ਕਿਸਾਨਾਂ ਵੱਲੋਂ ਕੀਤੇ ਗਏ ਭਾਰਤ ਬੰਦ ਦੇ ਆਹਣ ਨੂੰ ਮਿਲਿਆ ਵਪਾਰੀਆਂ ਦਾ ਵੱਡਾ ਸਮਰਥਨ
ਵਪਾਰੀਆਂ ਅਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਕੀਤਾ ਕਿਸਾਨਾਂ ਦਾ ਸਮਰਥਨ
ਕਰਨਾਲ ਦੇ ਬਾਜ਼ਾਰ ਪੂਰੀ ਤਰਾਂ ਬੰਦ ਰਹੇ
ਕਰਨਾਲ 27 ਸਤੰਬਰ ( ਪਲਵਿੰਦਰ ਸਿੰਘ ਸੱਗੂ)
ਸਾਂਝਾਂ ਕਿਸਾਨ ਮੋਰਚਾ ਵੱਲੋਂ 27 ਸਤੰਬਰ ਦੇ ਭਾਰਤ ਬੰਦ ਦੇ ਕੀਤੇ ਗਏ ਐਲਾਨ ਨੂੰ ਪੂਰੇ ਹਰਿਆਣਾ ਵਿਚ ਵਪਾਰੀਆਂ ਦਾ ਭਰਪੂਰ ਸਮਰਥਨ ਮਿਲਿਆ ਜਿਸ ਦਾ ਅਸਰ ਕਰਨਾਲ ਸ਼ਹਿਰ ਵਿੱਚ ਵੇਖਣ ਨੂੰ ਮਿਲਿਆ ਦੁਕਾਨਦਾਰਾਂ ਵੱਲੋਂ ਅਤੇ ਵਪਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਪੂਰਨ ਤੌਰ ਤੇ ਬੰਦ ਰੱਖ ਕੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਦਿੱਤਾ ਇਸ ਦਾ ਅਸਰ ਕਰਨਾਲ ਵਿਚ ਵੇਖਣ ਨੂੰ ਮਿਲਿਆ ਅੱਜ ਸਵੇਰ ਤੋਂ ਹੀ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਕੁਝ ਇੱਕਾ ਦੁੱਕਾ ਦੁਕਾਨਦਾਰਾਂ ਨੇ ਆਪਣੀਆਂ ਸਵੇਰੇ ਕੁਝ ਸਮੇਂ ਲਈ ਦੁਕਾਨਾਂ ਖੋਲੀਆ ਦੁਕਾਨਾਂ ਦੀ ਸਾਫ ਸਫਾਈ ਕਰਕੇ ਕਿਸਾਨਾਂ ਦੇ ਆਉਣ ਤੋਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਅਤੇ ਆਪਣਾ ਸਮਰਥਨ ਕਿਸਾਨਾਂ ਨੂੰ ਦਿੱਤਾ ਕਰਨਾਲ ਦਾ ਮੇਨ ਬਜਾਰ ਕਰਨ ਗੇਟ, ਸਰਾਫਾ ਬਾਜ਼ਾਰ, ਪੁਰਾਣਾ ਜੀਟੀ ਰੋਡ, ਕੂੰਜਪੁਰਾ ਰੋਡ ਦੀ ਮਾਰਕੀਟ, ਰਾਮ ਨਗਰ ਦੀ ਮਾਰਕੀਟ ,ਰੇਲਵੇ ਰੋਡ, ਕੈਥਲ ਰੋਡ , ਸੈਕਟਰ 13 ਦੀ ਮੇਨ ਮਾਰਕੇਟ , ਤੋਂ ਅਲਾਵਾ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਛੋਟੀਆਂ-ਵੱਡੀਆਂ ਮਾਰਕੀਟ ਦਾ ਪੂਰਨ ਤੌਰ ਤੇ ਬੰਦ ਰਹੀਆਂ ਅਤੇ ਵਪਾਰੀਆਂ ਨੇ ਕਿਸਾਨਾਂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿਸਾਨਾਂ ਦੇ ਨਾਲ ਹਾਂ ਕਿਸਾਨ ਨਹੀਂ ਰਹੇ ਤਾਂ ਸਾਡੇ ਵਪਾਰ ਵੀ ਖਤਮ ਹੋ ਜਾਣਗੇ ਇਸ ਲਈ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਅੱਜ ਕਿਸਾਨਾਂ ਦੇ ਇਕ ਕਾਫਲੇ ਨੇ ਬਾਜ਼ਾਰ ਦੇ ਵਿਚ ਵਪਾਰੀਆਂ ਨੂੰ ਹੱਥ ਜੋੜ ਕੇ ਦਿੱਤੇ ਸਮਰਥਨ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਗਦੀਪ ਸਿੰਘ ਔਲਖ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਕਾਫ਼ਲਾ ਸ਼ਹਿਰ ਦੇ ਹਰ ਬਾਜ਼ਾਰਾਂ ਵਿਚ ਘੁੰਮਦਾ ਹੋਇਆ ਜਾ ਰਿਹਾ ਸੀ ਅਤੇ ਵਪਾਰੀਆਂ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਸਮਰਥਨ ਦਾ ਕਿਸਾਨਾਂ ਵੱਲੋਂ ਧੰਨਵਾਦ ਕੀਤਾ ਗਿਆ ਜਗ੍ਹਾ-ਜਗ੍ਹਾ ਤੇ ਕਿਸਾਨ ਲੀਡਰਾਂ ਨੂੰ ਸਨਮਾਨ ਕੀਤਾ ਗਿਆ ਸ਼ਹਿਰ ਦੇ ਸਾਰੇ ਬਜ਼ਾਰਾਂ ਵਿਚੋਂ ਹੁੰਦੇ ਹੋਏ ਕਿਸਾਨਾਂ ਦੇ ਕਾਫ਼ਲੇ ਨੇ ਪ੍ਰੇਮ ਨਗਰ ਵਿਚ ਮੌਜੂਦ ਮੁੱਖ ਮੰਤਰੀ ਦੀ ਕੋਠੀ ਦੇ ਅੱਗੇ ਕਿਸਾਨ ਨੇਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਅੱਗੇ ਵੱਲ ਵਧ ਗਏ ਜਿਸ ਬਜਾਰ ਵਿੱਚੋਂ ਕਿਸਾਨ ਨਿਕਲੇ ਤਾਂ ਵਪਾਰੀਆਂ ਅਤੇ ਦੁਕਾਨਦਾਰਾਂ ਵੱਲੋਂ ਉਨ੍ਹਾਂ ਦਾ ਸਮਰਥਨ ਕੀਤਾ ਗਿਆ ਕਰਨਾਲ ਮੁਕੰਮਲ ਤੌਰ ਤੇ ਬੰਦ ਰਿਹਾ
ਡੱਬਾ
ਭਾਰਤ ਬੰਦ ਕਾਰਨ ਰੇਲਾਂ ਵੀ ਰੁਕੀਆਂ ਗਈਆ ਹਜ਼ਾਰਾਂ ਯਾਤਰੀ ਸਟੇਸ਼ਨਾ ਤੇ ਫ਼ਸੇ
ਕਿਸਾਨਾਂ ਵੱਲੋਂ ਕੀਤੇ ਗਏ ਭਾਰਤ ਬੰਦ ਕਾਰਨ ਰੇਲਾ ਵੀ ਰੁੱਕ ਗਈਆਂ ਅੱਜ ਸਵੇਰੇ ਸਵਰਾਜ ਐਕਸਪ੍ਰੈਸ ਜੌ ਮੁੰਬਈ ਦੇ ਬਾਂਦਰਾ ਸਟੇਸ਼ਨ ਤੋਂ ਚੱਲ ਕੇ ਜੰਮੂ ਕਟੜਾ ਲਈ ਜਾਂਦੀ ਹੈ ਜਿਵੇਂ ਇਹ ਕਰਨਾਲ ਸਟੇਸ਼ਨ ਤੇ ਸਵੇਰੇ ਅੱਠ ਵਜੇ ਪਹੁੰਚੀ ਤਾਂ ਉੱਥੇ ਹੀ ਰੁਕ ਕੇ ਰਹਿ ਗਈ ਕਿਉਂਕਿ ਕਿਸਾਨਾਂ ਨੇ ਸ਼ਾਹਬਾਦ ਰੇਲਵੇ ਟਰੈਕ ਬੰਦ ਕਰ ਦਿੱਤਾ ਕਿ ਜਿਸ ਕਾਰਨ ਰੇਲ ਕਰਨਾਲ ਵਿੱਚ ਹੀ ਰੁਕੀ ਰਹੀ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਕਾਫ਼ੀ ਦੇਰ ਯਾਤਰੀ ਭੁੱਖੇ ਪਿਆਸੇ ਸਟੇਸ਼ਨ ਤੇ ਬੈਠੇ ਰਹੇ ਇਸ ਦਾ ਪਤਾ ਜਿਵੇਂ ਇਹ ਗੁਰਦੁਆਰਾ ਡੇਰਾ ਕਾਰ ਸੇਵਾ ਵਾਲੇ ਬਾਬਾ ਸੁੱਖਾ ਸਿੰਘ ਨੂੰ ਪਤਾ ਲੱਗਾ ਤਾਂ ਬਾਬਾ ਸੁੱਖਾ ਸਿੰਘ ਦੇ ਸੇਵਾਦਾਰਾਂ ਨੇ 15 ਮਿੰਟ ਦੇ ਵਿੱਚ ਹੀ ਸਟੇਸ਼ਨ ਤੇ ਲੰਗਰ ਲੈ ਕੇ ਪਹੁੰਚ ਗਏ ਅਤੇ ਟ੍ਰੇਨ ਦੇ ਯਾਤਰੀਆਂ ਨੂੰ ਲੰਗਰ ਛਕਾਇਆ ਅਤੇ ਛੋਟੇ ਬੱਚਿਆਂ ਲਈ ਟ੍ਰੇਨਾਂ ਵਿਚ ਸਫ਼ਰ ਕਰ ਰਹੇ ਸਨ ਉਹਨਾਂ ਲਈ ਦੁੱਧ ਦਾ ਇੰਤਜ਼ਾਮ ਕੀਤਾ ਜਦੋ ਤਕ ਰੇਲਵੇ ਸਟੇਸ਼ਨ ਤੇ ਰੇਲ ਰੁਕੀ ਰਹੀ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਲਗਾਤਾਰ ਲੰਗਰ ਚਲਦਾ ਰੱਖਿਆ ਜਿਸ ਨਾਲ ਯਾਤਰੂਆਂ ਨੂੰ ਕੁਝ ਰਾਹਤ ਮਿਲੀ ਅਤੇ ਯਾਤਰੀਆਂ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਕੁਝ ਯਾਤਰੀਆਂ ਨੇ ਕਿਹਾ ਕਿ ਜੋ ਸਰਕਾਰ ਨੂੰ ਪਤਾ ਸੀ ਕਿ 27 ਸਤੰਬਰ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਤਾਂ ਸਾਨੂੰ ਯਾਤਰੀਆਂ ਨੂੰ ਇਸ ਤੋਂ ਜਾਣੂੰ ਕਰਵਾਇਆ ਜਾਣਾ ਚਾਹੀਦਾ ਹੈ ਰੇਲਵੇ ਦੇ ਅਧਿਕਾਰੀਆਂ ਨੇ ਵੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਦੋਂ ਰੇਲ ਕਰਨਾਲ ਰੁਕ ਗਈ ਤੇ ਪਤਾ ਚੱਲਿਆ ਕਿ ਕਿਸਾਨਾਂ ਵੱਲੋਂ ਭਾਰਤ ਬੰਦ ਕੀਤਾ ਗਿਆ ਹੈ ਜਿਸ ਕਾਰਨ ਰੇਲ ਕਰਨਾਲ ਸਟੇਸ਼ਨ ਰੋਕਣੀ ਪਈ ਹੈ ਪਰ ਸਟੇਸ਼ਨ ਅਧਿਕਾਰੀਆਂ ਨੇ ਯਾਤਰੀਆ ਵਾਸਤੇ ਕਿਸੇ ਵੀ ਤਰ੍ਹਾ ਦੀ ਕੋਈ ਸੁਵਿਧਾ ਨਹੀਂ ਦਿੱਤੀ ਜਿਸ ਕਾਰਨ ਸਾਨੂੰ ਕਾਫੀ ਪ੍ਰੇਸ਼ਾਨੀ ਹੋਈ ਹੈ ਆਈ ਧੰਨਵਾਦੀ ਹਾਂ ਗੁਰਦੁਆਰਾ ਸਾਹਿਬ ਜਿਨ੍ਹਾਂ ਨੇ ਯਾਤਰੀਆ ਵਾਸਤੇ ਲੰਗਰ ਸੇਵਾ ਕੀਤੀ ਹੈ ਅਤੇ ਸਾਨੂੰ ਵੱਡੀ ਰਾਹਤ ਮਿਲੀ ਹੈ ਸਰਕਾਰ ਨੂੰ ਅਪੀਲ ਕਰਦੇ ਹਾਂ ਕੀ ਕਿਸਾਨਾਂ ਦੀ ਜਾਇਜ਼ ਮੰਗ ਪੂਰੀ ਕੀਤੀ ਜਾਵੇ ਤਾਂ ਕਿ ਭਾਰਤ ਦੇ ਹੋਰ ਨਾਗਰਿਕਾਂ ਨੂੰ ਕਿਵੇਂ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਸਵਰਾਜ ਐਕਸਪ੍ਰੈਸ ਕਰਨਾਲ ਸਟੇਸ਼ਨ ਦੇ ਤਕਰੀਬਨ 9 ਘੰਟੇ ਰੁਕੀ ਰਹੀ ਉਸ ਸਮੇਂ ਤੱਕ ਗੁਰਦੁਆਰਾ ਡੇਰਾ ਕਾਰ ਸੇਵਾ ਵੱਲੋਂ ਲਗਾਤਾਰ ਲੰਗਰਾਂ ਦੀ ਸੇਵਾ ਜਾਰੀ ਰੱਖੀ ਗਈ
- Photo 1 ਕਰਨਾਲ ਦੇ ਬਾਜ਼ਾਰ ਪੂਰੀ ਤਰਾਂ ਬੰਦ ਰਹੇ ਕਰਨਾਲ ਦੇ ਮੇਲ ਬਜ਼ਾਰ ਕਰਨ ਗੇਟ ਦੀ ਤਸਵੀਰ
Photo 2 ਕਿਸਾਨਾਂ ਦਾ ਕਾਫ਼ਲਾ ਬਾਜ਼ਾਰਾਂ ਵਿਚ ਲੰਘਦਾ ਹੋਇਆ
Photo 3 ਸੇਵਾਦਾਰ ਰੇਲ ਡਰੈਵਰ ਨੂੰ ਦੁੱਧ ਪਿਲਾਉਣ ਹੋਏ
photo 4,5=ਗੁਰਦੁਆਰਾ ਡੇਰਾ ਕਾਰਸੇਵਾ ਦੇ ਸੇਵਾਦਾਰ ਕਰਨਾਲ ਸਟੇਸ਼ਨ ਤੇ ਲੰਗਰਾਂ ਦੀ ਸੇਵਾ ਕਰਦੇ ਹੋਏ
photo 6 ਕਿਸਾਨ ਨੇਤਾ ਜਗਦੇਵ ਸਿੰਘ ਔਲਖ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ