾਜ ਸਿੰਘ ਸੀਂਘੜਾ ਅੰਤ੍ਰਿੰਗ ਮੈਂਬਰ, ਸ. ਚਰਨ ਸਿੰਘ ਪ੍ਰੇਮਪੁਰਾ ਪ੍ਰਧਾਨ NRI ਵਿੰਗ USA, ਮੈਂਬਰ ਨਿਰਵੈਰ ਸਿੰਘ ਆਂਟਾ,ਮੈਂਬਰ ਗੁਰਪ੍ਰਸਾਦ ਸਿੰਘ ਫ਼ਰੀਦਾਬਾਦ,ਮੈਂਬਰ ਪਲਵਿੰਦਰ ਸਿੰਘ ਬੋੜਸ਼ਾਮ, ਮੈਂਬਰ ਬੀਬੀ ਬਲਜਿੰਦਰ ਕੌਰ ਕੈਥਲ, ਮੈਂਬਰ ਨਿਸ਼ਾਨ ਸਿੰਘ ਬੜਤੋਲੀ ਅਤੇ ਸਕੱਤਰ ਸਰਬਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ