ਕਰਨਾਲ ਨਗਰ ਨਿਗਮ ਦੇ ਵਾਰਡ ਨੰਬਰ 7 ਦੀ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਚੌਣ ਲੜੇਗੀ
ਕਰਨਾਲ 15 ਸਤੰਬਰ (ਪਲਵਿੰਦਰ ਸਿੰਘ ਸੱਗੂ)
ਕਰਨਾਲ ਵਿੱਚ, ਆਮ ਆਦਮੀ ਪਾਰਟੀ ਨੇ ਕਰਨਾਲ ਨਗਰ ਨਿਗਮ ਦੇ ਵਾਰਡ ਨੰਬਰ 7 ਦੀ ਉਪ ਚੋਣ ਵਿੱਚ ਆਪਣੀ ਦਾਵੇਦਾਰੀ ਠੋਕੀ ਹੈ ‘ਆਪ’ ਦੇ ਉੱਤਰੀ ਹਰਿਆਣਾ ਜ਼ੋਨ ਦੇ ਪ੍ਰਧਾਨ ਅਤੇ ਰਾਸ਼ਟਰੀਆ ਪਰਿਸ਼ਦ ਦੇ ਮੈਂਬਰ ਡਾ: ਬੀਕੇ ਕੌਸ਼ਿਕ ਨੇ ਦੱਸਿਆ ਕਿ ਕਰਨਾਲ ਨਗਰ ਨਿਗਮ ਦੇ ਵਾਰਡ ਨੰਬਰ 7 ਦੀ ਉਪ ਚੋਣ ਲਈ 3 ਅਕਤੂਬਰ ਨੂੰ ਵੋਟਿੰਗ ਹੋਣੀ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਉਤਾਰੇਗਾ ਤੇ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਹਰਿਆਣਾ ਨਗਰ ਨਿਗਮ ਉਪ ਚੋਣਾਂ ਅਤੇ ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣੇ ਝਾੜੂ ਚੋਣ ਨਿਸ਼ਾਨ ਤੇ ਚੋਣ ਲੜੇਗਾ ਇਸ ਲਈ ਕਰਨਾਲ ਦੇ ਵਾਰਡ ਨੰਬਰ 7 ਦੇ ਉਪ ਚੋਣਾਂ ਵਿੱਚ ਆਮ ਆਦਮੀ ਪਾਰਟੀ ਚੋਣ ਲੜੇਗੀ ਅਤੇ ਕਰਨਾਲ ਦੇ ਲੋਕਾਂ ਵਿੱਚ ਲੋਕਾਂ ਵਿੱਚ ਦਿੱਲੀ ਮਾਡਲ ਦਾ ਪ੍ਰਚਾਰ ਕੀਤਾ ਜਾਏਗਾ। ਦਿੱਲੀ ਵਿਚ ਬਿਜਲੀ ਪਾਣੀ ਮੈਡੀਕਲ ਜੌ ਸੁਵਿੱਧਾ ਦਿੱਲੀ ਦੇ ਲੋਕਾਂ ਨੂੰ ਮਿਲੀ ਹੈ ਉਸ ਦਾ ਪ੍ਰਚਾਰ ਕੀਤਾ ਜਾਏਗਾ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸਹਿ-ਇੰਚਾਰਜ ਅਤੇ ਸੰਸਦ ਮੈਂਬਰ ਡਾਕਟਰ ਸੁਸ਼ੀਲ ਗੁਪਤਾ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਵਿੱਚ ਸਥਾਨਕ ਨੇਤਾਵਾਂ ਦੀਆਂ ਸਾਰੀਆਂ ਚੋਣਾਂ ਪਾਰਟੀ ਦੇ ਚਿੰਨ੍ਹ ‘ਤੇ ਲੜੀਆਂ ਜਾਣਗੀਆਂ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਰਡ ਨੰਬਰ 7 ਦੀ ਚੋਣ ਝਾੜੂ ਦੇ ਨਿਸ਼ਾਨ ‘ਤੇ ਲੜੇਗੀ। ਸਾਨੂੰ ਲੋਕਤੰਤਰ ਦੇ ਸਿਧਾਂਤਾਂ ਦੀ ਪਾਲਣਾ ਕਰਦਿਆਂ ਇਹ ਚੋਣ ਲੜਨੀ ਪਵੇਗੀ। ਅਸੀਂ ਇਹ ਚੋਣ ਜਿੱਤਣ ਲਈ ਲੜਾਂਗੇ। ਸਾਡਾ ਉਮੀਦਵਾਰ ਡਮੀ ਨਹੀਂ ਹੋਵੇਗਾ. ਅਸੀ17 ਨੂੰ ਨਾਮਜ਼ਦਗੀ ਤੋਂ ਪਹਿਲਾਂ ਆਪਣੇ ਉਮੀਦਵਾਰ ਦਾ ਐਲਾਨ ਕਰੇਗਾ, ਕਿਉਂਕਿ 17 ਤੋਂ 22 ਤੱਕ ਨਾਮਜ਼ਦਗੀ ਹੈ. ਇਸ ਮੌਕੇ ਕਰਨਾਲ ਵਿਧਾਨ ਸਭਾ ਪ੍ਰਧਾਨ ਸੰਜੀਵ ਮਹਿਤਾ, ਸਾਬਕਾ ਪ੍ਰਧਾਨ ਰਾਜੇਂਦਰ ਸਿੰਘ ਮਾਸਟਰ ਸੁਰੇਸ਼ ,ਐਸਸੀ ਸੈਲ ਦੇ ਉਪ ਪ੍ਰਧਾਨ ਧਰਮਿੰਦਰ, ਵਿਜੇ ਸਿੰਘ, ਸਪਨਾ ਦੇਵੀ, ਅਤੇ ਰਾਮਦਿਆਲ ਆਦਿ ਹਾਜ਼ਰ ਸਨ।