ਫੋਰਟਿਸ ਹਸਪਤਾਲ ਮੋਹਾਲੀ ਦੇ ਡਾਕਟਰਾਂ ਨੇ ਚੂਲੇ ਦੀ ਹੱਡੀ ਦਾ ਦੋਹਰਾ ਅਪਰੇਸ਼ਨ ਕਰ ਕੇ 50 ਸਾਲਾ ਵਿਅਕਤੀ ਨੂੰ ਨਵਾਂ ਜੀਵਨ ਦਿੱਤਾ
ਕਰਨਾਲ 21 ਸਤੰਬਰ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਖੇ ਫੋਰਟਿਸ ਹਸਪਤਾਲ ਦੇ ਹੱਡੀ ਰੋਗ ਦੇ ਮਾਹਰ ਸੀਨੀਅਰ ਕੰਸਲਟੈਂਟ ਡਾਕਟਰ ਸੰਦੀਪ ਗੁਪਤਾ ਨੇ ਕਰਨਾਲ ਦੇ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਫੋਰਟਿਸ ਹਸਪਤਾਲ ਮੋਹਾਲੀ ਦੇ ਡਾਕਟਰਾਂ ਦੀ ਟੀਮ ਨੇ ਗੰਭੀਰ ਐਸੀਟੈਬੂਲਰ ਗਠੀਏ ਤੋਂ ਪੀੜਤ 50 ਸਾਲਾ ਮਰੀਜ਼ ਦੇ ਚੂਲੇ ਦੀ ਹੱਡੀ ਦੇਹਰੇ ਅਪਰੇਸ਼ਨ ਕਰ ਕੇ ਉਸ ਨੂੰ ਨਵਾਂ ਜੀਵਨ ਦਿੱਤਾ ਹੈ। ਫੋਰਟਿਸ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਮਰੀਜ਼ ਦੇ ਚੂਲੇ ਦੇ ਦੋਵੇਂ ਜੋੜ ਬਦਲ ਕੇ ਵੀਲ ਚੇਅਰ ਨਾਲ ਜੁੜੇ ਹੋਏ ਮਰੀਜ਼ ਨੂੰ ਤੁਰਨ ਫਿਰਨ ਲਾ ਦਿੱਤਾ ਹੈ।ਡਾ. ਸੰਦੀਪ ਗੁਪਤਾ ਨੇ ਦੱਸਿਆ ਕਿ ਨੇ ਤਰਮ ਡਾਬਲਾ ਨਾਂ ਦਾ ਇਹ ਮਰੀਜ਼ ਫੋਰਟਿਸ ਹਸਪਤਾਲ ਵਿਚ ਚੂਲੇ ਦੇ ਦਰਦ ਦੀ ਸ਼ਿਕਾਇਤ ਲੈ ਕੇ ਆਇਆ ਸੀ, ਜੋ ਤਕਲੀਫ ਕਾਰਨ ਆਪਣੇ ਤੌਰ ’ਤੇ ਚੱਲ ਫਿਰ ਨਹੀਂ ਸਕਦਾ ਸੀ। ਉਨਾਂ ਦੱਸਿਆ ਕਿ ਮਰੀਜ਼ ਨੂੰ ਗਠੀਏ ਦੀ ਸੋਜਿਸ਼ ਕਾਰਨ ਤੁਰਨ ਫਿਰਨ ’ਚ ਮੁਸ਼ਕਲ ਪੇਸ਼ ਆ ਰਹੀ ਸੀ। ਉਨਾਂ ਦੱਸਿਆ ਕਿ ਡਾਕਟਰਾਂ ਦੀ ਟੀਮ ਨੇ ਉਸ ਦੇ ਚੂਲੇ ਦੀ ਹੱਡੀ ਦੇ ਦੋਵੇਂ ਪਾਸੇ ਦੇ ਜੋੜ ਤਬਦੀਲ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ। ਡਾ. ਗੁਪਤਾ ਨੇ ਦੱਸਿਆ ਕਿ ਫੋਰਟਿਸ ਹਸਪਤਾਲ ਵਿਚ ਚੂਲੇ ਦੀ ਹੱਡੀ ਬਦਲਣ ਲਈ ਖਾਸ ਯੂਨਿਟ ਹੈ, ਜਿੱਥੇ ਤਰਮ ਦਾ ਸਫਲਤਾ ਨਾਲ ਅਪਰੇਸ਼ਨ ਕੀਤਾ ਗਿਆ। ਉਨਾਂ ਦੱਸਿਆ ਕਿ ਚੂਲੇ ਦੇ ਜੋੜ (ਹਿਪ ਜੁਆਇੰਟ) ਰੀਪਰੇਸਮੈਂਟ ਲਈ ਪਹਿਲੀ ਸਰਜਰੀ 21 ਜੁਲਾਈ 2020 ਨੂੰ ਕੀਤੀ ਗਈ ਸੀ। ਮਰੀਜ਼ ਦੀ ਹੱਡੀ ਦਾ ਨੁਕਸ ਦੂਰ ਕਰਨ ਲਈ ਗਰਾਫਟਿੰਗ ਲਈ ਉਸ ਦੀ ਆਪਣੀ ਹੀ ਹੱਡੀ ਦੀ ਵਰਤੋਂ ਕੀਤੀ ਜਾਂਦੀ ਹੈ।
ਮਰੀਜ਼ ਨੇਤਰਾਮ ਡਾਬਲਾ ਨੇ ਕਿਹਾ ਕਿ ਫੋਰਟਿਸ ਹਸਪਤਾਲ ਜਾਣ ਤੋਂ ਪਹਿਲਾਂ ਉਸ ਨੂੰ ਬਹੁਤ ਜਿਆਦਾ ਦਰਦ ਰਹਿੰਦਾ ਸੀ ਅਤੇ ਉਹ ਚੰਗੀ ਤਰਾਂ ਚੱਲ ਫਿਰ ਨਹੀਂ ਸਕਦਾ ਸੀ। ਉਨਾਂ ਦੱਸਿਆ ਕਿ ਉਨਾਂ ਦਾ ਇਲਾਜ ਬਹੁਤ ਚੰਗੀ ਤਰਾਂ ਹੋਇਆ ਹੈ ਅਤੇ ਹੁਣ ਉਹ ਆਸਾਨੀ ਨਾਲ ਚੱਲ ਫਿਰ ਸਕਦਾ ਹੈ ਤੇ ਉਸ ਨੂੰ ਕੋਈ ਤਕਲੀਫ ਨਹੀਂ ਹੈ। ਉਨਾਂ ਕਿਹਾ ਕਿ ਉਨਾਂ ਵਰਗੀ ਸਮੱਸਿਆ ਨਾਲ ਜੂਝ ਰਹੇ ਮਰੀਜ਼ਾਂ ਨੂੰ ਫੋਰਟਿਸ ਹਸਪਤਾਲ ’ਚੋਂ ਹੀ ਇਲਾਜ ਕਰਵਾਉਣਾ ਚਾਹੀਦਾ ਹੈ|