ਮਜ਼੍ਹਬੀ ਸਿੱਖ ਭਾਈਚਾਰੇ ਦੀ ਸ਼ਾਨ ਦੇ ਖਿਲਾਫ਼ ਬੋਲੇ ਅਪਸ਼ਬਦਾਂ ਨੂੰ ਲੈ ਕੇ ਮਜ਼੍ਹਬੀ ਸਿੱਖਾਂ ਵਿੱਚ ਭਾਰੀ ਰੋਸ
ਅਪਸ਼ਬਦ ਬੋਲਣ ਵਾਲੇ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਕਰਨਾਲ ਐਸ ਪੀ ਨੂੰ ਕੀਤੀ ਸ਼ਿਕਾਇਤ
ਕਰਨਾਲ 16 ਸਤੰਬਰ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਖੇ ਮਜ਼੍ਹਬੀ ਸਿੱਖ ਭਾਈਚਾਰੇ ਨੇ ਇਕ ਜਥੇ ਦੇ ਰੂਪ ਵਿਚ ਇਕੱਠਾ ਹੋ ਕੇ ਕਰਨਾਲ ਐਸਪੀ ਗੰਗਾ ਰਾਮ ਪੁੰਨਿਆ ਨੂੰ ਸ਼ਿਕਾਇਤ ਦਿੱਤੀ ਜਿਸ ਵਿਚ ਮਜ਼੍ਹਬੀ ਸਿੱਖ ਭਾਈਚਾਰੇ ਨੇ ਸ਼ਿਕਾਇਤ ਕੀਤੀ ਹੈ ਕਿ ਕਿਸਾਨ ਅੰਦੋਲਨ ਦੇ ਚਲਦੇ ਕਰਨਾਲ ਤੋਂ ਇੰਸਪੈਕਟਰ ਹਰਜਿੰਦਰ ਸਿੰਘ ਨੇ ਆਪਣੀ ਡਿਊਟੀ ਨਿਭਾਈ ਅੱਤੇ ਡਿਊਟੀ ਨਿਭਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਅਤੇ ਲਾਠੀਚਾਰਜ ਕੀਤਾ ਸੀ ਜਿਸ ਤੋਂ ਬਾਅਦ ਸਿੱਖ ਭਾਈਚਾਰਾ ਇੰਸਪੈਕਟਰ ਹਰਜਿੰਦਰ ਸਿੰਘ ਦੇ ਕਾਫ਼ੀ ਖਿਲਾਫ਼ ਹੋ ਗਏ ਅਤੇ ਹਰਜਿੰਦਰ ਸਿੰਘ ਦੀ ਪੋਸਟ ਫੇਸਬੁੱਕ ਤੇ ਪਾਕੇ ਕਾਫ਼ੀ ਅਪਸ਼ਬਦ ਬੋਲੇ ਗਏ ਜਿਸ ਤੋਂ ਬਾਅਦ ਫੇਸਬੁੱਕ ਉੱਤੇ ਅਮਨ ਬੱਬਰ ਨਾਂ ਦੇ ਵਿਅਕਤੀ ਨੇ ਮਜ਼੍ਹਬੀ ਸਿੱਖ ਭਾਈਚਾਰੇ ਨੂੰ ਨੀਵਾਂ ਵਿਖਾਉਂਦੇ ਹੋਏ ਕਾਫ਼ੀ ਅਪਸ਼ਬਦ ਬੋਲੇ ਜਿਸ ਨਾਲ ਮਜ਼੍ਹਬੀ ਸਿੱਖ ਭਾਈਚਾਰੇ ਦੇ ਹਿਰਦੇ ਨੂੰ ਗਹਿਰੀ ਸੱਟ ਵੱਜੀ ਹੈ ਇਹ ਅਪਸ਼ਬਦ ਬੋਲਣ ਵਾਲੇ ਅਮਨ ਦੇ ਖਿਲਾਫ ਉਚਿਤ ਕਾਰਵਾਈ ਕੀਤੀ ਜਾਵੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਹਿਬ ਸਿੰਘ ਨੇ ਕਿਹਾ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਭ ਜਾਤਾਂ ਪਾਤਾਂ ਖਤਮ ਕਰ ਸਿੱਖ ਸਜੇ ਗਏ ਸਨ ਉਸ ਤੋਂ ਬਾਅਦ ਵੀ ਸਿੱਖ ਧਰਮ ਦੇ ਕੁਝ ਲੋਕ ਸ਼ਰਾਰਤ ਵਜੋਂ ਮਜ਼੍ਹਬੀ ਭਾਈਚਾਰਾ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਬਹੁਤ ਮੰਦਭਾਗਾ ਹੈ ਉਹਨਾਂ ਨੇ ਕਿਹਾ ਮਜਬੀ ਸਿੱਖ ਭਾਈਚਾਰੇ ਨਾਲ ਸਬੰਧਤ ਭਾਈ ਜੀਵਨ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਚਾਂਦਨੀ ਚੌਂਕ ਚੁੱਕ ਕੇ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਕੇ ਗਏ ਸਨ ਜਿਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੀਵਨ ਸਿੰਘ ਦੀ ਬਹਾਦਰੀ ਨੂੰ ਵੇਖਦੇ ਹੋਏ ਅਤੇ ਆਪਣੇ ਮਜ੍ਹਬ ਵਿਚ ਪੱਕਾ ਸਿੱਖ ਦੱਸਦੇ ਹੋਏ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਨਿਵਾਜਿਆ ਸੀ ਰੰਗਰੇਟਿਆਂ ਨੂੰ ਸਿੱਖ ਕੌਮ ਵਿੱਚ ਬਹਾਦਰ ਕੌਮ ਦੇ ਤੌਰ ਤੇ ਵੇਖਿਆ ਜਾਂਦਾ ਹੈ ਅਤੇ ਭਾਰਤੀ ਫੌਜ ਵਿੱਚ ਮਜ਼੍ਹਬੀ ਸਿੱਖ ਭਾਈਚਾਰੇ ਦੀ ਆਪਣੀ ਵੱਖਰੀ ਹੀ ਪਲਟਨ ਹੈ ਰੰਗਰੇਟੇ ਗੁਰੂ ਦੇ ਪੱਕੇ ਸਿੱਖ ਹਨ ਇਸ ਤੋਂ ਬਾਅਦ ਵੀ ਕੁਝ ਲੋਕ ਸਾਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਵਿਚੋਂ ਅਮਨਦੀਪ ਬੱਬਰ ਪੁੱਤਰ ਲਖਵਿੰਦਰ ਸਿੰਘ ਬੱਬਰ ਨੇ ਜਾਣ ਬੁੱਝ ਕੇ ਸੋਸ਼ਲ ਮੀਡੀਆ ਤੇ ਮਜ਼ਬੀ ਸਿੰਘਾਂ ਦੇ ਖ਼ਿਲਾਫ ਅਪਸ਼ਬਦ ਬੋਲੇ ਹਨ ਉਸ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਅਸੀਂ ਕਰਨਾਲ ਐਸ ਪੀ ਗੰਗਾ ਰਾਮ ਪੁਨਿਆ ਕੋਲ ਲਿਖਤੀ ਸ਼ਿਕਾਇਤ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਵੱਡੀ ਗਿਣਤੀ ਵਿੱਚ ਵੀ ਮਜ਼੍ਹਬੀ ਸਿੱਖ ਭਾਈਚਾਰੇ ਦੇ ਲੋਕ ਮੌਜੂਦ ਸਨ